Home /punjab /

ਮਿੰਨੀ ਬੱਸ ਡਰਾਇਵਰ ਨਾਲ ਕੁੱਟਮਾਰ ਮਾਮਲੇ 'ਚ ਚਾਰ ਖਿਲਾਫ ਸ਼ਿਕਾਇਤ ਦਰਜ

ਮਿੰਨੀ ਬੱਸ ਡਰਾਇਵਰ ਨਾਲ ਕੁੱਟਮਾਰ ਮਾਮਲੇ 'ਚ ਚਾਰ ਖਿਲਾਫ ਸ਼ਿਕਾਇਤ ਦਰਜ

Case against four in assault case with minibus driver

Case against four in assault case with minibus driver

ਇਹ ਸਾਰੀ ਘਟਨਾ 8 ਜੂਨ ਦੀ ਹੈ। ਜਿਸ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੈ। ਇਨ੍ਹਾਂ ਕੰਡਕਟਰਾਂ ਅਤੇ ਆਟੋ ਚਾਲਕਾਂ ਦੇ ਵਿੱਚ ਹੋਏ ਝਗੜੇ ਤੋਂ ਬਾਅਦ ਇਲਾਕੇ ਦੇ ਮਿੰਨੀ ਬੱਸ ਡਰਾਈਵਰ ਅਤੇ ਕੰਡਕਟਰ ਜਿਹੜੇ ਕਿ ਆਪਣੀ ਸੇਵਾ ਲਾਲੜੂ ਤੋਂ ਜ਼ੀਰਕਪੁਰ ਤੱਕ ਦੇਂਦੇ ਹਨ ਨੇ 9 ਜੂਨ ਨੂੰ ਧਰਨਾ ਦੇਂਦੇ ਹੋਏ ਮਿੰਨੀ ਬੱਸਾਂ ਨੂੰ ਬੰਦ ਰੱਖਿਆ ਸੀ?

ਹੋਰ ਪੜ੍ਹੋ ...
 • Share this:

  ਕਰਨ ਵਰਮਾ

  ਮੋਹਾਲੀ: ਲੈਹਲੀ ਪੁਲਿਸ ਨੇ ਆਟੋ ਚਾਲਕ ਵੱਲੋਂ ਪ੍ਰਾਈਵੇਟ ਮਿੰਨੀ ਬੱਸ ਦੇ ਡਰਾਈਵਰ ਦੀ ਕੁੱਟਮਾਰ ਕਰਨ ਦੇ ਦੋਸ਼ ਤਹਿਤ ਆਟੋ ਚਾਲਕ ਹਰਜਿੰਦਰ ਸਿੰਘ ਅਤੇ ਉਸ ਦੇ 2 ਪੁੱਤਰਾਂ ਮੰਨੂ ਅਤੇ ਗੁਰੀ ਵਾਸੀ ਦੱਪਰ ਕਾਲੋਨੀ ਸਮੇਤ ਚਾਰ ਹੋਰਨਾਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਲੈਹਲੀ ਦੇ ਇੰਚਾਰਜ ਐਸ.ਆਈ ਮਨਦੀਪ ਸਿੰਘ ਨੇ ਦੱਸਿਆ ਕਿ ਮਿੰਨੀ ਬੱਸ ਦੇ ਡਰਾਈਵਰ ਅਲੋਕ ਸ਼ਰਮਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਹ ਬੱਸ ਵਿੱਚ ਸਵਾਰ ਹੋ ਕੇ ਡੇਰਾਬੱਸੀ ਤੋਂ ਲਾਲੜੂ ਨੂੰ ਆ ਰਿਹਾ ਸੀ ਤਾਂ ਰਾਸਤੇ ਵਿੱਚ ਇੱਕ ਆਟੋ ਚਾਲਕ ਸਵਾਰੀ ਨੂੰ ਲੈ ਕੇ ਝਗੜਾ ਕਰਨ ਲੱਗਾ, ਜਦੋਂ ਉਹ ਦੱਪਰ ਨੇੜੇ ਪੁੱਜਾ ਤਾਂ ਆਟੋ ਚਾਲਕ ਨੇ ਆਪਣੇ ਸਾਥੀਆਂ ਸਮੇਤ ਉਸ ਉੱਤੇ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ।

  ਜ਼ਖ਼ਮੀ ਹਾਲਤ ਵਿੱਚ ਤੁਰੰਤ ਉਸ ਨੂੰ ਸਿਵਲ ਹਸਪਤਾਲ ਲਾਲੜੂ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਪੁਲਿਸ ਨੇ ਮਾਮਲੇ ਦੀ ਜਾਂਚ ਕਰਦਿਆਂ ਆਟੋ ਚਾਲਕ ਹਰਜਿੰਦਰ ਸਿੰਘ ਵਾਸੀ ਦੱਪਰ ਕਾਲੋਨੀ ਅਤੇ ਉਸ ਦੇ ਦੋ ਲੜਕਿਆਂ ਮੰਨੂ ਅਤੇ ਗੁਰੀ ਸਮੇਤ ਚਾਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਰੇ ਮੁਲਜ਼ਮ ਹਾਲੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ।ਇਹ ਸਾਰੀ ਘਟਨਾ 8 ਜੂਨ ਦੀ ਹੈ। ਜਿਸ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੈ।

  ਇਨ੍ਹਾਂ ਕੰਡਕਟਰਾਂ ਅਤੇ ਆਟੋ ਚਾਲਕਾਂ ਦੇ ਵਿੱਚ ਹੋਏ ਝਗੜੇ ਤੋਂ ਬਾਅਦ ਇਲਾਕੇ ਦੇ ਮਿੰਨੀ ਬੱਸ ਡਰਾਈਵਰ ਅਤੇ ਕੰਡਕਟਰ ਜਿਹੜੇ ਕਿ ਆਪਣੀ ਸੇਵਾ ਲਾਲੜੂ ਤੋਂ ਜ਼ੀਰਕਪੁਰ ਤੱਕ ਦੇਂਦੇ ਹਨ ਨੇ 9 ਜੂਨ ਨੂੰ ਧਰਨਾ ਦੇਂਦੇ ਹੋਏ ਮਿੰਨੀ ਬੱਸਾਂ ਨੂੰ ਬੰਦ ਰੱਖਿਆ ਸੀ।ਜ਼ਿਕਰਯੋਗ ਹੈ ਕਿ ਲਾਲੜੂ ਤੋਂ ਜ਼ੀਰਕਪੁਰ ਤੱਕ ਦਾ ਸਫ਼ਰ ਕਰਨ ਲਈ ਇਲਾਕਾ ਵਾਸੀਆਂ ਲਈ ਮਿੰਨੀ ਬੱਸਾਂ ਮੁੱਖ ਸਾਧਨ ਹਨ।

  ਇਲਾਕੇ ਵਿੱਚ ਬੱਸ ਅੱਡੇ ਦੀ ਸਹੀ ਸਹੂਲਤ ਨਾ ਹੋਣ ਕਰ ਕੇ ਪੰਜਾਬ ਰੋਡਵੇਜ਼ ਅਤੇ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਦੀ ਸੇਵਾ ਦਾ ਲਾਭ ਇਲਾਕਾ ਵਾਸੀਆਂ ਨੂੰ ਪੂਰੀ ਤਰਾਂ ਤੋਂ ਨਹੀਂ ਮਿਲਦਾ ਹੈ ਅਤੇ ਲਾਲੜੂ ਤੋਂ ਜ਼ੀਰਕਪੁਰ ਤੱਕ ਮਿੰਨੀ ਬੱਸਾਂ ਅਤੇ ਆਟੋ ਚਾਲਕਾਂ ਦਾ ਕਬਜ਼ਾ ਹੈ। ਇਸੇ ਕਰ ਕੇ ਇਨ੍ਹਾਂ ਵਿਚਕਾਰ ਝਗੜੇ ਦੀਆਂ ਖ਼ਬਰਾਂ ਆਮ ਹੋ ਗਈਆਂ ਹਨ। ਜੇਕਰ ਪ੍ਰਸ਼ਾਸਨ ਵੱਲੋਂ ਇਸ ਉੱਤੇ ਸਮੇਂ ਸਿਰ ਧਿਆਨ ਨਹੀਂ ਦਿੱਤਾ ਗਿਆ ਤਾਂ ਇਹ ਛੋਟੇ ਮੋਟੇ ਝਗੜੇ ਭਵਿੱਖ ਵਿੱਚ ਕਿਸੇ ਵੱਡੇ ਝਗੜੇ ਦਾ ਰੂਪ ਵੀ ਲੈ ਸਕਦੀਆਂ ਹਨ।

  Published by:rupinderkaursab
  First published:

  Tags: Fir, Mohali, Punjab