ਮੋਗਾ : ਕਣਕ ਦੀ ਵਾਢੀ ਦੌਰਾਨ ਤੂੜੀ ਬਣਾਉਣ ਨੇ ਜੋਰ ਫੜ ਲਿਆ ਹੈ। ਇਸ ਦੌਰਾਨ ਮੋਗਾ ਵਿੱਚ ਖੇਤ ਵਿੱਚ ਇੱਕ ਪਰੇਸ਼ਾਨਕੁਨ ਦਰਦਨਾਕ ਹਾਦਸਾ ਵਾਪਰਿਆ ਹੈ। ਜ਼ਿਲ੍ਹੇ ਦੇ ਧਰਮਕੋਟ ਸਬ-ਡਿਵੀਜ਼ਨ ਅਧੀਨ ਪੈਂਦੇ ਪਿੰਡ ਬੱਗੇ ਵਿੱਚ ਬੀਤੇ ਦਿਨ ਤੂੜੀ ਬਣਾਉਣ ਵਾਲੀ ਮਸ਼ੀਨ (ਰੀਪਰ) ਵਿੱਚ ਆਉਣ ਕਾਰਨ ਇੱਕ 23 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ।
ਸ਼ੇਰੇਵਾਲਾ ਨੇ ਸਰਪੰਚ ਹਰਪ੍ਰੀਤ ਮੁਤਾਬਿਕ ਕਿਸਾਨ ਬਲਵਿੰਦਰ ਸਿੰਘ ਦਾ ਇੱਕਲੌਤਾ ਨੌਜਵਾਨ ਪੁੱਤਰ ਗੁਰਚਰਨ ਸਿੰਘ ਦੀ ਰੀਪਰ ਵਿੱਚ ਆਉਣ ਕਾਰਨ ਮੌਤ ਹੋ ਗਈ ਹੈ। ਮਾਪਿਆਂ ਦਾ ਇਕਲੌਤਾ ਪੁੱਤਰ ਖੇਤ ਵਿੱਚ ਤੂੜੀ ਬਣਾਉਣ ਵਾਲੀ ਮਸ਼ੀਨ ਉੱਤੇ ਕੰਮ ਕਰ ਰਿਹਾ ਸੀ। ਇਸ ਭਿਆਨਕ ਹਾਦਸੇ ਕਾਰਨ ਪਿੰਡ ਵਿੱਚ ਸੋਗ ਦਾ ਮਾਹੌਲ ਛਾ ਗਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Agricultural, Moga