Home /News /punjab /

ਸੀਵਰੇਜ ਦੀ ਸਮੱਸਿਆ ਹੱਲ ਕਰਵਾਉਣ ਲਈ ਖ਼ੁਦ ਪਹੁੰਚੇ ਵਿਧਾਇਕ ਬਲਕਾਰ ਸਿੱਧੂ

ਸੀਵਰੇਜ ਦੀ ਸਮੱਸਿਆ ਹੱਲ ਕਰਵਾਉਣ ਲਈ ਖ਼ੁਦ ਪਹੁੰਚੇ ਵਿਧਾਇਕ ਬਲਕਾਰ ਸਿੱਧੂ

ਸੀਵਰੇਜ ਦੀ ਸਮੱਸਿਆ ਹੱਲ ਕਰਵਾਉਣ ਲਈ ਖ਼ੁਦ ਪਹੁੰਚੇ ਵਿਧਾਇਕ ਬਲਕਾਰ ਸਿੱਧੂ

ਸੀਵਰੇਜ ਦੀ ਸਮੱਸਿਆ ਹੱਲ ਕਰਵਾਉਣ ਲਈ ਖ਼ੁਦ ਪਹੁੰਚੇ ਵਿਧਾਇਕ ਬਲਕਾਰ ਸਿੱਧੂ

 • Share this:
  Omesh Singla

  ਰਾਮਪੁਰਾ ਫੂਲ: ਸਥਾਨਕ ਸ਼ਹਿਰ ਦੇ ਵਾਰਡ ਨੰਬਰ 12 (ਟਿੱਬੇ ਤੇ) ਵਿਖੇ ਸੀਵਰੇਜ ਦੇ ਗੰਦੇ ਪਾਣੀ ਕਾਰਨ ਮਹੁੱਲਾ ਵਾਸੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਸਨ। ਜਦੋਂ ਇਸ ਦਾ ਪਤਾ ਹਲਕੇ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੂੰ ਲੱਗਿਆਂ ਤਾਂ ਉਹ ਤੁਰੰਤ ਮੌਕੇ 'ਤੇ ਪਹੁੱਚੇ ਅਤੇ ਉਹਨਾਂ ਸਥਾਨਕ ਨਗਰ ਕੌਂਸਲ ਰਾਮਪੁਰਾ ਫੂਲ ਦੇ ਕਾਰਜ ਸਾਧਕ ਅਫਸਰ ਨੂੰ ਮੌਕੇ 'ਤੇ ਸੱਦ ਕੇ ਸੀਵਰੇਜ ਦੀ ਸਮੱਸਿਆ ਨੂੰ ਹੱਲ ਕਰਵਾਇਆ।

  ਸਥਾਨਕ ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਇਹ ਸਮੱਸਿਆ ਲੰਮੇ ਸਮੇਂ ਤੋਂ ਆ ਰਹੀ ਸੀ ਪਰ ਇਸ ਦਾ ਹੱਲ ਨਹੀਂ ਸੀ ਹੋ ਰਿਹਾ। ਇਸ ਸਬੰਧੀ ਜਦੋਂ ਵਿਧਾਇਕ ਬਲਕਾਰ ਸਿੰਘ ਸਿੱਧੂ ਨੂੰ ਪਤਾ ਲੱਗਿਆਂ ਤਾਂ ਉਹਨਾਂ ਨੇ ਮੌਕੇ ਉਤੇ ਇਸ ਸਮੱਸਿਆ ਦਾ ਹੱਲ ਕਰਵਾਇਆ।

  ਇਸ ਦੀ ਮੁਹੱਲਾ ਵਾਸੀਆਂ ਨੇ ਸ਼ਲਾਘਾ ਕੀਤੀ। ਇਸ ਮੌਕੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਸ਼ਹਿਰ ਰਾਮਪੁਰਾ ਫੂਲ, ਮਹਿਰਾਜ ਅਤੇ ਫੂਲ ਦੀ ਸੀਵਰੇਜ ਦੀ ਸਮੱਸਿਆ ਜਲਦੀ ਹੱਲ ਕਰਵਾਈ ਜਾਵੇਗੀ ਤਾਂ ਕਿ ਬਰਸਾਤੀ ਮੌਸਮ ਦੌਰਾਨ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

  ਇਸ ਮੌਕੇ ਹੋਰਨਾਂ ਤੋਂ ਇਲਾਵਾ ਟਰੱਕ ਯੂਨੀਅਨ ਦੇ ਪ੍ਰਧਾਨ ਸਤਵਿੰਦਰ ਸਿੰਘ ਪੰਮਾ, ਨਰੇਸ਼ ਕੁਮਾਰ ਬਿੱਟੂ, ਸੀਰਾ ਮੱਲੂਆਣਾ, ਬਲਜੀਤ ਮੈਬਰ, ਕਾਲਾ ਸਿੰਘ,ਸਵਰਨ ਸਿੰਘ,ਸਾਧੂ ਖਾਨ,ਨਾਮਾ ਸਿੰਘ,ਗੁਰਮੀਤ ਸਿੰਘ ਅਤੇ ਟਿੱਬਾ ਬਸਤੀ ਕੋਠੇ ਮਹਾਂ ਸਿੰਘ ਦੇ ਵਾਸੀ ਹਾਜ਼ਰ ਸਨ।
  Published by:Gurwinder Singh
  First published:

  Tags: Aam Aadmi Party, AAP Punjab

  ਅਗਲੀ ਖਬਰ