ਮੋਗਾ: ਸ਼ਹਿਰ ਦੇ ਜਵਾਹਰ ਨਗਰ ਵਿਚ 8 ਨੰਬਰ ਗਲੀ ਦੇ ਵਸਨੀਕ ਪ੍ਰਾਪਰਟੀ ਡੀਲਰ ਸੁਨੀਲ ਗੋਯਲ ਨੇ ਪੈਸਿਆਂ ਦੇ ਲੈਣ ਦੇਣ ਤੋਂ ਦੁਖੀ ਹੋ ਕੇ ਆਪਣੇ ਘਰ ਵਿੱਚ ਹੀ ਕੀਟਨਾਸ਼ਕ ਦਵਾਈ ਨਿਗਲ ਲਈ ਅਤੇ ਲੁਧਿਆਣਾ ਦੇ ਡੀਐਮਸੀ ਵਿਖੇ ਇਲਾਜ਼ ਦੌਰਾਨ ਮੌਤ ਹੋ ਗਈ ।
ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਉਤੇ ਸ਼ਹਿਰ ਦੇ ਚਾਰ ਨਾਮੀ ਕਾਰੋਬਾਰੀ ਲੋਕਾਂ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਹੈ। ਕੇਸ ਦਰਜ ਹੋਣ ਤੋਂ ਬਾਅਦ ਚਾਰੇ ਆਰੋਪੀ ਆਪਣੇ ਆਪਣੇ ਘਰਾਂ ਨੂੰ ਤਾਲਾ ਲਗਾ ਕੇ ਫਰਾਰ ਹੋ ਗਏ ਹਨ। ਸੁਨੀਲ ਗੋਇਲ ਨੇ 3 ਨਵੰਬਰ ਨੂੰ ਜਹਿਰਿਲੀ ਦਵਾਈ ਪੀ ਲਈ ਸੀ ਅਤੇ ਉਸ ਦੀ ਹਾਲਤ ਵਿਗੜਨ ਉਤੇ ਉਸ ਨੂੰ ਪਹਿਲਾਂ ਮੋਗਾ ਦੇ ਇਕ ਪ੍ਰਾਇਵੇਟ ਹਸਪਤਾਲ ਲੈ ਜਾਇਆ ਗਿਆ ਜਿਸ ਤੋਂ ਬਾਅਦ ਉਸ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਲੈਜਾਇਆ ਗਿਆ।
ਮੋਗਾ ਦੇ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਉਸ ਨੂੰ ਲੁਧਿਆਣਾ ਡੀਐਮਸੀ ਰੈਫ਼ਰ ਕਰ ਦਿੱਤਾ। !ਜਿਥੇ ਇਲਾਜ਼ ਦੇ ਦੌਰਾਨ ਉਸ ਦੀ ਮੌਤ ਗਈ।! ਜਾਣਕਾਰੀ ਇਹ ਵੀ ਹੈ ਕੀ ਹਸਪਤਾਲ ਵਿਚ ਸੁਨੀਲ ਦੇ ਕੁਝ ਸਾਥੀਆਂ ਨੇ ਉਸ ਦਾ ਆਖਰੀ ਬਿਆਨ ਵੀ ਰਿਕਾਰਡ ਕੀਤਾ ਅਤੇ ਦੂਜੇ ਪਾਸੇ ਪੁਲਿਸ ਨੇ ਸੁਨੀਲ ਖੁਦਕੁਸ਼ੀ ਮਾਮਲੇ ਵਿਚ 2 ਸੁਸਾਇਡ ਨੋਟ ਵੀ ਮਿਲੇ। ਇਕ ਵਿਚ ਉਸਨੇ ਆਪਣੇ ਮਾਮੇ ਦਾ ਨਾਮ ਲਿਖਿਆ ਅਤੇ ਦੂਸਰੇ ਤਿੰਨ ਹੋਰ ਕਾਰੋਬਾਰੀਆਂ ਦੇ ਨਾਮ ਹੋਣ ਦੀ ਗੱਲ ਦੱਸੀ ਜਾ ਰਹੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Suicide