ਮੋਗਾ: ਚੋਰੀ ਦੇ 16 ਬੁਲੇਟ ਮੋਟਰਸਾਈਕਲਾਂ ਸਣੇ ਇਕ ਗ੍ਰਿਫਤਾਰ

ਮੋਗਾ: ਚੋਰੀ ਦੇ 16 ਬੁਲੇਟ ਮੋਟਰਸਾਈਕਲਾਂ ਸਣੇ ਇਕ ਗ੍ਰਿਫਤਾਰ

 • Share this:
  Deepak Singla
  ਮੋਗਾ ਦੇ ਕਸਬਾ ਬਾਘਾਪੁਰਾਣਾ ਦੇ ਸੀਆਈਏ ਸਟਾਫ਼ ਨੇ ਗਸ਼ਤ ਦੇ ਦੌਰਾਨ ਸ਼ੱਕ ਕੇ ਅਧਾਰ ਉਤੇ ਜਗਤਾਰ ਸਿੰਘ ਨੂੰ ਬੁਲੇਟ ਮੋਟਰਸਾਈਕਲ ਰੋਕ ਕੇ ਪੁਛਗਿਛ ਕੀਤੀ ਤਾਂ ਬੁਲੇਟ ਚੋਰੀ ਦਾ ਪਾਇਆ ਗਿਆ। ਜਗਤਾਰ ਸਿੰਘ ਨੂੰ ਗ੍ਰਿਫਤਾਰ ਕਰਕੇ ਪੁਛਗਿੱਛ ਕੀਤੀ ਅਤੇ 15 ਹੋਰ ਬੁਲੇਟ ਮੋਟਰਸਾਈਕਲ ਚੋਰੀ ਦੇ ਬਰਾਮਦ ਕੀਤੇ ਹਨ।

  ਇਸ ਮਾਮਲੇ ਵਿਚ ਡੀਐਸਪੀ ਜੰਗਜੀਤ ਸਿੰਘ ਨੇ ਦਸਿਆ ਕਿ ਮੋਗਾ ਦੇ ਕਸਬਾ ਬਾਘਾਪੁਰਾਣਾ ਸੀਆਈਏ ਨੂੰ ਗੁਪਤ ਸੂਚਨਾ ਮਿਲੀ ਸੀ। ਜਗਤਾਰ ਸਿੰਘ ਚੰਡੀਗੜ੍ਹ ਵਿਖੇ ਜੋਮੈਟੋ ਕੰਪਨੀ ਵਿਚ ਕਾਮ ਕਰਦਾ ਸੀ ਅਤੇ ਜਿਥੇ ਬੁਲੇਟ ਮੋਟਰਸਾਈਕਲ ਦੇਖਦੇ ਸੀ, ਉਸ ਨੂੰ ਚੋਰੀ ਕਰਕੇ ਅੱਗੇ ਵੇਚ ਦਿੰਦੇ ਸੀ।

  ਉਨ੍ਹਾਂ ਦੱਸਿਆ ਕਿ ਇਸ ਕੋਲੋਂ 16 ਬੁਲੇਟ ਮੋਟਰਸਾਈਕਲ ਬਰਾਮਦ ਕੀਤੇ ਹਨ ਜਿਹੜੇ ਮੋਹਾਲੀ ਅਤੇ ਚੰਡੀਗੜ੍ਹ ਤੋਂ ਚੋਰੀ ਹੋਏ ਸਨ। ਇਸ ਦਾ ਇਕ ਸਾਥੀ ਵੀ ਹੈ ਜਿਸ ਦੀ ਵੀ ਉਨ੍ਹਾਂ ਨੂੰ ਤਲਾਸ਼ ਹੈ। ਮਿਲੀ ਜਾਣਕਾਰੀ ਮੁਤਾਬਕ ਸੀਆਈਏ ਸਟਾਫ਼ ਬਾਘਾਪੁਰਾਣਾ ਨੇ ਕਸਬਾ ਕੋਟੀਸੇਖਾ ਦੇ ਨੇੜੇ ਤੋਂ ਇਸ ਨੂੰ ਗ੍ਰਿਫਤਾਰ ਕੀਤਾ। ਇਹ ਵੀ ਦੱਸਿਆ ਜਾ ਰਿਆ ਹੈ ਕੀ ਜਗਤਾਰ ਮੋਗਾ ਦੇ ਪਿੰਡ ਦਾ ਰਹਿਣ ਵਾਲਾ ਹੈ ਅਤੇ ਆਪਣੀ ਪਤਨੀ ਦੇ ਨਾਲ ਮੋਹਾਲੀ ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ।
  Published by:Gurwinder Singh
  First published: