Moga : ਪਿੰਡ ਭਲੂਰ 'ਚ ਵੇਖਣ ਨੂੰ ਮਿਲੀ ਮੁਸਲਿਮ ਅਤੇ ਸਿੱਖ ਭਾਈਚਾਰੇ ਸਾਂਝ ਦੀ ਮਿਸਾਲ

News18 Punjabi | News18 Punjab
Updated: June 15, 2021, 9:27 PM IST
share image
Moga : ਪਿੰਡ ਭਲੂਰ 'ਚ ਵੇਖਣ ਨੂੰ ਮਿਲੀ ਮੁਸਲਿਮ ਅਤੇ ਸਿੱਖ ਭਾਈਚਾਰੇ ਸਾਂਝ ਦੀ ਮਿਸਾਲ
Moga : ਪਿੰਡ ਭਲੂਰ 'ਚ ਵੇਖਣ ਨੂੰ ਮਿਲੀ ਮੁਸਲਿਮ ਅਤੇ ਸਿੱਖ ਭਾਈਚਾਰੇ ਸਾਂਝ ਦੀ ਮਿਸਾਲ

 ਮੁਸਲਿਮ ਭਾਈਚਾਰੇ ਨੇ ਗੁਰੂਦੁਆਰਾ ਸਾਹਿਬ ਵਿਚ ਗੁਰੂ ਗਰੰਥ ਸਾਹਿਬ ਦੀ ਹਜ਼ੂਰੀ ਵਿਚ  ਕੀਤਾ ਪ੍ਰੋਗਰਾਮ

  • Share this:
  • Facebook share img
  • Twitter share img
  • Linkedin share img
 Deepak Singla

ਹਿੰਦੂ ਮੁਸਲਿਮ ਸਿੱਖ ਦੀ ਭਾਈਚਾਰਕ ਸਾਂਝ  ਦੀ ਮਿਸਾਲ ਮੋਗਾ ਦੇ ਬਾਘਾਪੁਰਾਣਾ ਕਸਬੇ ਦੇ ਪਿੰਡ ਭਲੂਰ ਵਿੱਚ ਵੇਖੀ ਗਈ।  ਇੱਕ ਮਸਜਿਦ ਜੋ ਪਿੰਡ ਵਿੱਚ  100 ਸਾਲ ਤੋਂ ਵੱਧ ਪੁਰਾਣੀ ਸੀ ਜੋ ਹੁਣ  ਇੱਕ ਪੂਰੀ ਤਰਾਂ ਖਾਲੀ ਪਲਾਟ ਦਾ ਰੂਪ ਧਾਰਨ ਕਰ ਚੁਕੀ ਸੀ ।  ਪਿੰਡ ਦੇ ਪੰਜ ਛੇ  ਮੁਸਲਿਮ ਭਾਈਚਾਰੇ  ਵੱਲੋਂ ਮਸਜਿਦ ਨੂੰ ਮੁੜ  ਬਣਾਉਣ ਲਈ ਨੀਂਪ ਪਥਰ ਰੱਖਣ ਦਾ ਇਕ ਪ੍ਰੋਗ੍ਰਾਮ ਰਖਿਆ ਸੀ ।  ਇਸ ਪ੍ਰੋਗ੍ਰਾਮ ਵਿਚ ਪੰਜਾਬ ਦੇ ਨਾਇਬ ਸ਼ਾਹੀ ਇਮਾਮ ਉਸਮਾਨ ਰਹਿਮਾਨੀ ਲੁਧਿਆਣਵੀ ਤੋ  ਇਲਾਵਾ ਹੋਰ ਵੀ ਮੁਸਲਿਮ ਭਾਈਚਾਰਾ ਸ਼ਮਿਲ ਹੋਇਆ।  ਇਸ ਮੌਕੇ ਪਿੰਡ ਦੇ ਬਾਕੀ ਧਰਮਾਂ  ਦੇ ਲੋਕ ਵੀ ਸ਼ਾਮਿਲ ਹੋਏ।

ਇਸ ਮੌਕੇ ਜਿਵੇਂ ਹੀ ਮਸਜਿਦ ਦਾ ਨੀਂਹ ਪੱਥਰ ਰੱਖਿਆ ਤਾਂ ਮੀਂਹ ਪੈਣਾ ਸ਼ੁਰੂ ਹੋ ਗਿਆ।  ਇਸ ਤੋਂ ਬਾਅਦ ਪਿੰਡ ਦੀ ਪੰਚਾਇਤ ਅਤੇ ਗੁਰਦੁਆਰਾ ਸਾਹਿਬ ਕਮੇਟੀ ਨੇ ਸਾਰਾ ਪ੍ਰੋਗਰਾਮ ਗੁਰੂਦੁਆਰਾ ਸਾਹਿਬ ਵਿਖੇ ਕੀਤਾ  ਅਤੇ ਗੁਰੂਦਵਾਰਾ ਸਾਹਿਬ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਹੀ ਮੁਸਲਿਮ ਭਾਈਚਾਰੇ ਸਿਖ ਭਾਈਚਾਰੇ ਨੇ ਇਸ ਪ੍ਰੋਗ੍ਰਾਮ ਨੂੰ ਮਿਲ ਕੇ ਸਿਰੇ ਚਾੜਿਆ।   ਪਿੰਡ ਦੇ ਲੋਕਾਂ ਨੇ ਵੀ ਪੂਰਾ ਸਹਿਯੋਗ ਦਿਤਾ ਤਾਂ ਜੋ ਮਸਜਿਦ ਦਾ ਨਿਰਮਾਣ ਕਾਰਜ ਜਲਦੀ ਤੋਂ ਜਲਦੀ ਪੂਰਾ ਕੀਤਾ ਜਾ ਸਕੇ।



ਇਸ ਮੌਕੇ ਸ਼ਾਹੀ ਇਮਾਮ ਉਸਮਾਨ ਰਹਿਮਾਨੀ ਨੇ  ਗੁਰੂ ਗਰੰਥ ਸਾਹਿਬ ਦੇ ਹਜ਼ੂਰੀ ਵਿਚ ਇਸ ਮਿਸਾਲ ਬਾਰੇ ਲੋਕਾਂ ਨੂੰ ਸੰਬੋਧਿਤ ਵੀ ਕੀਤਾ। ਇਸ ਮੌਕੇ ਉਕਤ ਜਾਣਕਾਰੀ ਦਿੰਦਿਆਂ ਗੁਰੂਦਵਾਰਾ ਸਾਹਿਬ ਦੇ ਗ੍ਰੰਥੀ ਸੁਖਵਿੰਦਰ ਸਿੰਘ ਨੇ ਗੁਰੂ ਪਾਤਸ਼ਾਹ ਦੀ ਬਾਣੀ ਦਾ ਪਾਠ ਕੀਤਾ।  ਇਸ ਮੌਕੇ ਜਾਣਕਾਰੀ ਦਿੰਦਿਆਂ ਪਿੰਡ ਦੇ ਵਸਨੀਕਾਂ, ਸਰਪੰਚ ਅਤੇ ਮੁਸਲਿਮ ਭਾਈਚਾਰੇ ਦੇ ਭਰਾਵਾਂ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਦੇ ਪਿੰਡ ਭਲੂਰ ਦੀ ਇੱਕ ਬਹੁਤ ਪੁਰਾਣੀ ਮਸਜਿਦ ਸ਼ਾਇਦ ਸੌ ਸਾਲ ਪੁਰਾਣੀ ਹੋ ਸਕਦੀ ਹੈ ਪਰ ਹੁਣ ਇਹ ਇਥੇ ਇਕ ਪਲਾਟ ਦਾ ਰੂਪ ਲੈ ਚੁੱਕੀ ਹੈ। ਇਸ ਦੇ ਨਿਰਮਾਣ ਲਈ ਨੀਂਹ ਪੱਥਰ ਰੱਖਿਆ ਜਾ ਰਿਹਾ ਸੀ ਅਤੇ ਉਸ ਵਕਤ ਜਦੋਂ ਬਾਰਸ਼ ਹੋਈ ਤਾਂ ਪਿੰਡ ਦੀ ਪੰਚਾਇਤ ਅਤੇ ਗੁਰਦੁਆਰਾ ਕਮੇਟੀ ਨੇ ਮੁਸਲਿਮ ਭਰਾਵਾਂ ਨੂੰ ਗੁਰਦੁਆਰਾ ਸਾਹਿਬ ਵਿਖੇ ਸੰਗਠਿਤ ਕਰਨ ਦੀ ਇੱਛਾ ਜ਼ਾਹਰ ਕੀਤੀ।   ਸਮੂਹ ਪ੍ਰੋਗਰਾਮ ਨੂੰ ਸਮੂਹ ਲੋਕਾਂ ਨੇ ਗੁਰਦੁਆਰਾ ਸਾਹਿਬ ਵਿਚ ਆਯੋਜਿਤ ਕੀਤਾ।  ਜੋ ਕਿ ਮੁਸਲਮਾਨ ਅਤੇ ਸਿੱਖ ਭਰਾ ਚਰਕ ਸਾਂਝ ਦੀ ਇਕ ਮਿਸਾਲ ਸੀ, ਉਨ੍ਹਾਂ ਕਿਹਾ ਕਿ ਇਸ ਮਸਜਿਦ ਦੀ ਉਸਾਰੀ ਲਈ ਪੂਰਾ ਪਿੰਡ ਹਰ ਤਰਾਂ ਦਾ ਸਹਿਯੋਗ ਦੇ ਰਿਹਾ ਹੈ ਤਾਂ ਜੋ ਇਹ ਭਾਈਚਾਰਾ ਸਾਂਝ ਹਮੇਸ਼ਾ ਬਣੀ ਰਹੇ।
Published by: Ashish Sharma
First published: June 15, 2021, 9:24 PM IST
ਹੋਰ ਪੜ੍ਹੋ
ਅਗਲੀ ਖ਼ਬਰ