Bhupinder Singh
ਪੰਜਾਬ ਦੀ ਅਤਿ ਸੁਰੱਖਿਅਤ ਜੇਲ੍ਹਾਂ ਵਿੱਚੋਂ ਜਾਣੀ ਜਾਂਦੀ ਨਾਭਾ ਦੀ ਮੈਕਸੀਮਮ ਸਕਿਉਰਿਟੀ ਜੇਲ੍ਹ ਅੰਦਰ ਮੋਬਾਇਲ ਅਤੇ ਹੋਰ ਨਸ਼ੀਲਾ ਪਦਾਰਥ ਮਿਲਣ ਦੀਆਂ ਘਟਨਾਵਾਂ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ ਹਨ, ਜਿਸ ਨੂੰ ਲੈਕੇ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਜੇਲ੍ਹ ਅੰਦਰ ਸਖ਼ਤੀ ਕੀਤੀ ਜਾ ਰਹੀ ਹੈ। ਪਿਛਲੇ ਕੁਝ ਮਹੀਨਿਆਂ ਦੇ ਦੌਰਾਨ ਮੈਕਸੀਮਮ ਸਕਿਉਰਿਟੀ ਜੇਲ੍ਹ ਅੰਦਰੋਂ ਵੱਡੀ ਗਿਣਤੀ ਵਿੱਚ ਮੋਬਾਇਲ ਮਿਲ ਰਹੇ ਸਨ ਇਨ੍ਹਾਂ ਮੋਬਾਈਲਾਂ ਦੀ ਵਰਤੋਂ ਜੇਲ੍ਹ ਅੰਦਰ ਬੰਦ ਨਾਮੀ ਗੈਂਗਸਟਰਾਂ ਦੇ ਵੱਲੋਂ ਜੇਲ੍ਹਾਂ ਦੇ ਅੰਦਰੋਂ ਨੈਕਸਸ ਚਲਾ ਕੇ ਫਿਰੌਤੀ ਮੰਗਣਾ ਅਤੇ ਜੇਲ੍ਹ ਅੰਦਰੋਂ ਧਮਕੀਆਂ ਦੇਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ। ਇਸ ਉਪਰੰਤ ਨਾਭਾ ਪੁਲਸ ਦੇ ਵੱਲੋਂ ਕਈ ਨਾਮੀ ਗੈਂਗਸਟਰਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਉਨ੍ਹਾਂ ਨਾਮੀ ਗੈਂਗਸਟਰਾਂ ਦਾ ਰਿਮਾਂਡ ਹਾਸਲ ਕਰਕੇ ਸਖ਼ਤੀ ਦੇ ਨਾਲ ਪੁੱਛਗਿੱਛ ਕੀਤੀ।
ਇੱਕ ਸੱਚ ਸਾਹਮਣੇ ਆਇਆ ਕਿ ਕਿ ਨਾਭਾ ਮੈਕਸੀਮਮ ਸਕਿਓਰਿਟੀ ਜੇਲ ਦਾ ਆਈ.ਆਰ.ਬੀ ਦਾ ਏ.ਐਸ.ਆਈ ਗੁਰਜਿੰਦਰ ਜੋ ਜੇਲ੍ਹ ਅੰਦਰ ਬੰਦ ਗੈਂਗਸਟਰਾਂ ਦੇ ਕੋਲੋਂ ਮੋਟੀ ਰਕਮ ਵਸੂਲ ਗੂਗਲ ਪੇਅ ਦੇ ਜ਼ਰੀਏ ਕਰ ਕੇ ਜੇਲ੍ਹ ਅੰਦਰ ਬੰਦ ਗੈਂਗਸਟਰਾਂ ਨੂੰ ਮੋਬਾਇਲ ਪਹੁੰਚਾਉਂਦਾ ਸੀ। ਇਸ ਬਾਰੇ ਖੁਲਾਸਾ ਨਾਭਾ ਪੁਲਿਸ ਨੇ ਕੀਤਾ। ਹੁਣ ਨਾਭਾ ਕੋਤਵਾਲੀ ਪੁਲਸ ਦੇ ਵੱਲੋਂ ਆਈ.ਆਰ.ਬੀ ਦੇ ਏ.ਐਸ.ਆਈ ਗੁਰਜਿੰਦਰ ਦੇ ਖਿਲਾਫ ਮਾਮਲਾ ਦਰਜ ਕਰਕੇ ਗੰਭੀਰਤਾ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਖੁਲਾਸੇ ਸਾਹਮਣੇ ਆਉਣਗੇ।
ਨਾਭਾ ਕੋਤਵਾਲੀ ਪੁਲਿਸ ਵੱਲੋਂ ਗੁਰਜਿੰਦਰ ਸਿੰਘ ਦੇ ਕੋਲੋਂ ਚਾਰ ਮੋਬਾਇਲ, ਦੋ ਚਾਰਜਰ, ਤੇ ਇਕ ਸਿਮ ਬਰਾਮਦ ਕੀਤਾ ਹੈ। ਇਹ ਖੁਲਾਸਾ ਮੈਕਸੀਮਮ ਸਕਿਉਰਿਟੀ ਜੇਲ੍ਹ ਅੰਦਰ ਬੰਦ ਕੈਦੀ ਕਰਮਜੀਤ ਸਿੰਘ ਜੋ ਧਾਰਾ 302 ਦੇ ਤਹਿਤ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ ਉਸ ਤੋਂ 2 ਮੋਬਾਇਲ ਬਰਾਮਦ ਹੋਣ ਤੋਂ ਬਾਅਦ ਇਹ ਖੁਲਾਸਾ ਸਾਹਮਣੇ ਆਇਆ ਹੈ।
ਇਸ ਮੌਕੇ ਨਾਭਾ ਦੇ ਡੀ.ਐੱਸ.ਪੀ ਰਾਜੇਸ਼ ਛਿੱਬਰ ਨੇ ਕਿਹਾ ਕਿ ਨਾਭਾ ਮੈਕਸੀਮਮ ਸਕਿਓਰਿਟੀ ਜੇਲ ਦੇ ਵੱਲੋਂ ਇਕ ਪੱਤਰ ਨਾਭਾ ਕੋਤਵਾਲੀ ਪੁਲਸ ਨੂੰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਜਾਂਚ ਦੇ ਵਿਚ ਸਾਹਮਣੇ ਆਇਆ ਕਿ ਆਈ.ਆਰ.ਬੀ ਦਾ ਏ.ਐੱਸ.ਆਈ ਗੁਰਜਿੰਦਰ ਸਿੰਘ ਜੋ ਗੂਗਲ ਪੇ ਜ਼ਰੀਏ ਮੋਟੀ ਰਕਮ ਵਸੂਲ ਕਰ ਕੇ ਜੇਲ੍ਹ ਅੰਦਰ ਬੰਦ ਗੈਂਗਸਟਰਾਂ ਨੂੰ ਮੋਬਾਇਲ ਸਪਲਾਈ ਕਰਨ ਦੇ ਧੰਦੇ ਦਾ ਅਸੀਂ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਆਈ.ਆਰ.ਬੀ ਦਾ ਮੁਲਾਜ਼ਮ 10 ਹਜ਼ਾਰ ਰੁਪਏ ਗੂਗਲ ਪੇਅ ਦੇ ਜ਼ਰੀਏ ਵਸੂਲ ਕਰਕੇ ਜੇਲ੍ਹ ਦੇ ਵਿੱਚ ਮੋਬਾਇਲ ਸਪਲਾਈ ਕਰਦਾ ਸੀ। ਜਿਸ ਖਿਲਾਫ ਮਾਮਲਾ ਦਰਜ ਕਰਕੇ ਨਾਭਾ ਦੀ ਮਾਨਯੋਗ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਸ ਕੇਸ ਦੇ ਵਿੱਚ ਹੋਰ ਖੁਲਾਸੇ ਸਾਹਮਣੇ ਆਉਣਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Jail, Nabha, Punjab Police