ਕਰਨ ਵਰਮਾ
ਚੰਡੀਗੜ੍ਹ: ਚੰਡੀਗੜ੍ਹ ਜਿਹੜਾ ਸਿਟੀ ਬਿਊਟੀਫੁੱਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਪਰ ਸਿਟੀ ਬਿਊਟੀਫ਼ੁਲ ਦੇ 51 ਤੇ 44 ਸੈਕਟਰ ਦੀ ਹਾਲਤ ਦੇਖ ਕੇ ਕੋਈ ਨਹੀਂ ਕਹਿ ਸਕਦਾ ਕਿ ਦੋਵੇਂ ਸੈਕਟਰ ਚੰਡੀਗੜ੍ਹ ਦਾ ਹਿੱਸਾ ਹਨ। ਸਾਫ਼ ਸਫ਼ਾਈ ਤਾਂ ਦੂਰ ਦੀ ਗੱਲ ਹੈ। ਇਨ੍ਹਾਂ ਸੈਕਟਰਾਂ ਵਿੱਚ ਰਹਿਣ ਵਾਲੇ ਲੋਕ ਮੁੱਢਲੀਆਂ ਸਹੂਲਤਾਂ ਤੋਂ ਵੀ ਵਾਂਝੇ ਹਨ।
ਹੁਣ ਸਵਾਲ ਇਹ ਉੱਠਦਾ ਹੈ ਕਿ ਜਲਦ ਹੀ ਸ਼ਹਿਰ `ਚ ਮੇਅਰ ਇਲੈਕਸ਼ਨਜ਼ ਹੋਣ ਜਾ ਰਹੇ ਹਨ। ਫ਼ਿਰ ਵੀ ਇਨ੍ਹਾਂ ਸੈਕਟਰਾਂ ਦੀ ਤਰਸਯੋਗ ਹਾਲਤ ਵੱਲ ਹਾਲੇ ਤੱਕ ਕਿਸੇ ਦਾ ਧਿਆਨ ਨਹੀਂ ਗਿਆ ਹੈ। ਇਸ ਦੌਰਾਨ ਲੋਕਾਂ ਅਤੇ ਚੋਣ ਲੜ ਰਹੇ ਉਮੀਦਵਾਰਾਂ ਵੱਲੋਂ ਵੱਖ ਵੱਖ ਅਹਿਮ ਮੁੱਦੇ ਚੁੱਕੇ ਗਏ ਅਤੇ ਮੀਡੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣੇ ਹਨ।
ਕੂੜੇ ਦਾ ਪਹਾੜ ਇਨ੍ਹਾਂ ਵਿੱਚੋਂ ਇੱਕ ਮੁੱਦਾ ਸੀ। ਪਰ ਚੰਡੀਗੜ੍ਹ ਦੇ ਸੈਕਟਰ 51 ਅਤੇ 44 ਦੇ ਮੁੱਦੇ ਕੀਤੇ ਨਾ ਕੀਤੇ ਦੱਬ ਕੇ ਰਹਿ ਗਏ ਹਨ। ਇਸ 'ਤੇ ਇੱਕ ਆਜ਼ਾਦ ਉਮੀਦਵਾਰ ਵੱਲੋਂ ਕੁੱਝ ਅਹਿਮ ਮੁੱਦੇ ਚੁੱਕੇ ਗਏ ਹਨ ਅਤੇ ਨਾਲ ਹੀ 51 ਸੈਕਟਰ ਵਿੱਚ ਮੁਡਲੀ ਸਹੂਲਤਾਂ ਦੀ ਪੋਲ ਵੀ ਖੋਲਦੇ ਹਨ। ਕੀ ਕੁੱਝ ਕਹਿਣਾ ਹੈ ਇਨ੍ਹਾਂ ਦੇ ਵੇਖੋ ਇਹ ਰਿਪੋਰਟ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।