Home /punjab /

ਬਿਜਲੀ ਮੰਤਰੀ ਵੱਲੋਂ 66 ਕੇਵੀ ਗਰਿੱਡ ਸਬ-ਸਟੇਸ਼ਨ ਬਲਟਾਣਾ (ਜ਼ੀਰਕਪੁਰ) ਲੋਕਾਂ ਨੂੰ ਸਮਰਪਿਤ

ਬਿਜਲੀ ਮੰਤਰੀ ਵੱਲੋਂ 66 ਕੇਵੀ ਗਰਿੱਡ ਸਬ-ਸਟੇਸ਼ਨ ਬਲਟਾਣਾ (ਜ਼ੀਰਕਪੁਰ) ਲੋਕਾਂ ਨੂੰ ਸਮਰਪਿਤ

66 KV grid sub-station Baltana (Zirakpur) dedicated to the people of Zirakpur 

66 KV grid sub-station Baltana (Zirakpur) dedicated to the people of Zirakpur 

ਹਰਭਜਨ ਸਿੰਘ ਨੇ ਦੱਸਿਆ ਕਿ ਇਹ ਨਵਾਂ 66 ਕੇਵੀ ਗਰਿੱਡ ਸਬ ਸਟੇਸ਼ਨ ਬਲਟਾਣਾ (ਜ਼ੀਰਕਪੁਰ) 20 ਐਮਵੀਏ ਦੀ ਸਮਰੱਥਾ ਵਾਲੇ ਇੱਕ ਨੰਬਰ ਪਾਵਰ ਟਰਾਂਸਫ਼ਾਰਮਰ ਨਾਲ ਬਣਾਇਆ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ 20 ਐਮਵੀਏ ਦੀ ਸਮਰੱਥਾ ਵਾਲਾ ਦੂਜਾ ਯੋਜਨਾਬੱਧ ਪਾਵਰ ਟਰਾਂਸਫ਼ਾਰਮਰ ਜਲਦੀ ਹੀ ਲਗਾਇਆ ਜਾਵੇਗਾ।

ਹੋਰ ਪੜ੍ਹੋ ...
 • Share this:

  ਕਰਨ ਵਰਮਾ

  ਮੋਹਾਲੀ: ਹਰਭਜਨ ਸਿੰਘ ਈਟੀਓ ਬਿਜਲੀ ਮੰਤਰੀ ਪੰਜਾਬ ਨੇ ਅੱਜ ਨਵਾਂ 66 ਕੇਵੀ ਗਰਿੱਡ ਸਬ-ਸਟੇਸ਼ਨ ਬਲਟਾਣਾ (ਜ਼ੀਰਕਪੁਰ) ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕੀਤਾ। ਇਸ ਮੌਕੇ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਪੰਜਾਬ ਸਰਕਾਰ ਪੰਜਾਬ ਦੇ ਹਰ ਵਰਗ ਦੇ ਖਪਤਕਾਰਾਂ ਨੂੰ ਮਿਆਰੀ, ਭਰੋਸੇਮੰਦ ਅਤੇ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਵਚਨਬੱਧ ਹੈ।

  ਹਰਭਜਨ ਸਿੰਘ ਨੇ ਖ਼ੁਲਾਸਾ ਕੀਤਾ ਕਿ ਇਹ ਨਵਾਂ 66 ਕੇਵੀ ਗਰਿੱਡ ਸਬ ਸਟੇਸ਼ਨ ਬਲਟਾਣਾ (ਜ਼ੀਰਕਪੁਰ) 20 ਐਮਵੀਏ ਦੀ ਸਮਰੱਥਾ ਵਾਲੇ ਇੱਕ ਨੰਬਰ ਪਾਵਰ ਟਰਾਂਸਫ਼ਾਰਮਰ ਨਾਲ ਬਣਾਇਆ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ 20 ਐਮਵੀਏ ਦੀ ਸਮਰੱਥਾ ਵਾਲਾ ਦੂਜਾ ਯੋਜਨਾਬੱਧ ਪਾਵਰ ਟਰਾਂਸਫ਼ਾਰਮਰ ਜਲਦੀ ਹੀ ਲਗਾਇਆ ਜਾਵੇਗਾ।

  ਉਨ੍ਹਾਂ ਦੱਸਿਆ ਕਿ ਇਸ ਸਬ ਸਟੇਸ਼ਨ ਲਈ 6.5 ਕਿੱਲੋ ਮੀਟਰ 66 ਕੇਵੀ ਟਰਾਂਸਮਿਸ਼ਨ ਲਾਈਨ ਦਾ ਨਿਰਮਾਣ ਕੀਤਾ ਗਿਆ ਹੈ ਜਿਸ ਤੇ ਕੁੱਲ 912 ਲੱਖ ਰੁਪਏ ਖਰਚਾ ਆਇਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬ-ਸਟੇਸ਼ਨ ਦਾ ਨਿਰਮਾਣ ਜ਼ੀਰਕਪੁਰ ਬਿਜਲੀ ਲੋਡ ਸੈਂਟਰ ਨੂੰ ਧਿਆਨ ਵਿੱਚ ਰੱਖਦਿਆਂ ਕੀਤਾ ਗਿਆ ਹੈ ਅਤੇ ਇਸ ਗਰਿੱਡ ਸਬ-ਸਟੇਸ਼ਨ ਦੇ ਚਾਲੂ ਹੋਣ ਨਾਲ ਮੌਜੂਦਾ 66 ਕੇਵੀ ਸਬ-ਸਟੇਸ਼ਨ ਢਕੋਲੀ ਅਤੇ 66 ਕੇਵੀ ਸਬ-ਸਟੇਸ਼ਨ ਭਬਾਤ ਨੂੰ ਰਾਹਤ ਮਿਲੇਗੀ।

  ਉਨ੍ਹਾਂ ਕਿਹਾ ਕਿ ਇਸ ਨਵੇਂ ਗਰਿੱਡ ਸਬ-ਸਟੇਸ਼ਨ ਦੇ ਚਾਲੂ ਹੋਣ ਨਾਲ ਬਲਟਾਣਾ, ਜ਼ੀਰਕਪੁਰ-ਅੰਬਾਲਾ ਰੋਡ ਖੇਤਰ, ਜ਼ੀਰਕਪੁਰ ਪਟਿਆਲਾ ਰੋਡ ਖੇਤਰ, ਕਾਲਕਾ ਸ਼ਿਮਲਾ ਰੋਡ ਖੇਤਰ, ਜ਼ੀਰਕਪੁਰ ਦੇ ਬਾਹਰੀ ਖੇਤਰ, ਚੰਡੀਗੜ੍ਹ ਵੱਲ ਜ਼ੀਰਕਪੁਰ ਦੇ ਬਾਹਰੀ ਖੇਤਰ ਨੇੜੇ ਸਥਿਤ ਕਾਲੋਨੀਆਂ ਦੇ ਲੋਕਾਂ ਨੂੰ ਬਿਜਲੀ ਸਪਲਾਈ ਵਿੱਚ ਵੱਡੇ ਪੱਧਰ ਤੇ ਰਾਹਤ ਮਿਲੇਗੀ।

  ਇਸ ਮੌਕੇ ਹਲਕਾ ਵਿਧਾਇਕ ਡੇਰਾਬੱਸੀ ਕੁਲਜੀਤ ਸਿੰਘ ਰੰਧਾਵਾ, ਇੰਜ: ਬਲਦੇਵ ਸਿੰਘ ਸਰਾਂ ਸੀਐਮਡੀ ਪੀ.ਐਸ.ਪੀ.ਸੀ.ਐਲ., ਇੰਜ: ਡੀ.ਪੀ.ਐਸ. ਗਰੇਵਾਲ ਡਾਇਰੈਕਟਰ ਵੰਡ, ਇੰਜ: ਸੰਜੀਵ ਕੁਮਾਰ ਸੂਦ ਚੀਫ਼ ਇੰਜੀਨੀਅਰ ਟਰਾਂਸਮਿਸ਼ਨ ਸਿਸਟਮ, ਇੰਜ:ਸੰਦੀਪ ਗੁਪਤਾ ਚੀਫ਼ ਇੰਜੀਨੀਅਰ ਡਿਸਟ੍ਰੀਬਿਊਸ਼ਨ ਸਾਊਥ ਜ਼ੋਨ ਸਮੇਤ ਵੱਖ ਵੱਖ ਵਰਗਾਂ ਦੇ ਲੋਕ ਵੀ ਹਾਜ਼ਰ ਸਨ।

  Published by:Gurwinder Singh
  First published:

  Tags: Electricity Bill, Punjab government