• Home
 • »
 • News
 • »
 • punjab
 • »
 • MOGA ACCUSED ARRESTED WITH 24 KG OPIUM AND 4 LAKH DRUG MONEY GW

Moga: 24 ਕਿਲੋ ਅਫ਼ੀਮ ਤੇ 4 ਲੱਖ ਡਰੱਗ ਮਨੀ ਸਣੇ ਮੁਲਜ਼ਮ ਗ੍ਰਿਫ਼ਤਾਰ

ਮੋਗਾ: 24 ਕਿਲੋ ਅਫ਼ੀਮ ਤੇ 4 ਲੱਖ ਡਰੱਗ ਮਨੀ ਸਣੇ ਮੁਲਜ਼ਮ ਗ੍ਰਿਫ਼ਤਾਰ

ਮੋਗਾ: 24 ਕਿਲੋ ਅਫ਼ੀਮ ਤੇ 4 ਲੱਖ ਡਰੱਗ ਮਨੀ ਸਣੇ ਮੁਲਜ਼ਮ ਗ੍ਰਿਫ਼ਤਾਰ

 • Share this:
  ਮੋਗਾ: ਪੁਲਿਸ ਨੇ ਇਕ ਨੌਜਵਾਨ ਕੋਲੋਂ 24 ਕਿਲੋ ਅਫ਼ੀਮ ਤੇ 4 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਤਸਕਰੀ ਲਈ ਵਰਤੀ ਜਾ ਰਹੀ ਸਵਿਫ਼ਟ ਡਿਜ਼ਾਇਰ ਕਾਰ ਵੀ ਜ਼ਬਤ ਕਰ ਲਈ ਹੈ।

  ਐੱਸਐਸਪੀ ਸੁਰਿੰਦਰਜੀਤ ਸਿੰਘ ਮੰਡ ਅਤੇ ਐੱਸਪੀ ਡੀ ਜਗਤਪ੍ਰੀਤ ਸਿੰਘ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਸੀਆਈਏ ਸਟਾਫ਼ ਇੰਚਾਰਜ ਇੰਸਪੈਕਟਰ ਕਿੱਕਰ ਸਿੰਘ ਦੀ ਅਗਵਾਈ ’ਚ ਮੁਲਜ਼ਮ ਕੋਲੋਂ 24 ਕਿਲੋ ਅਫ਼ੀਮ ਤੇ 4 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ।

  ਮੁਲਜ਼ਮ ਖ਼ਿਲਾਫ਼ ਥਾਣਾ ਸਿਟੀ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਸ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਰੈਂਪੀ ਵਜੋਂ ਹੋਈ ਹੈ। ਉਹ ਪਿੰਡ ਚੁਗਾਵਾਂ ਦਾ ਹੈ ਅਤੇ ਕਾਫ਼ੀ ਅਰਸੇ ਤੋਂ ਮੋਗਾ ਦੇ ਕਰਤਾਰ ਨਗਰ ਵਿੱਚ ਰਹਿ ਰਿਹਾ ਸੀ। ਉਹ ਕਾਰ ਬਾਜ਼ਾਰ ਦਾ ਕਾਰੋਬਾਰ ਕਰਦਾ ਸੀ। ਮੁਲਜ਼ਮ ਕਾਫ਼ੀ ਅਰਸੇ ਤੋਂ ਤਸਕਰੀ ਵਿੱਚ ਸੀ ਪਰ ਪੁਲਿਸ ਦੇ ਹੱਥ ਨਹੀਂ ਸੀ ਚੜ੍ਹਿਆ।

  ਮੋਗਾ ਦੇ ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਕੋਈ ਕੇਸ ਦਰਜ ਨਹੀਂ, ਪਰ ਉਹ ਪਹਿਲਾਂ ਵੀ ਕਈ ਵਾਰ ਅਫੀਮ ਵੇਚ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜਾਣਕਾਰੀ ਮਿਲੀ ਹੈ ਕਿ ਮੁਲਜ਼ਮ ਇਹ ਅਫੀਮ ਦਿੱਲੀ ਦੀ ਤਰਫੋਂ ਲਿਆਇਆ ਸੀ ਪਰ ਬਾਕੀ ਦੀ ਜਾਂਚ ਅਜੇ ਜਾਰੀ ਹੈ।

  ਗੁਰਪ੍ਰੀਤ ਸਿੰਘ ਕਾਰ ਬਾਜ਼ਾਰ ਵਿੱਚ ਕੰਮ ਕਰਦਾ ਹੈ। ਜਦੋਂ ਕਿ ਇਸ ਮਾਮਲੇ ਵਿੱਚ ਜਦੋਂ ਨਿਊਜ਼ 18 ਨੇ ਗੁਰਪ੍ਰੀਤ ਨਾਲ ਗੱਲ ਕਰਨੀ ਚਾਹੀ ਤਾਂ ਉਸ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
  Published by:Gurwinder Singh
  First published: