Home /News /punjab /

ਕਾਂਗਰਸੀ ਵਿਧਾਇਕ ਲਾਡੀ ਨੇ ਦੱਸਿਆ ਭਾਜਪਾ 'ਚ ਜਾਣ ਤੇ ਛੇ ਦਿਨਾਂ ਪਿੱਛੋਂ ਵਾਪਸੀ ਦਾ ਕਾਰਨ...

ਕਾਂਗਰਸੀ ਵਿਧਾਇਕ ਲਾਡੀ ਨੇ ਦੱਸਿਆ ਭਾਜਪਾ 'ਚ ਜਾਣ ਤੇ ਛੇ ਦਿਨਾਂ ਪਿੱਛੋਂ ਵਾਪਸੀ ਦਾ ਕਾਰਨ...

 • Share this:
  ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਤੋਂ ਸਿਰਫ਼ ਛੇ ਦਿਨਾਂ ਬਾਅਦ ਪੰਜਾਬ ਦੇ ਸ੍ਰੀਹਰਗੋਬਿੰਦਪੁਰ ਤੋਂ ਵਿਧਾਇਕ ਬਲਵਿੰਦਰ ਸਿੰਘ ਲਾਡੀ ਮੁੜ ਤੋਂ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ।

  ਲਾਡੀ ਨੇ ਅੱਜ ਕਿਹਾ ਕਿ ਉਹ ਐਤਵਾਰ ਰਾਤ ਨੂੰ ਇੱਥੇ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੌਜੂਦਗੀ ਵਿਚ ਕਾਂਗਰਸ ਵਿਚ ਪਰਤ ਆਏ। ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਚੋਣ ਲੜਣ ਲਈ ਕਹੇਗੀ ਤਾਂ ਉਹ ਜ਼ਰੂਰ ਲੜਾਂਗਾ।

  ਮੁੜ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਬਲਵਿੰਦਰ ਲਾਡੀ ਨੇ ਕਿਹਾ ਕਿ ਉਨ੍ਹਾਂ ਦੇ ਮਨ ਵਿਚ ਕੋਈ ਖਿਆਲ ਆਇਆ ਸੀ ਕਿ ਮੈਨੂੰ ਅਣਦੇਖਿਆਂ ਕੀਤਾ ਜਾ ਰਿਹਾ ਹੈ, ਪਰ ਹੁਣ ਮੁੱਖ ਮੰਤਰੀ ਸਾਬਹ ਨੇ ਮੇਰੇ ਭੁਲੇਖੇ ਦੂਰ ਕਰ ਦਿੱਤੇ ਹਨ। ਹੁਣ ਉਹ ਕਾਂਗਰਸ ਲਈ ਡਟ ਕੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਕਾਂਗਰਸ ਲਈ ਪੂਰੀ ਤਰ੍ਹਾਂ ਡਟ ਕੇ ਕੰਮ ਕਰਦੇ ਰਹੇ ਹਨ।

  ਉਨ੍ਹਾਂ ਦੇ ਹਲਕੇ ਦੇ ਲੋਕ ਨਾਰਾਜ਼ਗੀ ਜਤਾ ਰਹੇ ਸਨ, ਜਿਸ ਕਰਕੇ ਉਨ੍ਹਾਂ ਨੇ ਵਾਪਸੀ ਦਾ ਫੈਸਲਾ ਲਿਆ ਹੈ।

  ਦੱਸ ਦਈਏ ਕਿ ਸ੍ਰੀ ਹਰਿਗੋਬਿੰਦਪੁਰ ਤੋਂ ਵਿਧਾਇਕ ਬਲਵਿੰਦਰ ਸਿੰਘ ਲਾਡੀ, ਕਾਦੀਆਂ ਤੋਂ ਵਧਾਇਕ ਫ਼ਤਹਿਜੰਗ ਸਿੰਘ ਬਾਜਵਾ ਦੇ ਨਾਲ 28 ਦਸੰਬਰ ਨੂੰ ਨਵੀਂ ਦਿੱਲੀ ਵਿਚ ਭਾਜਪਾ ’ਚ ਸ਼ਾਮਲ ਹੋਏ ਸਨ।

  ਦੋਵੇਂ ਵਿਧਾਇਕ ਭਾਜਪਾ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੀ ਮੌਜੂਦਗੀ ਵਿਚ ਭਾਜਪਾ ’ਚ ਸ਼ਾਮਲ ਹੋਏ ਸਨ।
  Published by:Gurwinder Singh
  First published:

  Tags: Punjab Assembly election 2022, Punjab BJP, Punjab Congress, Punjab Election 2022

  ਅਗਲੀ ਖਬਰ