ਮਹਿੰਗੀਆਂ ਦਵਾਈਆਂ ਵੇਚਣ ਵਾਲਿਆਂ ਨੂੰ ਚੁੱਭਣ ਲੱਗਾ 'ਗੁਰੂ ਨਾਨਕ ਮੋਦੀ ਖਾਨਾ', ਪ੍ਰਬੰਧਕਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ

News18 Punjabi | News18 Punjab
Updated: June 28, 2020, 10:17 AM IST
share image
ਮਹਿੰਗੀਆਂ ਦਵਾਈਆਂ ਵੇਚਣ ਵਾਲਿਆਂ ਨੂੰ ਚੁੱਭਣ ਲੱਗਾ 'ਗੁਰੂ ਨਾਨਕ ਮੋਦੀ ਖਾਨਾ', ਪ੍ਰਬੰਧਕਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ
ਮਹਿੰਗੀਆਂ ਦਵਾਈਆਂ ਵੇਚਣ ਵਾਲਿਆਂ ਨੂੰ ਚੁੱਭਣ ਲੱਗਾ 'ਗੁਰੂ ਨਾਨਕ ਮੋਦੀ ਖਾਨਾ'

  • Share this:
  • Facebook share img
  • Twitter share img
  • Linkedin share img
ਜਸਵੀਰ ਬਰਾੜ
ਲੁਧਿਆਣਾ : ਕੈਮਿਸਟਾਂ ਦੀ ਕਥਿਤ ਪੋਲ ਖੋਲ੍ਹਣ ਵਾਲੇ ਸਿੱਖ ਵੈਲਫੇਅਰ ਕੌਂਸਲ ਦੇ ਮੈਂਬਰ ਬਲਜਿੰਦਰ ਸਿੰਘ ਜਿੰਦੂ ਨੇ ਕਿਹਾ ਕਿ ਮੈਡੀਸਿਨ ਮਾਫ਼ੀਆ ਗੁਰੂ ਨਾਨਕ ਮੋਦੀ ਖਾਨਾ ਬੰਦ ਕਰਾਉਣਾ ਚਾਹੁੰਦਾ ਹੈ। ਇਹੀ ਨਹੀਂ ਕਈ ਕੰਪਨੀਆਂ ਨੇ ਮੋਦੀ ਖਾਨੇ ਨੂੰ ਦਵਾਈਆਂ ਸਪਲਾਈ ਕਰਨਾ ਵੀ ਬੰਦ ਕਰ ਦਿੱਤਾ ਹੈ ਤੇ ਨਾਲ ਹੀ ਮੋਦੀ ਖਾਨੇ ਦੇ ਸੰਚਾਲਕਾਂ ਨੂੰ ਜਾਨੋਂ ਮਰਨ ਦੀਆਂ ਧਮਕੀਆਂ ਵੀ ਮਿਲਣ ਲੱਗ ਪਈਆਂ ਹਨ।

ਇਸ ਦੇ ਨਾਲ ਹੀ ਬਲਜਿੰਦਰ ਸਿੰਘ ਨੇ ਪ੍ਰਸ਼ਾਸਨ ਉਤੇ ਮੈਡੀਸਿਨ ਮਾਫ਼ੀਆ ਖਿਲਾਫ਼ ਕਾਰਵਾਈ ਨਾ ਕਰਨ ਦੇ ਸੰਗੀਨ ਇਲਜ਼ਾਮ ਵੀ ਲਗਾਏ ਨੇ। ਦੱਸ ਦਈਏ ਕਿ ਗੁਰੂ ਨਾਨਕ ਮੋਦੀ ਖਾਨਾ ਗ਼ਰੀਬ ਲੋਕਾਂ ਤੱਕ ਸਸਤੀਆਂ ਦਵਾਈਆਂ ਪਹੁੰਚਾਉਣ ਦਾ ਕੰਮ ਕਰ ਰਿਹਾ ਹੈ ਤੇ ਇੱਥੇ ਹਰ ਸਮੇਂ ਲੋਕਾਂ ਦੀ ਭੀੜ ਦੇਖਣ ਨੂੰ ਮਿਲਦੀ ਹੈ। ਇੱਥੇ ਦਵਾਈ ਲੈਣ ਆਏ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਦਵਾਈਆਂ ਬਹੁਤ ਸਸਤੀਆਂ ਮਿਲਦੀਆਂ ਹਨ ਤੇ ਪੰਜਾਬ ਦੇ ਵੱਖੋ ਵੱਖ ਸ਼ਹਿਰਾਂ ਤੋਂ ਦਵਾਈਆਂ ਲੈਣ ਲਈ ਆਉਂਦੇ ਹਨ।
ਇਸ ਦੇ ਨਾਲ ਹੀ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜਿਹੜੀ ਦਵਾਈ ਆਮ ਕੈਮਿਸਟਾਂ ਤੋਂ 100-200 ਰੁਪਏ ਦੀ ਮਿਲਦੀ ਹੈ, ਉਹੀ ਦਵਾਈ ਮੋਦੀ ਖਾਨੇ ਤੋਂ 10-20 ਰੁਪਏ ਦੀ ਮਿਲ ਜਾਂਦੀ ਹੈ, ਜਿਸ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਈ ਕੈਮਿਸਟ ਕਿਸ ਤਰ੍ਹਾਂ ਆਮ ਲੋਕਾਂ ਨੂੰ ਲੁੱਟ ਕੇ ਆਪਣੇ ਘਰ ਭਰ ਰਹੇ ਹਨ। ਉਧਰ ਇਸ ਬਾਰੇ ਮੋਦੀ ਖਾਨੇ ਦੇ ਮੈਂਬਰਾਂ ਦਾ ਇਹ ਵੀ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਅੱਜ ਤੱਕ ਓਹਨਾਂ ਦੀ ਮਦਦ ਲਈ ਹੱਥ ਤਾਂ ਨਹੀਂ ਵਧਾਇਆ, ਉਲਟਾ ਉਨ੍ਹਾਂ ਦੀ ਸ਼ਿਕਾਇਤ ਉਤੇ ਕੋਈ ਕਾਰਵਾਈ ਤੱਕ ਵੀ ਨਹੀਂ ਕੀਤੀ। ਤੇ ਹੁਣ ਮੋਦੀ ਖਾਨੇ ਦੇ ਨਾਲ ਨਾਲ ਆਮ ਲੋਕਾਂ ਨੇ ਵੀ ਪ੍ਰਸ਼ਾਸਨ ਤੋਂ ਇਹ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਇਆ ਜਾਵੇ ਤਾਂ ਜੋਂ ਉਨ੍ਹਾਂ ਨੂੰ ਦਵਾਈਆਂ ਦਾ ਹੋਰ ਸਟਾਕ ਮਿਲ ਸਕੇ,,, ਜਿਸ ਨਾਲ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
First published: June 28, 2020, 9:32 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading