• Home
  • »
  • News
  • »
  • punjab
  • »
  • MOGA MARRIED WOMAN DIES IN SUSPICIOUS CIRCUMSTANCES FAMILY BLAMED ON RETIRED CONGO

ਮੋਗਾ 'ਚ ਵਿਆਹੁਤਾ ਔਰਤ ਦੀ ਸ਼ੱਕੀ ਹਾਲਾਤ 'ਚ ਮੌਤ, ਪਰਿਵਾਰ ਦੇ ਰਿਟਾਇਰਡ ਕੰਨਗੋ 'ਤੇ ਇਲਜ਼ਾਮ

ਮੋਗਾ ਦੇ ਕਸਬਾ ਬਾਘਪੁਰਨਾ ਵਿਖੇ ਵਿਹੁਅਤਾ ਔਰਤ ਦੀ ਸ਼ਕੀ ਹਾਲਾਤਾ ਵਚ ਜਹਿਰੀਲੀ ਦਵਾਈ ਖਾਣ ਨਾਲ ਹੋਈ ਮੌਤ ਹੋ ਗਈ ਹੈ। ਪਰਿਵਾਰ ਨੇ ਸ਼ਹਿਰ ਦੇ ਰਿਟਾਇਰਡ ਕੰਨਗੋ ਉਪਰ ਇਲਜ਼ਾਮ ਲਾਏ ਹਨ। 

ਮ੍ਰਿਤਕ ਲੜਕੀ ਦੀ ਫਾਈਲ ਫੋਟੋ ਤੇ ਪੀੜਤ ਪਰਿਵਾਰ।

ਮ੍ਰਿਤਕ ਲੜਕੀ ਦੀ ਫਾਈਲ ਫੋਟੋ ਤੇ ਪੀੜਤ ਪਰਿਵਾਰ।

  • Share this:
    ਦੀਪਕ ਸਿੰਗਲਾ

    ਮੋਗਾ ਦੇ ਕਸਬਾ ਬਾਘਾ ਪੁਰਾਣਾ ਦੀ ਰਹਿਣ ਵਾਲੀ  ਇੱਕ ਪਿੰਕੀ ਨਾਮ ਦੀ ਵਿਹੁਅਤਾ ਔਰਤ ਦੀ ਬੀਤੇ ਦਿਨੀ ਭੇਦ ਭਰੇ ਹਾਲਤਾਂ ਵਿੱਚ ਮੌਤ ਹੋ ਗਈ। ਇਸਦੀ ਉਮਰ ਕਰੀਬ  30-32 ਸਾਲ ਦੱਸੀ ਜਾ ਰਹੀ ਤੇ ਔਰਤ ਦੇ 2 ਛੋਟੇ ਬੱਚੇ ਵੀ ਦੱਸੇ ਜਾ ਰਹੇ ਹਨ। ਪਰਿਵਾਰ ਵਾਲੇ ਆਪਣੀ ਲੜਕੀ ਦੀ ਮੌਤ ਦਾ ਜਿੰਮੇਵਾਰ ਬਾਘਾ ਪੁਰਾਣਾ ਦੇ  ਰਿਟਾਇਰ ਕੰਨਗੋ ਵਿਅਕਤੀ ਭੂਸ਼ਨ ਕੁਮਾਰ ਉੱਤੇ ਲਾ ਰਹੇ ਹਨ।

    ਪਰਿਵਾਰ  ਦਾ ਇਲਜ਼ਮ ਹੈ ਕਿ ਉਨ੍ਹਾਂ ਦੀ ਲੜਕੀ ਦੀ ਮੌਤ ਜਹਿਰੀਲੀ ਦਵਾਈ ਪੀਣ ਨਾਲ ਹੋਈ ਹੈ। ਪਰਿਵਾਰ ਦੇ ਦੱਸਣ ਮੁਤਾਬਿਕ ਪਹਿਲਾਂ ਤਾਂ ਭੂਸ਼ਣ ਪਟਵਾਰੀ ਨੇ ਮ੍ਰਿਤਕ ਔਰਤ ਨੂੰ ਆਪਣੇ ਘਰ ਬੁਲਾਇਆ, ਓਥੇ ਉਸਦੀ ਮਾਰ ਕੁੱਟ ਕੀਤੀ ਅਤੇ ਫਿਰ ਉਸ ਨੂੰ ਜਹਿਰੀਲੀ ਦਵਾਈ ਪਿਆ ਦਿੱਤੀ ।

    ਔਰਤ ਦੀ ਹਾਲਤ ਵਿਗੜਦੀ ਵੇਖ ਭੂਸ਼ਣ ਕੁਮਾਰ ਉਸਨੂੰ ਬਾਘਾ ਪੁਰਾਣਾ ਦੇ ਨਿੱਜੀ ਹਸਪਤਾਲ ਵਿਖੇ ਲੈ ਗਿਆ ਤੇ ਓਥੇ ਹੀ ਛੱਡ ਕੇ ਭੱਜ ਗਿਆ । ਪਰਿਵਾਰ ਵਾਲਿਆਂ ਨੇ ਦੱਸਿਆ ਕਿ ਜਦੋਂ ਉਹਨਾਂ ਨੂੰ ਫੋਨ ਆਇਆ ਕਿ ਉਹਨਾਂ ਦੀ ਲੜਕੀ ਹਸਪਤਾਲ ਵਿੱਚ ਦਾਖਿਲ ਹੈ ਅਤੇ ਓਹ ਓਥੇ ਪਹੁੰਚ ਗਏ । ਪਰ ਜਦ ਉਹਨਾਂ ਨੇ ਜਾਕੇ ਦੇਖਿਆ ਤਾਂ ਲੜਕੀ ਮ੍ਰਿਤ ਹਾਲਤ ਵਿੱਚ ਸੀ।

    ਜਦੋ ਪਰਿਵਾਰ ਨੂੰ  ਇਸ ਘਟਨਾਂ ਦਾ ਕਾਰਣ ਪੁਛਿਆ ਤਾਂ ਉਨ੍ਹਾਂ ਕਿਹਾ ਕਿ ਭੂਸ਼ਣ ਪਟਵਾਰੀ ਮ੍ਰਿਤਕ ਔਰਤ ਨੂੰ ਬਲੈਕਮੇਲ ਕਰਦਾ ਸੀ ਅਤੇ ਉਸ ਨਾਲ ਜਬਰ ਜਿਨਾਹ ਕਰਦਾ ਸੀ, ਕਿਉਂਖਿ ਇਸ ਔਰਤ ਦੇ ਘਰ ਦੀ ਰਜਿਸਟਰੀ ਭੂਸ਼ਣ ਪਾਸ ਗਿਰਵੀ ਸਨ । ਕੁਝ ਦਿਨ ਪਹਿਲਾਂ ਮ੍ਰਿਤਕ ਔਰਤ ਨੇ ਪੁਲਿਸ ਥਾਣਾ ਬਾਘਾ ਪੁਰਾਣਾ ਵਿੱਚ ਸ਼ਿਕਾਇਤ ਵੀ ਦਰਜ਼ ਕਰਵਾਈ ਸੀ ਪਰ ਉਸ ਦਿਨ ਆਪਸ ਵਿੱਚ ਤੰਗ ਪਰੇਸ਼ਾਨ ਨਾ ਕਰਨ ਲਈ  ਰਾਜੀਨਾਮਾ ਹੋ ਗਿਆ ਸੀ ।

    ਇਸ ਘਟਨਾ ਬਾਰੇ ਜਦੋ ਡੀ. ਐਸ. ਪੀ. ਬਾਘਾ ਪੁਰਾਣਾ ਜਸਬਿੰਦਰ ਸਿੰਘ ਖਹਿਰਾ  ਨੇ ਦੱਸਿਆ ਕਿ ਓਹ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਪੜਤਾਲ ਕਰ ਰਹੇ ਹਨ । ਹਰ ਪੱਖ ਦੇਖਿਆ ਜਾ ਰਿਹਾ ਹੈ। ਡੀ.ਐਸ.ਪੀ. ਨੇ ਦੱਸਿਆ ਕਿ ਲਾਸ਼ ਦਾ ਪੋਸਟ ਮਾਰਟਮ ਕਰਨ ਤੋ ਬਾਅਦ ਹੀ ਮੌਤ ਦੇ ਸਹੀ ਕਾਰਨਾਂ ਦਾ ਪਤਾ ਚੱਲ ਸਕੇਗਾ ਅਤੇ ਉਸਦੇ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ ਅਤੇ ਜੋ ਵੀ ਦੋਸ਼ੀ ਪਾਇਆ ਜਾਏਗਾ ਉਸਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ ।
    Published by:Sukhwinder Singh
    First published: