• Home
 • »
 • News
 • »
 • punjab
 • »
 • MOGA THREE MEMBERS OF A GANG INVOLVED IN SWINDLING MILLIONS OF RUPEES IN THE NAME OF LOANS ARRESTED

ਮੋਗਾ: ਲੋਨ ਦੇ ਨਾਮ 'ਤੇ ਲੱਖਾਂ ਰੁਪਏ ਠੱਗਣ ਵਾਲੇ ਗਰੋਹ ਦੇ ਤਿੰਨ ਮੈਂਬਰ ਕਾਬੂ

ਮੋਗਾ: ਲੋਨ ਦੇ ਨਾਮ 'ਤੇ ਲੱਖਾਂ ਰੁਪਏ ਠੱਗਣ ਵਾਲੇ ਗਰੋਹ ਦੇ ਤਿੰਨ ਮੈਂਬਰ ਕਾਬੂ

ਮੋਗਾ: ਲੋਨ ਦੇ ਨਾਮ 'ਤੇ ਲੱਖਾਂ ਰੁਪਏ ਠੱਗਣ ਵਾਲੇ ਗਰੋਹ ਦੇ ਤਿੰਨ ਮੈਂਬਰ ਕਾਬੂ

 • Share this:
  ਮੋਗਾ: ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੁਆਰਾ ਸਮਾਜ ਦੇ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਅਧੀਨ ਸ੍ਰੀ ਧਰੂਮਨ ਐਚ ਨਿੰਬਾਲੇ /ਐਸ.ਐਸ.ਪੀ ਮੋਗਾ ਅਤੇ ਸ੍ਰੀ ਜਗਤਪ੍ਰੀਤ ਸਿੰਘ, ਐਸ.ਪੀ-ਆਈ ਜੀ ਦੇ ਯੋਗ ਹੁਕਮਾਂ ਅਧੀਨ ਸੁਖਵਿੰਦਰ ਸਿੰਘ, ਡੀ.ਐਸ.ਪੀ, ਸਾਈਬਰ ਮੋਗਾ ਅਤੇ ਉਹਨਾਂ ਦੀ ਟੀਮ ਦੁਆਰਾ ਲੋਕਾਂ ਨੂੰ ਸਾਈਬਰ ਅਪਰਾਧਾਂ ਪ੍ਰਤੀ ਸੁਚੇਤ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨਾਲ ਠੱਗੀ ਮਾਰਨ ਵਾਲਿਆਂ ਉਤੇ ਵੀ ਨਿਗਰਾਨੀ ਰੱਖੀ ਜਾਦੀ ਹੈ।

  ਸਾਈਬਰ ਠੱਗੀ ਦੇ ਵਿਸ਼ੇ ਸਬੰਧੀ ਇਕ ਮੁੱਕਦਮਾ ਨੰਬਰ 119 ਮਿਤੀ 25-08-2021 ਅ/ਧ 420, 388, 120-ਬੀ ਭ:ਦ ਵਾਧਾ ਜੁਰਮ 66-ਸੀ ਅਤੇ 66-ਡੀ ਆਈ.ਟੀ. ਐਕਟ ਥਾਣਾ ਬੱਧਨੀ ਕਲਾਂ, ਮਨਜੀਤ ਕੌਰ ਪਤਨੀ ਗੁਰਦੀਪ ਸਿੰਘ ਪੁੱਤਰ ਬਚਨ ਸਿੰਘ ਵਾਸੀ ਦੌਧਰ ਵੱਲੋਂ ਨਾ-ਮਲੂਮ ਵਿਅਕਤੀਆਂ ਖਿਲਾਫ ਦਰਜ ਕਰਵਾਇਆ ਗਿਆ ਸੀ।

  ਅਣਪਛਾਤੇ ਵਿਅਕਤੀਆਂ ਵੱਲੋਂ ਅਖਬਾਰ ਵਿੱਚ ਲੋਨ ਸਬੰਧੀ ਇਸ਼ਤਿਹਾਰ ਦਿਤਾ ਗਿਆ ਸੀ ਜਿਸ ਨੂੰ ਦੇਖ ਕੇ ਮਨਜੀਤ ਕੌਰ ਵੱਲੋਂ ਇਸ਼ਤਿਹਾਰ ਵਿੱਚ ਦਿੱਤੇ ਮੋਬਾਇਲ ਨੰਬਰਾਂ ਉਤੇ ਸੰਪਰਕ ਕੀਤਾ ਗਿਆ ਜਿਸ ਉਤੇ ਨਾ-ਮਲੂਮ ਵਿਆਕਤੀਆ ਦੁਆਰਾ ਫਰਜੀ ਲੋਨ ਦੇਣ ਵਾਲੀ ਕੰਪਨੀ ਦਾ ਬਹਾਨਾ ਬਣਾ ਕੇ ਅਤੇ ਡਰਾ ਧਮਕਾ ਕੇ ਮਨਜੀਤ ਕੌਰ ਪਾਸੋਂ ਇੱਕ ਬੈਂਕ ਖਾਤੇ ਰਾਹੀਂ ਕਰੀਬ 13 ਲੱਖ 59 ਹਜਾਰ 860 ਰੁਪਏ ਦੀ ਠੱਗੀ ਮਾਰੀ। ਡੀ.ਐਸ.ਪੀ ਸਾਈਬਰ ਵੱਲੋ ਤਫਤੀਸ਼ ਕਰਨ ਉਤੇ ਪਤਾ ਲੱਗਾ ਕੇ ਠੱਗੀ ਲਈ ਵਰਤਿਆ ਗਿਆ ਬੈਂਕ ਅਕਾਊਂਟ ਪੰਜਾਬ ਨੈਸ਼ਨਲ ਬੈਂਕ ਦਾ ਹੈ ਜੋ ਹਿਸਾਰ (ਹਰਿਆਣਾ) ਨਾਲ ਸਬੰਧਤ ਹੈ। ਜਿਸ ਉਤੇ ਕਾਰਵਾਈ ਕਰਨ ਲਈ ਡੀ.ਐਸ.ਪੀ. ਸਾਇਬਰ ਕਰਾਈਮ ਮੋਗਾ ਦੀ ਅਗਵਾਈ ਨਾਲ ਟੀਮ ਗਠਿਤ ਕਰਕੇ ਸ:ਥ: ਪ੍ਰੀਤਮ ਸਿੰਘ ਚੌਕੀ ਇੰਚਾਰਜ ਲੋਪੋ ਨੂੰ ਸਮੇਤ ਪੁਲਿਸ ਪਾਰਟੀ ਨਾਮਲੂਮ ਦੋਸ਼ੀਆਂ ਦੀ ਭਾਲ ਵਿੱਚ ਹਿਸਾਰ,(ਹਰਿਆਣਾ) ਲਈ ਰਵਾਨਾ ਕੀਤਾ।

  ਹਿਸਾਰ ਪਹੁੰਚ ਕੇ ਪੁਲਿਸ ਪਾਰਟੀ ਵੱਲੋਂ ਖਾਤੇ ਬਾਰੇ ਜਾਣਕਾਰੀ ਲਈ ਗਈ ਅਤੇ ਖਾਤੇ ਨੂੰ ਖੋਲਣ ਲਈ ਵਰਤੇ ਡਾਕੂਮੈਂਟ ਦੇ ਆਧਾਰ ਉਤੇ ਮਾਲਕ ਦਾ ਪਤਾ ਕੀਤਾ ਗਿਆ ਪਰ ਉਹ ਦਿੱਤੇ ਪਤੇ ਉਤੇ ਨਹੀਂ ਰਹਿ ਰਿਹਾ ਸੀ। ਜਿਸ ਉਤੇ ਪੁਲਿਸ ਪਾਰਟੀ ਵੱਲੋਂ ਇਸ ਖਾਤੇ ਦੇ ਏ.ਟੀ.ਐਮ ਨੂੰ ਚਲਾਉਣ ਵਾਲੇ ਵਿਅਕਤੀ ਬਾਰੇ ਸੀ.ਸੀ.ਟੀ.ਵੀ ਫੁਟੇਜ ਅਤੇ ਟੈਕਨੀਕਲ ਸਹਾਇਤਾ ਦੀ ਮਦਦ ਨਾਲ ਪਤਾ ਕੀਤਾ ਗਿਆ ਅਤੇ ਜਦ ਇਹ ਵਿਅਕਤੀ ਦੁਬਾਰਾ ਪੈਸੇ ਕਢਵਾਉਣ ਲਈ ਏ.ਟੀ.ਐਮ ਆਇਆ ਤਾਂ ਪੁਲਿਸ ਪਾਰਟੀ ਨੇ ਮੌਕੇ ਉਤੇ ਰੰਗੇ ਹੱਥੀਂ ਕਾਬੂ ਕਰ ਲਿਆ ਅਤੇ ਖਾਤੇ ਦਾ ਏ.ਟੀ.ਐਮ ਵੀ ਬਰਾਮਦ ਕਰ ਲਿਆ ਗਿਆ।

  ਦੌਰਾਨੇ ਪੁੱਛਗਿਛ ਜਸਵਿੰਦਰ ਉਰਫ ਜੱਸੀ ਪੁੱਤਰ ਮਹਾਵੀਰ ਵਾਸੀ 12 ਕੁਆਟਰ ਰੋਡ ਹਿਸਾਰ (ਹਰਿਆਣਾ) ਪਤਾ ਲੱਗਾ ਅਤੇ ਮੁਲਜ਼ਮ ਨੇ ਦੱਸਿਆ ਕਿ ਸੋਨੀਆ ਉਰਫ ਪਿੰਕੀ ਵਾਸੀ ਰਾਜੀਵ ਨਗਰ ਵਾਰਡ ਨੰਬਰ 09, ਜੀਂਦ ਹਾਲ ਰੂਪਨਗਰ ਰੋਹਤਕ ਰੋਡ, ਜੀਦ (ਹਰਿਆਣਾ) ਉਸ ਨਾਲ ਰਲ ਕੇ ਭੋਲੇ ਭਾਲੇ ਲੋਕਾ ਤੋਂ ਜਾਅਲੀ ਖਾਤੇ ਵਿੱਚ ਪੈਸੇ ਮੰਗਵਾਉਂਦੀ ਹੈ ਅੱਗੇ ਇਹ ਪੈਸੇ ਸੋਨੀਆ ਦੀ ਮਾਤਾ ਮਮਤਾ ਪਤਨੀ ਅਸ਼ੋਕ ਕੁਮਾਰ ਦੇ ਖਾਤੇ ਵਿੱਚ ਸੇਵਿੰਗ ਕਰਦੇ ਸਨ। ਜਿਸ ਉਤੇ ਪੁਲਿਸ ਪਾਰਟੀ ਵੱਲੋ ਸੋਨੀਆ ਅਤੇ ਉਸ ਦੀ ਮਾਤਾ ਮਮਤਾ ਨੂੰ ਨੀਂਦ (ਹਰਿਆਣਾ) ਤੋਂ ਗਿ੍ਫਤਾਰ ਕੀਤਾ ਗਿਆ ਹੈ ਅਤੇ ਮੁਲਜ਼ਮਾਂ ਨੂੰ ਪੇਸ਼ ਅਦਾਲਤ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਪੁੱਛ-ਗਿੱਛ ਕੀਤੀ ਗਈ।

  ਪੁਲਿਸ ਰਿਮਾਂਡ ਦੌਰਾਨ ਜਸਵਿੰਦਰ ਉਰਫ ਜੱਸੀ ਨੇ ਦੱਸਿਆ ਕੇ ਉਸ ਨੇ ਕਰੀਬ 95 ਮਹੀਨੇ ਪਹਿਲਾਂ ਦੋ ਬੈਂਕ ਅਕਾਊਂਟ 55000/- ਰੁਪਏ ਵਿੱਚ ਖਰੀਦ ਕਰਕੇ ਅਤੇ ਸੋਨੀਆ ਨਾਲ ਮਿਲ ਕੇ ਆਨਲਾਇਨ ਅਖਬਾਰ ਵਿੱਚ ਮੋਬਾਇਲ ਨੰਬਰ ਦੇ ਕੇ ਲੋਨ ਲੈਣ ਸਬੰਧੀ ਇਸ਼ਤਿਹਾਰ ਦਿੱਤਾ ਸੀ ਅਤੇ ਜਦ ਕੋਈ ਵਿਅਕਤੀ ਸੰਪਰਕ ਕਰਦਾ ਸੀ ਤਾਂ ਸ਼ਰੂ ਵਿੱਚ ਉਸ ਤੋ ਫਾਈਲ ਚਾਰਜ ਦਾ ਬਹਾਨਾ ਲਗਾ ਕੇ ਪੈਸੇ ਵਸੂਲੇ ਜਾਂਦੇ ਸਨ ਅਤੇ ਬਾਅਦ ਵਿੱਚ ਘਰ ਆ ਕੇ ਚੈੱਕ ਦੇ ਕੇ ਜਾਣ ਦਾ ਕਿਹਾ ਜਾਂਦਾ ਹੈ,ਤੇ ਆਉਣ ਲਈ ਟਿਕਟ ਬੁੱਕ ਕਰਵਾਉਣ ਦੇ ਨਾਮ ਉਤੇ ਪੈਸੇ ਆਪਣੇ ਅਕਾਊਂਟ ਵਿੱਚ ਪਵਾਏ ਜਾਂਦੇ ਹਨ ਅਤੇ ਬਾਅਦ ਵਿੱਚ ਫੋਨ ਕਰਕੇ ਝੂਠ ਬੋਲਿਆ ਜਾਂਦਾ ਹੈ ਕਿ ਸਾਨੂੰ ਰਸਤੇ ਵਿੱਚ ਲੋਕਲ ਪੁਲਿਸ ਨੇ ਫੜ ਲਿਆ ਹੈ ਅਤੇ ਜੋ ਤੁਸੀਂ ਲੋਨ ਲੈਣ ਲਈ ਡਾਕੂਮੈਂਟ ਸਾਨੂੰ ਭੇਜੇ ਹਨ, ਉਹ ਜਾਅਲੀ ਹਨ ਅਤੇ ਪੁਲਿਸ ਦੇ ਨਾਮ ਉਤੇ ਝੂਠ ਬੋਲ ਕੇ ਅਤੇ ਪਰਚਾ ਦਰਜ ਕਰਨ ਦੀ ਗੱਲ ਕਹਿ ਕੇ ਪੈਸੇ ਦੀ ਮੰਗ ਕਰਦੇ ਸਨ।

  ਇਸ ਤਰ੍ਹਾਂ ਦੋਸ਼ੀਆਂ ਨੇ ਮਨਜੀਤ ਕੌਰ ਨੂੰ ਡਰਾ ਕੇ ਅਤੇ ਆਪਣੇ ਜਾਲ ਵਿੱਚ ਫਸਾ ਕੇ ਉਸ ਪਾਸੋਂ ਕਰੀਬ 13 ਲੱਖ 59 ਹਜਾਰ 860 ਰੁਪਏ ਰੁਪਏ ਠੱਗ ਲਏ ਸਨ। ਹੁਣ ਤੱਕ ਦੋਸ਼ੀਆ ਪਾਸੋਂ 02 ਜਾਅਲੀ ਖਾਤਿਆ ਦੇ ਏ.ਟੀ.ਐਮ ਕਾਰਡ, ਚੈੱਕ ਬੁੱਕ ,05 ਮੋਬਾਇਲ ਫੋਨ ਬਰਾਮਦ ਅਤੇ ਮਮਤਾ ਦੇ ਬੈਂਕ ਅਕਾਊਟ ਵਿੱਚੋਂ ਕਰੀਬ ਸਵਾ 5 ਲੱਖ ਰੁਪਏ ਬਰਾਮਦ ਕੀਤੇ ਜਾ ਚੁੱਕੇ ਹਨ ਅਤੇ ਹੋਰ ਵੀ ਕਈ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
  Published by:Gurwinder Singh
  First published: