Home /News /punjab /

ਮੋਗਾ: ਪਿਉ ਵੱਲੋਂ ਸੁੱਤੇ ਪਏ ਆਪਣੇ ਦੋਵੇਂ ਬੱਚਿਆਂ ਦੇ ਸਿਰ ’ਚ ਹਥੌੜੇ ਮਾਰਨ ਪਿੱਛੋਂ ਖ਼ੁਦਕੁਸ਼ੀ

ਮੋਗਾ: ਪਿਉ ਵੱਲੋਂ ਸੁੱਤੇ ਪਏ ਆਪਣੇ ਦੋਵੇਂ ਬੱਚਿਆਂ ਦੇ ਸਿਰ ’ਚ ਹਥੌੜੇ ਮਾਰਨ ਪਿੱਛੋਂ ਖ਼ੁਦਕੁਸ਼ੀ

 (ਸੰਕੇਤਿਕ ਫੋਟੋ)

(ਸੰਕੇਤਿਕ ਫੋਟੋ)

 • Share this:

  ਮੋਗਾ ਦੇ ਪਿੰਡ ਰਾਮੂ ਵਾਲਾ ਕਲਾਂ 'ਚ ਅੱਜ ਸਵੇਰੇ ਇਕ ਵਿਅਕਤੀ ਨੇ ਕਥਿਤ ਤੌਰ ਉਤੇ ਆਪਣੇ ਸੁੱਤੇ ਪਏ ਦੋ ਬੱਚਿਆਂ ਦੇ ਸਿਰ 'ਤੇ ਹਥੌੜੇ ਨਾਲ ਵਾਰ ਕਰਕੇ ਗੰਭੀਰ ਜ਼ਖਮੀ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ। ਦੋਵੇਂ ਬੱਚੇ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ।

  ਪਿਉ ਨੇ ਅੱਜ ਤੜਕਸਾਰ ਆਪਣੇ ਸੁੱਤੇ ਨਾਬਾਲਗ ਧੀ ਤੇ ਪੁੱਤ ਦੇ ਸਿਰ ਵਿੱਚ ਕਥਿਤ ਹਥੌੜੇ ਨਾਲ ਵਾਰ ਕਰਕੇ ਉਨ੍ਹਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਦੋਵਾਂ ਬੱਚਿਆਂ ਨੂੰ ਸਥਾਨਕ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ, ਜਿਥੇ ਦੋਵਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਵਾਰਦਾਤ ਬਾਅਦ ਪਿਉ ਨੇ ਖੇਤ ਜਾ ਕੇ ਖੁਦਕੁਸ਼ੀ ਕਰ ਲਈ।

  ਲਾਲ ਸਿੰਘ ਪਿੰਡ ਰਾਮੂਵਾਲਾ ਕਲਾਂ ਨੇ ਬੈੱਡ ਉੱਤੇ ਸੁੱਤੇ ਆਪਣੇ ਕਰੀਬ 8 ਵਰ੍ਹਿਆਂ ਦੀ ਧੀ ਤੇ 6 ਵਰ੍ਹਿਆ ਦੇ ਪੁੱਤ ਦੇ ਸਿਰ ਵਿੱਚ ਹਥੌੜੇ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤੇ। ਬਾਅਦ ਵਿਚ ਕਿਸਾਨ ਨੇ ਖੇਤ ਵਿੱਚ ਹਾਈਪਾਵਰ ਟਾਵਰ ਬਿਜਲੀ ਖੰਬੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ।

  ਪੁਲਿਸ ਦਾ ਕਹਿਣਾ ਹੈ ਕਿ ਮੁਢਲੀ ਪੜਤਾਲ ਵਿੱਚ ਸਾਹਮਣੇ ਆਇਆ ਕਿ ਲਾਲ ਸਿੰਘ ਤਣਾਅ ਵਿੱਚ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ।

  Published by:Gurwinder Singh
  First published:

  Tags: Crime news, Suicides