ਸੰਗਰੂਰ : ਭਵਾਨੀਗੜ੍ਹ ਦੇ ਸੰਗਰੂਰ ਰੋਡ 'ਤੇ ਕਣਕ ਦੀ ਨਾੜ ਨੂੰ ਅੱਗ ਲੱਗ ਗਈ। ਹਵਾ ਤੇਜ਼ ਹੋਣ ਕਾਰਨ ਇਹ ਅੱਗ ਬੜੀ ਤੇਜੀ ਨਾਲ ਖੇਤਾਂ ਨੂੰ ਰਾਖ ਕਰਦੀ ਅੱਗੇ ਵਧਦੀ ਗਈ। ਜਿਸ ਕਾਰਨ ਕਿਸਾਨਾਂ ਵਿੱਚ ਹਾਹਾਕਾਰ ਮੱਚ ਗਈ। ਅੱਗ ਬੁਝਾਉਣ ਦਾ ਕੰਮ ਦੇਖਣ ਲਈ ਸੰਗਰੂਰ ਦੀ ਵਿਧਾਇਕਾ ਨਰਿੰਦਰ ਕੌਰ ਭਾਰਜ ਵੀ ਮੌਕੇ 'ਤੇ ਪਹੁੰਚ ਗਏ ਅਤੇ ਫਾਇਰ ਕਰਮੀਆਂ ਅਤੇ ਪੁਲਿਸ ਮੁਲਾਜ਼ਮਾਂ ਨੂੰ ਖੁਦ ਅੱਗ ਬੁਝਾਉਣ ਦੀਆਂ ਹਦਾਇਤਾਂ ਦਿੰਦੇ ਰਹੇ।
ਵਿਧਾਇਕਾਂ ਨੇ ਮੌਕੇ ਉੱਤੇ ਕਿਹਾ ਕਿ ਅੱਗ ਲੱਗਣ ਕਾਰਨ ਨੁਕਸਾਨੀ ਗਈ ਫਸਲ ਦੇ ਮੁਆਵਜ਼ੇ ਕਿਸਾਨਾਂ ਨੂੰ ਦਿੱਤੇ ਜਾ ਰਹੇ ਹਨ। ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਆਵਜ਼ਾ ਰਾਸ਼ੀ ਵੰਡੀ ਹੈ। ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦੇਣ ਲਈ ਵੱਖ ਥਾਵਾਂ ਉੱਤੇ ਕੈਂਪ ਲਗਾਏ ਜਾ ਰਹੇ ਹਨ।
ਅੱਗ ਲੱਗਣ ਕਾਰਨ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ ਹੈ ਪਰ ਹਾਲੇ ਪੂਰਾ ਆਂਕੜਾ ਸਾਹਮਣੇ ਨਹੀਂ ਆਇਆ। ਅੱਜ ਹਵਾ ਦਾ ਰੁਖ ਤੇਜ ਹੋਣ ਕਾਰਨ ਸੰਗਰੂਰ ਜ਼ਿਲ੍ਹੇ ਵਿੱਚ ਕਈ ਇਲਾਕਿਆਂ ਵਿੱਚ ਅੱਗ ਲੱਗਣ ਦੀ ਮਾਮਲੇ ਸਾਹਮਣੇ ਆਏ। ਸਾਰੀਆਂ ਫਾਇਰ ਬ੍ਰਿਗੇਡਾਂ ਅੱਗ ਬੁਝਾਉਣ ਦੇ ਕਾਰਜ ਵਿੱਚ ਲੱਗੀਆਂ ਹੋਇਆਂ ਸਨ
100 ਏਕੜ ਤੋਂ ਵੱਧ ਫ਼ਸਲ ਨੂੰ ਨੁਕਸਾਨ ਪੁੱਜਾ
ਦੂਜੇ ਪਾਸੇ ਸੰਗਰੂਰ ਦੇ ਨਾਨਕਿਆਣਾ ਸਾਹਿਬ ਗੁਰਦੁਆਰੇ ਨੇੜੇ ਭਿਆਨਕ ਅੱਗ ਲੱਗ ਗਈ। ਕਰੀਬ 100 ਏਕੜ ਤੋਂ ਕਣਕ ਦੀ ਨਾੜ ਲਪੇਟ ਵਿੱਚ ਆ ਗਈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਪਹੁੰਚਣ ਵਿੱਚ ਕਾਫੀ ਦੇਰ ਹੋ ਚੁੱਕੀ ਸੀ। ਸੰਗਰੂਰ ਪੁਲਿਸ ਦੇ ਡੀ,ਐਸ,ਪੀ,ਆਰ ਹੰਸਰਾਜ ਖੁਦ ਕਿਸਾਨਾਂ ਦੇ ਨਾਲ ਪਿੰਡ ਵਾਸੀਆਂ ਨਾਲ ਮਿਲ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਅਫਸਰ ਹੰਸਰਾਜ ਨੇ ਦੱਸਿਆ ਕਿ 100 ਏਕੜ ਤੋਂ ਵੱਧ ਫ਼ਸਲ ਨੂੰ ਨੁਕਸਾਨ ਪੁੱਜਾ ਹੈ ਅਤੇ ਕਰੀਬ 2 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਫਾਇਰ ਬ੍ਰਿਗੇਡ ਅਤੇ ਪਿੰਡ ਵਾਸੀਆਂ ਅਤੇ ਅਸੀਂ ਸਾਰਿਆਂ ਨੇ ਮਿਲ ਕੇ ਅੱਗ 'ਤੇ ਕਾਬੂ ਪਾਇਆ|
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Agricultural, Fire incident, Sangrur, Wheat