• Home
  • »
  • News
  • »
  • punjab
  • »
  • MLA SIMARJIT SINGH BAINS APPEARED BEFORE THE POLICE RECORDED HIS STATEMENT ON CHARGES OF RAPE AND PHYSICAL ABUSE JS

ਬਲਾਤਕਾਰ ਤੇ ਸ਼ਰੀਰਕ ਸ਼ੋਸ਼ਣ ਦੇ ਇਲਜ਼ਾਮਾਂ 'ਚ ਘਿਰੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਪੁਲਿਸ ਸਾਹਮਣੇ ਹੋਏ ਹਾਜ਼ਰ, ਆਪਣੇ ਬਿਆਨ ਕਰਵਾਏ ਦਰਜ..

ਬਿਆਨ ਦੇਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਮਰਜੀਤ ਬੈਂਸ ਨੇ ਆਪਣੇ ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਨਕਾਰਦਿਆਂ ਕਿਹਾ ਕਿ ਅੱਜ ਜੋ ਅਕਾਲੀ ਦਲ ਅਤੇ ਭਾਜਪਾ ਉਹਨਾਂ ਦੇ ਖ਼ਿਲਾਫ਼ ਧਰਨੇ ਲਗਾ ਰਹੇ ਨੇ ਉਸ ਤੋਂ ਸਾਫ ਹੈ ਕਿ ਇਹ ਪੂਰੀ ਸਾਜ਼ਿਸ਼ ਉਹਨਾਂ ਵੱਲੋਂ ਹੀ ਘੜੀ ਗਈ ਹੈ ਬੈਂਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਉਹ ਨਹੀਂ ਕਰ ਸਕਦੇ।

ਬਲਾਤਕਾਰ ਅਤੇ ਸ਼ਰੀਰਕ ਸ਼ੋਸ਼ਣ ਦੇ ਇਲਜ਼ਾਮਾਂ ਚ ਘਿਰੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਪੁਲਿਸ ਸਾਹਮਣੇ ਹੋਏ ਹਾਜ਼ਰ, ਆਪਣੇ ਬਿਆਨ ਕਰਵਾਏ ਦਰਜ,

ਬਲਾਤਕਾਰ ਅਤੇ ਸ਼ਰੀਰਕ ਸ਼ੋਸ਼ਣ ਦੇ ਇਲਜ਼ਾਮਾਂ ਚ ਘਿਰੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਪੁਲਿਸ ਸਾਹਮਣੇ ਹੋਏ ਹਾਜ਼ਰ, ਆਪਣੇ ਬਿਆਨ ਕਰਵਾਏ ਦਰਜ,

  • Share this:
    ਜਸਵੀਰ ਬਰਾੜ

    ਲੁਧਿਆਣਾ ਬਲਾਤਕਾਰ ਅਤੇ ਸ਼ਰੀਰਕ ਸ਼ੋਸ਼ਣ ਦੇ ਇਲਜ਼ਾਮਾਂ ਵਿੱਚ ਘਿਰੇ ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਬੈਂਸ ਆਪਣੇ ਬਿਆਨ ਦਰਜ ਕਰਵਾਉਣ ਲਈ ਲੁਧਿਆਣਾ ਪੁਲੀਸ ਅੱਗੇ ਪੇਸ਼ ਹੋਏ ਪੁਲਿਸ ਨੂੰ ਆਪਣੇ ਬਿਆਨ ਦੇਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਮਰਜੀਤ ਬੈਂਸ ਨੇ ਆਪਣੇ ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਨਕਾਰਦਿਆਂ ਕਿਹਾ ਕਿ ਅੱਜ ਜੋ ਅਕਾਲੀ ਦਲ ਅਤੇ ਭਾਜਪਾ ਉਹਨਾਂ ਦੇ ਖ਼ਿਲਾਫ਼ ਧਰਨੇ ਲਗਾ ਰਹੇ ਨੇ ਉਸ ਤੋਂ ਸਾਫ ਹੈ ਕਿ ਇਹ ਪੂਰੀ ਸਾਜ਼ਿਸ਼ ਉਹਨਾਂ ਵੱਲੋਂ ਹੀ ਘੜੀ ਗਈ ਹੈ ਬੈਂਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਉਹ ਨਹੀਂ ਕਰ ਸਕਦੇ।

    ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ  ਕਿਹਾ ਕਿ ਉਹ ਨਿਰਦੋਸ਼ ਨੇ ਅਤੇ ਅਜਿਹੇ ਇਲਜ਼ਾਮ ਅਤੇ ਝੂਠੇ ਕੇਸ ਪਹਿਲਾਂ ਵੀ ਉਹਨਾਂ ਉੱਪਰ  ਲੱਗਦੇ ਰਹੇ ਨੇ ਪਰ ਉਹਨਾਂ ਵਿੱਚ ਸਾਰੀਆਂ ਮਾਮਲਿਆਂ ਚ ਅਦਾਲਤ ਨੇ ਉਹਨਾਂ ਨੂੰ ਬਰੀ ਕੀਤਾ ਹੈ, ਬੈਂਸ ਨੇ ਕਿਹਾ ਉਹਨਾਂ ਨੂੰ ਕਾਨੂੰਨ ਤੇ ਪੂਰਾ ਭਰੋਸਾ ਹੈ, ਅਦਾਲਤਾਂ ਉਨ੍ਹਾਂ ਨੂੰ ਬਰੀ ਕਰੇ ਗੀ ਅਤੇ ਇਸ ਪਿੱਛੇ ਜੋ ਵੀ ਪਾਰਟੀਆਂ ਸ਼ਾਮਲ ਹਨ ਉਹ ਬੇ-ਨਕਾਬ ਹੋਣਗੀਆਂ, ਸਿਮਰਜੀਤ ਬੈਂਸ ਨੇ ਕਿਹਾ ਕਿ ਪੰਜਾਬ ਪਾਣੀ ਬਚਾਓ ਯਾਤਰਾ ਨੂੰ ਪ੍ਰਭਾਵਿਤ ਕਰਨ ਲਈ ਇਹ ਸਾਰੇ ਇਲਜ਼ਾਮ ਉਹਨਾਂ ਤੇ ਲਗਾਏ ਗਏ ਹਨ ਅਤੇ ਇਹ ਸਭ ਵਿਰੋਧੀ ਪਾਰਟੀਆਂ ਦੀ ਹੀ ਸਾਜ਼ਿਸ਼ ਹੈ ਅਤੇ ਇਸੇ ਕਰਕੇ ਅੱਜ ਉਹ ਸੜਕਾਂ ਤੇ ਧਰਨੇ ਲਾ ਰਹੇ ਨੇ.. ਆਪਣੇ ਨਾਲ ਹੋਈ ਚੈਟ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਇਹ ਸਿਰਫ ਮੀਡੀਆ ਅੱਗੇ ਇੱਕ ਸਬੂਤ ਵਿਖਾਉਣ ਲਈ ਡਰਾਮਾ ਰਚਿਆ ਗਿਆ ਹੈ ਕਿਉਂਕਿ ਇਸ ਵਿੱਚ ਸੁਨੇਹੇ ਡਿਲੀਟ ਕੀਤੇ ਗਏ ਹਨ ਅਤੇ ਉਹੋ ਹੀ ਹਟਾਏ ਗਏ ਜਿਸ ਨਾਲ ਉਹਨਾਂ ਤੇ ਇਲਜ਼ਾਮ ਲਗਾਏ ਜਾ ਸਕਣ। ਬੈਂਸ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਉਹ ਜਲਦ ਸਾਰੇ ਇਲਜਾਮਾਂ ਤੋਂ ਬਰੀ ਹੋਣਗੇ ।
    Published by:Sukhwinder Singh
    First published: