• Home
 • »
 • News
 • »
 • punjab
 • »
 • MLA KULWANT PANDORI SAYS EVERYBODY NEEDS TO WORK HARD TO SAVE AIR LAND AND WATER FROM BEING POLLUTED

ਹਵਾ, ਧਰਤੀ ਤੇ ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਸਭਨਾਂ ਨੂੰ ਹੰਭਲਾਂ ਮਾਰਨ ਦੀ ਲੋੜ: ਵਿਧਾਇਕ ਕੁਲਵੰਤ ਪੰਡੋਰੀ

ਪਿੰਡ ਪੰਡੋਰੀ ਵਿਖੇ ਝੋਨੇ ਦੀ ਸਿੱਧੀ ਬਿਜਾਈ ਦਾ ਕੀਤਾ ਆਗਾਜ਼, ਹਲਕਾ ਵਿਧਾਇਕ ਕੁਲਵੰਤ ਪੰਡੋਰੀ ਨੇ ਕੀਤਾ ਉਦਘਾਟਨ 

ਹਵਾ, ਧਰਤੀ ਤੇ ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਸਭਨਾਂ ਨੂੰ ਹੰਭਲਾਂ ਮਾਰਨ ਦੀ ਲੋੜ: ਵਿਧਾਇਕ ਕੁਲਵੰਤ ਪੰਡੋਰੀ

 • Share this:
  ਆਸ਼ੀਸ਼ ਸ਼ਰਮਾ

  ਬਰਨਾਲਾ - ਅੱਜ ਬਲਾਕ ਮਹਿਲ ਕਲਾਂ ਵਿਧਾਇਕ ਹਲਕਾ ਕੁਲਵੰਤ ਸਿੰਘ ਪੰਡੋਰੀ ਨੇ ਝੋਨੇ ਦੀ ਸਿੱਧੀ ਬਿਜਾਈ ਦਾ ਉਦਘਾਟਨ ਪਿੰਡ ਪੱਧਰੀ ਕਿਸਾਨ ਸਿਖਲਾਈ ਕੈਂਪ ਦੌਰਾਨ ਕੀਤਾ। ਕਿਸਾਨ ਕੈਂਪ ਵਿਚ ਸ਼ਿਰਕਤ ਕਰਦਿਆਂ ਉਹਨਾਂ ਕਿਸਾਨਾਂ ਨੂੰ ਖੇਤੀਬਾੜੀ ਮਾਹਿਰਾਂ ਦੀਆਂ ਸ਼ਿਫਾਰਸ਼ਾਂ ਮੰਨਣ ਦੀ ਅਪੀਲ ਕੀਤੀ।ਉਹਨਾਂ ਕਿਹਾ ਕਿ ਹਵਾ, ਧਰਤੀ ਅਤੇ ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਸਭਨਾਂ ਨੂੰ ਹੰਭਲਾਂ ਮਾਰਨ ਦੀ ਲੋੜ ਹੈ, ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਸ਼ੁੱਧ ਹਵਾ ਪਾਣੀ ਪ੍ਰਦਾਨ ਕੀਤਾ ਜਾ ਸਕੇ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ, ਬਰਨਾਲਾ ਡਾ. ਬਲਵੀਰ ਚੰਦ ਨੇ ਕਿਹਾ ਕਿ ਕਿਸਾਨਾਂ ਨੂੰ ਖੇਤਾਂ ਵਿੱਚ ਕੀੜੇਮਾਰ ਜ਼ਹਿਰਾਂ ਅਤੇ ਖਾਦਾਂ ਦੀ ਸੁਚੱਜੀ ਵਰਤੋਂ ਕਰਨੀ ਚਾਹੀਦੀ ਹੈ। ਉਹਨਾਂ ਇਹ ਵੀ ਕਿਹਾ ਕਿ ਇਸ ਵਿਧੀ ਨਾਲ 15 ਤੋਂ 20 ਪ੍ਰਤੀਸ਼ਤ ਪਾਣੀ ਦੀ ਬੱਚਤ ਹੁੰਦੀ ਹੈ। ਕੈਂਪ ਦੌਰਾਨ ਹਾਜ਼ਰ ਡਾ. ਜਰਨੈਲ ਸਿੰਘ ਖੇਤੀਬਾੜੀ ਅਫ਼ਸਰ, ਮਹਿਲ ਕਲਾਂ ਨੇ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਅਤੇ ਮਸ਼ੀਨਰੀ ਦਾ ਸੁਚੱਜਾ ਉਪਯੋਗ ਕਰਨ ਲਈ ਪ੍ਰੇਰਿਤ ਕੀਤਾ।

  ਡਾ. ਬਲਵੀਰ ਚੰਦ ਦੀ ਪ੍ਰਧਾਨਗੀ ਹੇਠ ਪਿੰਡ ਪੰਡੋਰੀ ਵਿਖੇ ਕਰਵਾਏ ਗਏ ਇਸ ਕੈਮ੍ਪ ਦੌਰਾਨ ਨਦੀਨਾਂ ਦੀ ਰੋਕਥਾਮ, ਕੀੜੇ ਮਕੌੜੇ, ਬਿਮਾਰੀਆਂ ਅਤੇ ਉਹਨਾਂ ਦੇ ਹੱਲ ਬਾਰੇ ਵੀ ਕਿਸਾਨਾਂ ਨੂੰ ਦੱਸਿਆ ਗਿਆ> ਇਸ ਦੌਰਾਨ ਖੇਤੀਬਾੜੀ ਵਿਕਾਸ ਅਫ਼ਸਰ, ਮਹਿਲ ਕਲਾਂ ਡਾ. ਜਸਮੀਨ ਸਿੰਘ ਸਿੱਧੂ ਨੇ ਝੋਨੇ ਦੀ ਸਿੱਧੀ ਬਿਜਾਈ ਵਿੱਚ ਨਦੀਨਾਂ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਨਦੀਨ ਦੀ ਸਹੀ ਪਛਾਣ ਹੋਣ ਉਪਰੰਤ ਹੀ ਸ਼ਿਫਾਰਸ਼ ਕੀਤੇ ਗਏ ਨਦੀਨਾਸ਼ਕਾਂ ਦੀ ਵਰਤੋਂ ਕੀਤੀ ਜਾਵੇ। ਫਾਰਮਰ ਸਲਾਹਕਾਰ ਕੇਂਦਰ ਤੋਂ ਆਏ ਡਾ. ਅਮਨਦੀਪ ਕੌਰ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਲਈ ਤਰ ਵੱਤਰ ਖੇਤ ਹੋਣਾ ਚਾਹੀਦਾ ਹੈ ਅਤੇ ਬਿਜਾਈ ਲਈ ਪੀ. ਆਰ. 126 ਕਿਸਮ ਸਭ ਤੋਂ ਵੱਧ ਕਾਰਗਰ ਸਿੱਧ ਹੋਈ ਹੈ। ਭੂਮੀ ਰੱਖਿਆ ਅਫ਼ਸਰ, ਮਹਿਲ ਕਲਾਂ ਡਾ. ਪਰਮਿੰਦਰ ਸਿੰਘ ਨੇ ਕਿਸਾਨਾਂ ਨੂੰ ਨਹਿਰੀ ਪਾਣੀ, ਤੁਪਕਾ ਅਤੇ ਫੁਹਾਰਾ ਸਿੰਚਾਈ ਬਾਰੇ ਜਾਣੂ ਕਰਵਾਇਆ।

  ਇਸ ਦੌਰਾਨ ਖੇਤੀਬਾੜੀ ਮਾਹਿਰਾਂ ਦੀ ਟੀਮ ਵਿੱਚ ਯਾਦਵਿੰਦਰ ਸਿੰਘ ਏ.ਈ.ਓ., ਚਰਨ ਰਾਮ ਏ.ਈ.ਓ., ਹਰਪਾਲ ਸਿੰਘ ਏ.ਐੱਸ.ਆਈ., ਸਨਵਿੰਦਰਪਾਲ ਸਿੰਘ ਬੀ.ਟੀ.ਐੱਮ. ਤੋਂ ਇਲਾਵਾ ਕਿਸਾਨ ਨਵਦੀਪ ਸਿੰਘ, ਸਰਪੰਚ ਕੁਲਵਿੰਦਰ ਸਿੰਘ, ਅਰਜਿੰਦਰ ਸਿੰਘ, ਨੱਥਾ ਸਿੰਘ ਬਾਠ, ਸੁਦਾਗਰ ਸਿੰਘ, ਰਾਜਵਿੰਦਰ ਸਿੰਘ, ਜਸਵਿੰਦਰ ਸਿੰਘ ਅਤੇ ਨਿਰਭੈ ਸਿੰਘ ਆਦਿ ਕਿਸਾਨ ਹਾਜ਼ਰ ਸਨ।
  Published by:Ashish Sharma
  First published: