Home /News /punjab /

Moga: ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਖੁਦ ਨੂੰ ਗੋਲੀ ਮਾਰ ਕੀਤੀ ਖੁਦਕੁਸ਼ੀ

Moga: ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਖੁਦ ਨੂੰ ਗੋਲੀ ਮਾਰ ਕੀਤੀ ਖੁਦਕੁਸ਼ੀ

Moga: ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਖੁਦ ਨੂੰ ਗੋਲੀ ਮਾਰ ਕੀਤੀ ਖੁਦਕੁਸ਼ੀ

Moga: ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਖੁਦ ਨੂੰ ਗੋਲੀ ਮਾਰ ਕੀਤੀ ਖੁਦਕੁਸ਼ੀ

Moga_karz se preshan kisan

 • Share this:
  Deepak Singla

  ਮੋਗਾ ਦੇ ਕਸਬਾ ਬਾਘਾਪੁਰਾਣਾ ਦੇ ਪਿੰਡ ਨਥੁਵਾਲਾ ਗਰਬੀ ਦੇ ਰਹਿਣ ਵਾਲੇ 50 ਸਾਲਾ ਗੁਰਭੇਜ ਨੇ ਕਰਜ਼ੇ ਤੋ ਦੁਖੀ ਹੋ ਕੇ ਆਪਣੇ ਹੀ ਖੇਤ ਵਿਚ ਬਣੇ ਕਮਰੇ ਵਿਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।  ਮ੍ਰਿਤਕ ਗੁਰਭੇਜ ਉਤੇ 35 ਲੱਖ ਰੁਪਏ ਦਾ ਹੋਮ ਲੋਨ ਸੀ ਅਤੇ ਪਿੰਡ ਦੇ ਹੀ ਕੋਪਰੇਟਿਵ ਬੈਂਕ ਦਾ 6 ਲਖ ਰੁਪਏ ਦੇ ਕਰਜ਼ ਨੂੰ ਲੈ ਕੇ ਪਰੇਸ਼ਾਨ ਸੀ।

  ਬੀਤੇ ਦਿਨ ਦੁਪਹਿਰ ਆਪਣੇ ਹੀ ਖੇਤ ਦੇ ਕਮਰੇ ਵਿਚ ਆਪਣੀ ਹੀ ਪਿਸਤੋਲ ਨਾਲ ਸਿਰ ਵਿਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਘਟਨਾ ਬਾਰੇ ਪਤਾ ਲੱਗਣ ਉਤੇ ਪਰਿਵਾਰਕ ਮੈਂਬਰ ਗੁਰਭੇਜ ਨੂੰ ਹਸਪਤਾਲ ਲੈ ਗਏ ਪਰ ਰਾਹ ਵਿਚ ਕਿਸਾਨ ਨੇ ਦਮ ਤੋੜ ਦਿੱਤਾ। ਮ੍ਰਿਤਕ ਗੁਰਭੇਜ ਦੇ ਦੋ ਲੜਕੇ ਹਨ ਅਤੇ ਦੋਵੇਂ ਹੀ ਸਾਦੀਸ਼ੁਦਾ ਹੈ । ਮ੍ਰਿਤਕ ਗੁਰਭੇਜ ਕੋਲ 12 ਕਿਲੇ ਜਮੀਨ ਹੈ ਅਤੇ ਉਸ ਨੇ ਘਰ ਬਨੋਉਣ ਲਈ 35 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਜਿਸ ਨੂੰ ਲੈ ਕੇ ਗੁਰਭੇਜ ਪਰੇਸ਼ਾਨ ਰਹਿੰਦਾ ਸੀ ਅਤੇ ਉਸ ਨੂੰ ਸੁਗਰ ਦੀ ਵੀ ਸਮੱਸਿਆ ਸੀ ।  ਗੁਰਭੇਜ ਆਪਣੇ ਕੋਲ ਹਮੇਸ਼ਾ ਆਪਣੀ ਲਾਇਸੈਂਸੀ ਪਿਸਤੋਲ ਰਖਦਾ ਸੀ ਅਤੇ ਕਲ ਆਪਣੇ ਖੇਤ ਜਾ ਉਸ ਨੇ ਖੁਦ ਨੂ ਗੋਲੀ ਮਾਰ ਲਈ। ਇਸ ਮਾਮਲੇ ਵਿਚ ਨਾਥੁਵਾਲਾ ਪੋਲਿਸ ਨੇ ਮ੍ਰਿਤਕ ਦੀ ਪਤਨੀ ਜਸਵਿੰਦਰ ਕੌਰ ਦੇ ਬਿਆਨ ਉਤੇ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਵਾ ਲਾਸ਼ ਮ੍ਰਿਤਕ ਦੇ ਪਰਿਵਾਰ ਨੂੰ ਦੇ ਦਿਤੀ।
  Published by:Ashish Sharma
  First published:

  Tags: Farmer suicide, Moga

  ਅਗਲੀ ਖਬਰ