Home /News /punjab /

MSP ਤੇ ਪਾਣੀਆਂ 'ਤੇ ਹਮਲੇ ਨਾਲ ਅੱਤਵਾਦ ਦਾ ਦੌਰ ਵਾਪਸ ਆਏਗਾ: ਕੋਟਲੀ

MSP ਤੇ ਪਾਣੀਆਂ 'ਤੇ ਹਮਲੇ ਨਾਲ ਅੱਤਵਾਦ ਦਾ ਦੌਰ ਵਾਪਸ ਆਏਗਾ: ਕੋਟਲੀ

MSP ਤੇ ਪਾਣੀਆਂ 'ਤੇ ਹਮਲੇ ਨਾਲ ਅੱਤਵਾਦ ਦਾ ਦੌਰ ਵਾਪਸ ਆਏਗਾ: ਕੋਟਲੀ

MSP ਤੇ ਪਾਣੀਆਂ 'ਤੇ ਹਮਲੇ ਨਾਲ ਅੱਤਵਾਦ ਦਾ ਦੌਰ ਵਾਪਸ ਆਏਗਾ: ਕੋਟਲੀ

  • Share this:
 Arshdeep Arshi

ਵਿਧਾਨ ਸਭਾ ਵਿੱਚ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਆਰਡੀਨੈਂਸਾਂ 'ਤੇ ਬੋਲਦੇ ਹੋਏ ਵਿਧਾਇਕ ਗੁਰਕੀਰਤ ਕੋਟਲੀ ਨੇ ਕਿਹਾ ਕਿ ਇਹ ਪੰਜਾਬ ਉੱਤੇ ਰਾਜਨੀਤਕ ਹਮਲਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਚੋਣਾਂ ਵਿੱਚ ਲਗਾਤਾਰ ਭਾਰਤੀ ਜਨਤਾ ਪਾਰਟੀ ਨੂੰ ਨਕਾਰਿਆ ਹੈ ਅਤੇ ਬੀਜੇਪੀ ਸਰਕਾਰ ਪੰਜਾਬ ਦੇ ਲੋਕਾਂ ਤੋਂ ਇਸੇ ਦਾ ਬਦਲਾ ਲੈਣਾ ਚਾਹੁੰਦੀ ਹੈ।

ਉਹਨਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦਾ ਅਰਥਚਾਰਾ ਤਬਾਹ ਕਰਨਾ ਚਾਹੁੰਦੀ ਹੈ। ਕਿਸਾਨਾਂ ਨੂੰ ਮੰਡੀਕਰਨ ਤੋਂ ਬਾਹਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਕੋਟਲੀ ਨੇ ਕੇਂਦਰ ਦੀਆਂ ਨੀਤੀਆਂ ਦਾ ਵਿਰੋਧ ਕਰਦਿਆਂ ਕਿਹਾ ਕਿ MSP ਅਤੇ ਪਾਣੀ ਪੰਜਾਬ ਦੀ ਲਾਈਫਲਾਈਨ ਹਨ। ਉਹਨਾਂ ਕਿਹਾ ਕਿ ਜੇ ਇਹਨਾਂ ਦੋਵੇਂ ਪੰਜਾਬ ਕੋਲੋਂ ਚਲੇ ਗਏ ਤਾਂ ਪੰਜਾਬ ਵਿੱੱਚ ਫੇਰ ਅੱਤਵਾਦ ਸ਼ੁਰੂ ਹੋ ਜਾਵੇਗਾ ਅਤੇ ਫੇਰ ਕਾਲੇ ਦਿਨਾਂ ਦਾ ਦੌਰ ਆ ਜਾਵੇਗਾ।

ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਬੈਂਸ ਨੇ ਇਹਨਾਂ ਆਰਡੀਨੈਂਸਾਂ ਨੂੰ ਦੇਸ਼ ਦੇ ਸੰਘੀ ਢਾਂਚੇ 'ਤੇ ਹਮਲਾ ਦੱਸਿਆ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਕਾਰਪੋਰੇਟਾਂ ਦੇੇ ਖੇਤੀ ਮਜ਼ਦੂਰ ਬਣਾਉਣਾ ਚਾਹੁੰਦੀ ਹੈ।

ਉਹਨਾਂ ਕਿਹਾ ਕਿ ਹਾਲਾਂਕਿ MSP ਰਹੇਗੀ ਪਰ ਸਰਕਾਰੀ ਏਜੰਸੀਆਂ ਵਿੱਚ ਖਰੀਦ ਨਹੀਂ ਹੋਵੇਗੀ। ਕਾਰਪੋੋਰੇਟ ਫਸਲ ਅੱਧੇ ਭਾਅ ਖਰੀਦਣਗੇ ਅਤੇੇ ਤਿੰਨ-ਤਿੰਨ ਸਾਲ ਕਿਸਾਨਾਂ ਨੂੰ ਕੀਮਤ ਅਦਾ ਨਹੀਂ ਕਰਨਗੇ।

ਵਿਧਾਇਕ ਕੁਲਜੀਤ ਨਾਗਰਾ ਨੇ ਕਿਹਾ ਕਿ ਜੇ ਇਹ ਆਰਡੀਨੈਂਸ ਲਾਗੂ ਹੋ ਗਏ ਅਤੇੇ ਪੰਜਾਬ ਦੇ 117 ਵਿਧਾਇਕ ਚੁੱਪ ਰਹੇ ਤਾਂ ਉਨ੍ਹਾਂ ਦਾ ਨਾਮ ਇਤਿਹਾਸ ਵਿੱਚ ਕਾਲੇ ਅੱਖਰਾਂ ਵਿੱਚ ਲਿਖਿਆ ਜਾਵੇਗਾ।

ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸੰਧਵਾਂ ਨੇੇ ਕਿਹਾ ਕਿ ਬਿਹਾਰ ਵਿੱਚ 2006 ਵਿੱਚ ਅਜਿਹਾ ਹੀ ਕਾਨੂੰਨ ਲਾਗੂ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਉੱਥੇ ਲੋਕਾਂ ਦੀਆਂ ਜ਼ਮੀਨਾਂ ਵਿਕ ਰਹੀਆਂ ਹਨ।।

ਵਿਧਾਇਕ ਕੰਵਰ ਸੰਧੂ ਨੇ ਕਿਹਾ ਕਿ MSP ਘੱਟੋ-ਘੱਟ ਦਸ ਸਾਲ ਲਈ ਰੱਖਣ ਦੀ ਗੱਲ ਮਤੇ ਵਿੱਚ ਪਾਈ ਜਾਵੇ ਅਤੇ ਇੱਕ ਮਾਹਿਰਾਂ ਦੀ ਕਮੇਟੀ ਬਣਾਈ ਜਾਵੇ।

ਮੁੱੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਖੇਤੀ ਆਰਡੀਨੈਂਸਾਂ ਦੇ ਖਿਲਾਫ਼ ਮਤਾ ਪਾਇਆ ਗਿਆ ਅਤੇ ਮਤਾ ਵਿਧਾਨ ਸਭਾ ਵਿੱਚ ਪਾਸ ਕੀਤਾ ਗਿਆ।
Published by:Ashish Sharma
First published:

Tags: MLAs, Punjab vidhan sabha

ਅਗਲੀ ਖਬਰ