• Home
 • »
 • News
 • »
 • punjab
 • »
 • MOGA FIRING INCIDENT MAN CONCOCTS STORY TO OBTAIN ARMS LICENSE HELD ALONG WITH TWO ACCOMPLICES

MOGA FIRING INCIDENT: ਅਸਲੇ ਦਾ ਲਾਈਸੈਂਸ ਲੈਣ ਲਈ ਵਿਅਕਤੀ ਨੇ ਰਚੀ ਝੂਠੀ ਕਹਾਣੀ, ਦੋ ਸਾਥੀਆਂ ਸਮੇਤ ਕਾਬੂ

ਵਿਅਕਤੀ ਵੱਲੋਂ ਸੋਮਵਾਰ ਸਵੇਰੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਦੇ ਘਰ ‘ਤੇ ਗੋਲੀ ਚਲਾਉਣ ਦੀ ਰਿਪੋਰਟ ਕੀਤੀ ਗਈ। ਗੋਲੀਬਾਰੀ ਦੀ ਘਟਨਾ ਅਸਲ ਵਿੱਚ ਉਕਤ ਵਿਅਕਤੀ ਵੱਲੋਂ ਅਸਲਾ ਲਾਇਸੈਂਸ ਲੈਣ ਲਈ ਰਚੀ ਗਈ ਝੂਠੀ ਕਹਾਣੀ ਸਾਬਤ ਹੋਈ।

ਅਸਲੇ ਦਾ ਲਾਇਸੈਂਸ ਲਈ ਝੂਠੀ ਸਾਜਿਸ਼ ਰਚਣ ਵਾਲਾ ਸ਼ਖਸ ਨੂੰ ਦੋ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ

 • Share this:
  ਚੰਡੀਗੜ੍ਹ/ਮੋਗਾ, 22 ਜੂਨ 2022 - ਪੁਲਿਸ ਨੇ ਅਸਲੇ ਦਾ ਲਾਇਸੈਂਸ ਲਈ ਝੂਠੀ ਸਾਜਿਸ਼ ਰਚਣ ਵਾਲਾ ਸ਼ਖਸ ਨੂੰ ਦੋ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਹੈ। ਇੰਸਪੈਕਟਰ ਜਨਰਲ ਆਫ ਪੁਲਿਸ ਫਰੀਦਕੋਟ ਪੀ.ਕੇ ਯਾਦਵ ਨੇ ਦੱਸਿਆ ਕਿ  ਬੰਬੀਹਾ ਭਾਈ ਪਿੰਡ ਦੇ ਰਹਿਣ ਵਾਲੇ ਵਿਅਕਤੀ ਵੱਲੋਂ ਸੋਮਵਾਰ ਸਵੇਰੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਦੇ ਘਰ ‘ਤੇ ਗੋਲੀ ਚਲਾਉਣ ਦੀ ਰਿਪੋਰਟ ਕੀਤੀ ਗਈ। ਗੋਲੀਬਾਰੀ ਦੀ ਘਟਨਾ ਅਸਲ ਵਿੱਚ ਉਕਤ ਵਿਅਕਤੀ ਵੱਲੋਂ ਅਸਲਾ ਲਾਇਸੈਂਸ ਲੈਣ ਲਈ ਰਚੀ ਗਈ ਝੂਠੀ ਕਹਾਣੀ ਸਾਬਤ ਹੋਈ।

  ਮੋਗਾ ਜ਼ਿਲਾ ਪੁਲਿਸ ਵੱਲੋਂ ਸ਼ਿਕਾਇਤਕਰਤਾ ਤਰਲੋਚਨ ਸਿੰਘ ਵਾਸੀ ਪਿੰਡ ਬੰਬੀਹਾ ਭਾਈ ਅਤੇ ਉਸ ਦੇ ਦੋ ਸਾਥੀਆਂ, ਜਿਨਾਂ ਦੀ ਪਛਾਣ ਕੁਲਵਿੰਦਰ ਸਿੰਘ ਉਰਫ ਕਿੰਦਾ ਵਾਸੀ ਬਰਗਾੜੀ ,ਫਰੀਦਕੋਟ ਅਤੇ ਸੁਖਵੰਤ ਸਿੰਘ ਉਰਫ ਫੌਜੀ ਵਾਸੀ ਪਿੰਡ ਚੀਦਾ ਵਜੋਂ ਹੋਈ ਹੈ, ਨੂੰ ਗਿ੍ਫਤਾਰ ਕਰਕੇ ਗੋਲੀ ਕਾਂਡ ਦੀ ਗੁੱਥੀ ਨੂੰ ਦੋ ਦਿਨਾਂ ਦੇ ਅੰਦਰ ਸੁਲਝਾ ਲਿਆ ਹੈ। ਪੁਲੀਸ ਨੇ ਜ਼ਿਲਾ ਫਰੀਦਕੋਟ ਦੇ ਪਿੰਡ ਛੰਨੀਆਂ ਦੇ ਰਹਿਣ ਵਾਲੇ ਜਗਮੀਤ ਸਿੰਘ ਉਰਫ ਜਗਮੀਤਾ ਖਿਲਾਫ ਵੀ ਕੇਸ ਦਰਜ ਕੀਤਾ ਹੈ।

  ਪੁਲੀਸ ਨੇ ਮੁਲਜ਼ਮਾਂ ਕੋਲੋਂ ਇੱਕ .315 ਬੋਰ ਦਾ ਦੇਸੀ ਕੱਟਾ ਦੇ ਨਾਲ ਦੋ ਜਿੰਦਾ ਕਾਰਤੂਸ, ਇੱਕ .32 ਬੋਰ ਦਾ ਰਿਵਾਲਵਰ ਸਮੇਤ ਸੱਤ ਜਿੰਦਾ ਕਾਰਤੂਸ, ਚਾਰ ਮੋਬਾਈਲ ਫੋਨ ਅਤੇ ਇੱਕ ਪੈਨ ਡਰਾਈਵ ਬਰਾਮਦ ਕੀਤੀ ਹੈ। ਜਾਣਕਾਰੀ ਅਨੁਸਾਰ ਸੋਮਵਾਰ ਨੂੰ ਤਰਲੋਚਨ ਸਿੰਘ ਨੇ ਪੁਲਸ ਨੂੰ ਸੂਚਨਾ ਦਿੱਤੀ ਸੀ ਕਿ ਕੁਝ ਦਿਨ ਪਹਿਲਾਂ ਉਸ ਨੂੰ ਵਟਸਐਪ ਕਾਲ ਰਾਹੀਂ ਗੈਂਗਸਟਰਾਂ ਵੱਲੋਂ ਫਿਰੌਤੀ ਦੀ ਧਮਕੀ ਦਿੱਤੀ ਗਈ ਸੀ ਅਤੇ ਸੋਮਵਾਰ ਦੀ ਸਵੇਰ ਸਵੇਰੇ 4 ਵਜੇ ਦੇ ਕਰੀਬ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਦੇ ਘਰ ‘ਤੇ ਗੋਲੀਆਂ ਵੀ ਚਲਾਈਆਂ ਗਈਆਂ ਸਨ।

  ਆਈਜੀ ਫਰੀਦਕੋਟ ਪੀ.ਕੇ ਯਾਦਵ ਨੇ ਦੱਸਿਆ ਕਿ ਥਾਣਾ ਸਮਾਲਸਰ ਵਿਖੇ ਆਈਪੀਸੀ ਦੀਆਂ ਧਾਰਾਵਾਂ 336, 506 ਅਤੇ 34 ਅਤੇ ਅਸਲਾ ਐਕਟ ਦੀਆਂ ਧਾਰਾਵਾਂ 25 ਅਤੇ 27 ਤਹਿਤ ਐਫ.ਆਈ.ਆਰ. ਨੰਬਰ 65 ਮਿਤੀ 20.06.2022 ਦਰਜ ਕੀਤੀ ਗਈ ਹੈ।

  ਉਨਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਾਂਚ ਦੌਰਾਨ ਜਦੋਂ ਸੀ.ਸੀ.ਟੀ.ਵੀ. ਦੀ ਫੁਟੇਜ ਖੰਘਾਲੀ ਗਈ ਤਾਂ ਘਟਨਾ ਸਬੰਧੀ ਸ਼ੱਕ ਪੈਦਾ ਹੋਇਆ, ਜਿਸ ਕਾਰਨ ਮੁੱਦਈ ਤਰਲੋਚਨ ਸਿੰਘ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ, ਜਿਸ ਨੇ ਬਾਅਦ ਵਿੱਚ ਤਰਲੋਚਨ ਨੇ ਖੁਲਾਸਾ ਕੀਤਾ ਕਿ ਉਸਨੂੰ ਕੁਝ ਦਿਨ ਪਹਿਲਾਂ ਇੱਕ ਵਟਸਐਪ ਕਾਲ ਰਾਹੀਂ ਗੈਂਗਸਟਰਾਂ ਵੱਲੋਂ ਫਿਰੌਤੀ ਦੀ ਧਮਕੀ ਮਿਲੀ ਸੀ ਅਤੇ ਉਸਨੇ ਆਪਣੇ ਨਾਮ ‘ਤੇ ਅਸਲਾ ਲਾਇਸੈਂਸ ਲਈ ਅਰਜੀ ਦਿੱਤੀ ਸੀ ਜੋ ਕਿ ਕਲੀਅਰ ਨਹੀਂ ਹੋਈ ਸੀ।

  ਉਨਾਂ ਕਿਹਾ ਕਿ ਬਾਅਦ ਵਿੱਚ ਤਰਲੋਚਨ ਨੇ ਅਸਲਾ ਲਾਇਸੈਂਸ ਲੈਣ ਲਈ ਇੱਕ ਕਹਾਣੀ ਰਚ ਕੇ ਖੁਦ ਹੀ ਆਪਣੇ ਘਰ ’ਤੇ ਗੋਲੀਆਂ ਚਲਾਉਣ ਲਈ ਹਥਿਆਰ ਖਰੀਦੇ ਅਤੇ ਸਿੱਧੂ ਮੂਸੇਵਾਲਾ ਕਤਲ ਕਾਂਡ ਕਾਰਨ ਜਾਣ ਬੁੱਝ ਕੇ ਮੀਡੀਆ ਵਿੱਚ ਗੋਲਡੀ ਬਰਾੜ ਦਾ ਨਾਂ ਲਿਆ।  ਹੋਰ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਮੋਗਾ ਗੁਲਨੀਤ ਸਿੰਘ ਖੁਰਾਣਾ ਨੇ ਅੱਗੇ ਦੱਸਿਆ ਕਿ ਤਰਲੋਚਨ ਨੇ ਆਪਣੇ ਦੋਸਤ ਕੁਲਵਿੰਦਰ ਸਿੰਘ ਉਰਫ ਕਿੰਦਾ ਵਾਸੀ ਪਿੰਡ ਬਰਗਾੜੀ ਕੋਲੋਂ ਇੱਕ ਲਾਇਸੈਂਸੀ .32 ਬੋਰ ਦਾ ਰਿਵਾਲਵਰ ਅਤੇ ਪਿੰਡ ਚੀਦਾ ਦੇ ਸੁਖਵੰਤ ਸਿੰਘ ਉਰਫ ਫੌਜੀ ਕੋਲੋਂ .315 ਬੋਰ ਦਾ ਦੇਸੀ ਪਿਸਤੌਲ ਲਿਆ ਸੀ। ਜ਼ਿਕਰਯੋਗ ਹੈ ਕਿ ਸੁਖਵੰਤ ਸਿੰਘ ਉਰਫ ਫੌਜੀ ਇਹ ਹਥਿਆਰ ਜਗਮੀਤ ਸਿੰਘ ਉਰਫ ਜਗਮੀਤਾ ਤੋਂ ਲੈ ਕੇ ਆਇਆ ਸੀ। ਇਸ ਬਾਰੇ ਅਗਲੇਰੀ ਜਾਂਚ ਜਾਰੀ ਹੈ।
  Published by:Ashish Sharma
  First published: