ਕਪੂਰਥਲਾ ਜਿਲ੍ਹੇ ਦੇ ਪਿੰਡ ਖੁਖਰੈਣ ਵਿਚ ਗੁਆਂਢੀਆਂ ਘਰੋਂ ਵਾਸ਼ਿੰਗ ਮਸ਼ੀਨ 'ਚੋਂ ਦੋ ਸਾਲਾ ਬੱਚੇ ਦੀ ਲਾਸ਼ ਮਿਲਣ ਮਾਮਲੇ ਵਿਚ ਵੱਡਾ ਖੁਲਾਸਾ ਹੋਇਆ ਹੈ। ਪੁਛਗਿੱਛ ਵਿਚ ਪਤਾ ਲੱਗਿਆ ਹੈ ਕਿ ਬੱਚੇ ਦੇ ਮਾਮੇ ਦੇ ਗੁਆਂਢਣ ਨਾਲ ਨਾਜਾਇਜ਼ ਸਬੰਧ ਸਨ। ਹੁਣ ਮਾਮੇ ਦਾ ਵਿਆਹ ਸੀ ਤੇ ਦੋ ਸਾਲਾ ਭਾਣਜਾ ਵੀ ਨਾਨਕੇ ਆਇਆ ਹੋਇਆ ਸੀ। ਵਿਆਹ ਤੋਂ ਨਾਰਾਜ਼ ਗੁਆਂਢਣ ਨੇ ਬੱਚੇ ਦੀ ਹੱਤਿਆ ਕਰਕੇ ਲਾਸ਼ ਵਾਸ਼ਿੰਗ ਮਸ਼ੀਨ ਵਿਚ ਪਾ ਦਿੱਤੀ ਸੀ।
ਮਾਪਿਆਂ ਨੂੰ ਸ਼ੱਕ ਉਦੋਂ ਹੋਇਆ ਜਦੋਂ ਸੀਸੀਟੀਵੀ ਵਿਚ ਵੇਖਿਆ ਗਿਆ ਕਿ ਗੁਆਂਢੀਆਂ ਦੇ ਘਰ ਵਿਚ 3 ਬੱਚੇ ਦਾਖਲ ਹੋਏ ਪਰ ਨਿਕਲੇ ਦੋ ਬੱਚੇ ਹੀ ਸਨ। ਇਸ ਦੀ ਸੀਸੀਟੀਵੀ ਸਾਹਮਣੇ ਆਉਣ ਪਿੱਛੋਂ ਸਾਰਾ ਭੇਦ ਖੁੱਲ ਗਿਆ। ਪੁਲਿਸ ਜਦੋਂ ਗੁਆਂਢੀਆਂ ਦੇ ਘਰ ਦੀ ਤਲਾਸ਼ੀ ਲੈਣ ਗਈ ਤਾਂ ਮੁਲਜਮ ਮਹਿਲਾ ਵਾਰ-ਵਾਰ ਮਸ਼ੀਨ ਕੋਲ ਆ ਕੇ ਖੜ੍ਹ ਹੋ ਰਹੀ ਸੀ ਜਿਸ ਕਾਰਨ ਪੁਲਿਸ ਨੂੰ ਸ਼ੱਕ ਹੋਇਆ ਤੇ ਤਲਾਸ਼ੀ ਲੈਣ ਉਤੇ ਮਸ਼ੀਨ ਵਿਚੋਂ ਲਾਸ਼ ਬਰਾਮਦ ਕਰ ਲਈ। ਸਿਵਲ ਹਸਪਤਾਲ ਵਿਖੇ ਬੱਚੇ ਅਧੀਰਾਜ ਦੀ ਮਾਤਾ ਸੁਨੀਤਾ ਰਾਣੀ ਨੇ ਦੱਸਿਆ ਕਿ ਉਸ ਦੇ ਭਰਾ ਗਗਨਦੀਪ ਸਿੰਘ ਦਾ 22 ਦਸੰਬਰ ਨੂੰ ਵਿਆਹ ਰੱਖਿਆ ਹੋਇਆ ਸੀ, ਜਿਸ ਦੀਆਂ ਤਿਆਰੀਆਂ ਨੂੰ ਲੈ ਕੇ ਉਹ ਕਰੀਬ 1 ਹਫ਼ਤੇ ਤੋਂ ਆਪਣੇ ਦੋਵੇਂ ਲੜਕਿਆਂ ਨਾਲ ਆਪਣੇ ਪੇਕੇ ਪਿੰਡ ਖੁਖਰੈਣ ਆਈ ਹੋਈ ਸੀ ਤੇ ਦੁਪਹਿਰ ਕਰੀਬ ਸਾਢੇ 12 ਵਜੇ ਉਸ ਦਾ ਬੇਟਾ ਅਧੀਰਾਜ ਹੋਰ ਬੱਚਿਆਂ ਨਾਲ ਗਲੀ ਵਿਚ ਖੇਡ ਰਿਹਾ ਸੀ, ਪਰ ਕੁਝ ਸਮੇਂ ਬਾਅਦ ਉਹ ਲਾਪਤਾ ਹੋ ਗਿਆ।
ਉਨ੍ਹਾਂ ਦੇ ਘਰ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰੇ ਵੇਖੇ ਗਏ ਤਾਂ ਉਸ ਰਾਹੀਂ ਪਤਾ ਲੱਗਾ ਕਿ ਉਸ ਦਾ ਬੇਟਾ ਦੋ ਹੋਰ ਬੱਚਿਆਂ ਦੇ ਨਾਲ ਗੁਆਂਢੀਆਂ ਦੇ ਘਰ ਅੰਦਰ ਖੇਡਦੇ ਹੋਏ ਦਾਖਲ ਹੋਇਆ ਸੀ, ਪਰ ਕੁਝ ਸਮੇਂ ਬਾਅਦ ਦੋਵੇਂ ਬੱਚੇ ਤਾਂ ਵਾਪਸ ਆ ਗਏ, ਪਰ ਉਸ ਦਾ ਬੇਟਾ ਬਾਹਰ ਨਹੀਂ ਆਇਆ। ਪੁਲਿਸ ਨੇ ਗੁਆਂਢ ਰਹਿੰਦੀ ਔਰਤ ਰਾਜ ਪਤਨੀ ਮਲਕੀਤ ਦੇ ਘਰ ਦੀ ਤਲਾਸ਼ੀ ਲਈ ਤੇ ਵਾਸ਼ਿੰਗ ਮਸ਼ੀਨ ਵਿਚੋਂ ਕੱਪੜੇ ਵਿਚ ਲਪੇਟੀ ਬੱਚੇ ਦੀ ਲਾਸ਼ ਮਿਲੀ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।