• Home
 • »
 • News
 • »
 • punjab
 • »
 • MOGA PETROL PUMP ROBBERY CASE CONGRESS SARPANCHS SON WITH TWO ARREST BY POLICE LOOTED RS 10000 KS

ਮੋਗਾ ਵਿਖੇ ਪੈਟਰੋਲ ਪੰਪ ਲੁੱਟ ਮਾਮਲੇ 'ਚ ਕਾਂਗਰਸੀ ਸਰਪੰਚ ਦਾ ਮੁੰਡਾ ਤੇ ਸਾਥੀ ਪੁਲਿਸ ਅੜਿੱਕੇ, 10 ਹਜ਼ਾਰ ਦੀ ਕੀਤੀ ਸੀ ਲੁੱਟ

Moga_petrol pump lut mamle me sarpanch ka beta giraftar1,2,3,4

ਮੋਗਾ ਵਿਖੇ ਪੈਟਰੋਲ ਪੰਪ ਲੁੱਟ ਮਾਮਲੇ 'ਚ ਕਾਂਗਰਸੀ ਸਰਪੰਚ ਦਾ ਮੁੰਡਾ ਤੇ ਸਾਥੀ ਪੁਲਿਸ ਅੜਿੱਕੇ, 10 ਹਜ਼ਾਰ ਦੀ ਕੀਤੀ ਸੀ ਲੁੱਟ

ਮੋਗਾ ਵਿਖੇ ਪੈਟਰੋਲ ਪੰਪ ਲੁੱਟ ਮਾਮਲੇ 'ਚ ਕਾਂਗਰਸੀ ਸਰਪੰਚ ਦਾ ਮੁੰਡਾ ਤੇ ਸਾਥੀ ਪੁਲਿਸ ਅੜਿੱਕੇ, 10 ਹਜ਼ਾਰ ਦੀ ਕੀਤੀ ਸੀ ਲੁੱਟ

 • Share this:
  ਦੀਪਕ ਸਿੰਗਲਾ

  ਮੋਗਾ: ਥਾਣਾ ਅਜੀਤਵਾਲ ਪੁਲਿਸ ਨੇ ਤਲਵੰਡੀ ਮੱਲੀਆਂ ਦੇ ਪੈਟਰੋਲ ਪੰਪ ਤੋਂ ਤਿੰਨ ਮੋਟਰਸਾਈਕਲ ਸਵਾਰਾਂ ਵੱਲੋਂ ਪਿਸਤੌਲ ਦੀ ਨੋਕ 'ਤੇ 10000 ਲੁੱਟਣ ਵਾਲੇ ਤਿੰਨ ਮੁਲਜ਼ਮਾਂ ਵਿੱਚੋਂ ਦੋ ਨੂੰ ਗ੍ਰਿਫਤਾਰ ਕੀਤਾ ਹੈ। ਜਦਕਿ ਇੱਕ ਲੁਟੇਰਾ ਪੁਲਿਸ ਦੀ ਗ੍ਰਿਫ਼ਤ ਵਿਚੋਂ ਬਾਹਰ ਹੈ। ਫੜ੍ਹੇ ਗਏ ਮੁਲਜ਼ਮਾਂ ਵਿੱਚੋਂ ਇੱਕ ਕੁਲਵੰਤ ਸਿੰਘ ਜਗਰਾਉਂ ਦੇ ਪਿੰਡ ਰਾਮਗੜ੍ਹ ਭੁੱਲਰ ਦੇ ਮੌਜੂਦਾ ਕਾਂਗਰਸੀ ਸਰਪੰਚ ਦਾ ਪੁੱਤਰ ਹੈ।

  ਥਾਣਾ ਅਜੀਤਵਾਲ ਦੇ ਐਸਐਚਓ ਸੁਖਵਿੰਦਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਮੋਗਾ ਦੇ ਪਿੰਡ ਤਲਵੰਡੀ ਮੱਲੀਆਂ ਦੇ ਪੈਟਰੋਲ ਪੰਪ 'ਤੇ ਤਿੰਨ ਨੌਜਵਾਨ ਮੋਟਰਸਾਈਕਲ 'ਤੇ ਆਏ ਸਨ ਅਤੇ 200 ਰੁਪਏ ਦਾ ਪੈਟਰੋਲ ਪਵਾਉਣ ਤੋਂ ਬਾਅਦ ਕਾਰਿੰਦੇ ਨੂੰ ਪਿਸਤੌਲ ਵਰਗਾ ਲਾਈਟਰ ਵਿਖਾ ਕੇ 10000 ਲੁੱਟ ਕੇ ਲੈ ਗਏ ਸਨ।

  ਉਨ੍ਹਾਂ ਦੱਸਿਆ ਕਿ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਸੀ, ਜਿਸ ਦੇ ਆਧਾਰ 'ਤੇ ਦੋ ਕਥਿਤ ਦੋਸ਼ੀਆਂ ਕੁਲਵੰਤ ਕਾਂਤੀ ਅਤੇ ਜਗਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਇੱਕ ਫਰਾਰ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਮੁਲਜ਼ਮ ਜਗਰਾਉਂ ਪਿੰਡ ਰਾਮਗੜ੍ਹ ਭੁੱਲਰ ਦੇ ਰਹਿਣ ਵਾਲੇ ਹਨ।

  ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀ ਕੁਲਵੰਤ ਸਿੰਘ ਕੋਲੋਂ 600 ਰੁਪਏ ਨਕਦ ਅਤੇ ਇੱਕ ਹਲਕਾ ਪਿਸਤੌਲ ਬਰਾਮਦ ਕੀਤਾ ਗਿਆ ਹੈ, ਜਿਸ ਨੇ ਪੁੱਛਗਿੱਛ ਵਿੱਚ ਕਿਹਾ ਹੈ ਕਿ ਉਹ ਪਿੰਡ ਦੇ ਮੌਜੂਦਾ ਕਾਂਗਰਸੀ ਸਰਪੰਚ ਦਾ ਪੁੱਤਰ ਹੈ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 1 ਦਿਨ ਦਾ ਰਿਮਾਂਡ ਹਾਸਲ ਕੀਤਾ।
  Published by:Krishan Sharma
  First published: