Home /News /punjab /

ਮੁਹਾਲੀ 'ਚ 2 ਦਿਨਾਂ ਵਿਚ ਬਿਜਲੀ ਚੋਰੀ ਤੇ ਹੋਰ ਉਲੰਘਣਾ ਲਈ 55,88 ਲੱਖ ਰੁਪਏ ਦਾ ਜੁਰਮਾਨਾ

ਮੁਹਾਲੀ 'ਚ 2 ਦਿਨਾਂ ਵਿਚ ਬਿਜਲੀ ਚੋਰੀ ਤੇ ਹੋਰ ਉਲੰਘਣਾ ਲਈ 55,88 ਲੱਖ ਰੁਪਏ ਦਾ ਜੁਰਮਾਨਾ

  • Share this:

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਪੀਐਸਪੀਸੀਐਲ ਦੇ ਸੀ.ਐਮ.ਡੀ ਸ਼੍ਰੀ ਏ. ਵੇਣੂ ਪ੍ਰਸਾਦ, ਡਾਇਰੈਕਟਰ ਵੰਡ ਇੰਜੀਨੀਅਰ ਡੀਪੀਐਸ ਗਰੇਵਾਲ ਅਤੇ ਮੁੱਖ ਇੰਜੀਨੀਅਰ ਵੰਡ ਦੱਖਣੀ ਜ਼ੋਨ ਇੰਜ: ਰਵਿੰਦਰ ਸਿੰਘ ਸੈਣੀ ਦੀਆਂ ਹਦਾਇਤਾਂ ਅਨੁਸਾਰ ਚੋਰੀ ਅਤੇ ਹੋਰ ਉਲੰਘਣਾ ਦੇ ਸ਼ੱਕੀ ਮਾਮਲਿਆਂ ਦੀ ਰੋਕਥਾਮ ਲਈ ਚਲਾਈ ਗਈ ਮੁਹਿੰਮ ਦ ਚੰਗੇ ਨਤੀਜੇ ਸਾਹਮਣੇ ਆਯੇ ਹਨ।

ਪੀਐਸਪੀਸੀਐਲ ਦੇ ਸੁਪਰਡੈਂਡਿੰਗ ਇੰਜੀਨੀਅਰ, ਵੰਡ ਮੁਹਾਲੀ ਸਰਕਲ, ਇੰਜ.ਮੋਹਿਤ ਸੂਦ ਨੇ ਖੁਲਾਸਾ ਕੀਤਾ ਕਿ ਮੁਹਾਲੀ, ਲਾਲੜੂ ਅਤੇ ਜ਼ੀਰਕਪੁਰ ਡਵੀਜ਼ਨ ਦੀਆਂ ਵੱਖ-ਵੱਖ ਵੰਡ ਟੀਮਾਂ ਨੇ ਪਿਛਲੇ 2 ਦਿਨਾਂ ਵਿਚ ਵੱਖ-ਵੱਖ ਸ਼੍ਰੇਣੀਆਂ ਦੇ ਬਿਜਲੀ 1090 ਖਪਤਕਾਰਾਂ ਦੇ ਅਹਾਤੇ ‘ਤੇ ਛਾਪੇਮਾਰੀ ਕੀਤੀ ਅਤੇ ਲਗਭਗ ਰੁ. 12.83 ਲੱਖ ਦੀ ਰਕਮ 6 ਖਾਤਿਆਂ ਦੇ ਵਿਰੁੱਧ ਚੋਰੀ ਕਰਨ ਅਤੇ ਰੁ 43.05 ਲੱਖ ਦੀ ਰਕਮ 97 ਖਾਤਿਆਂ ਦੇ ਵਿਰੁੱਧ ਅਣਅਧਿਕਾਰਤ ਵਰਤੋਂ ਅਤੇ ਹੋਰ ਉਲੰਘਣਾਵਾਂ ਕਰਨ ਕਾਰਣ ਕੁਲ ਰੁ 55.88 ਲੱਖ ਦੀ ਰਕਮ ਜੁਰਮਾਨੇ ਵਜੋਂ ਚਾਰਜ ਕੀਤੀ ਗਈ।

ਇਸ ਦੇ ਨਾਲ ਮਾਰਚ ਦਾ ਮਹੀਨਾ ਹੋਣ ਕਰਕੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਕੁਤਾਹੀ ਰਕਮ ਉਗਰਾਹੁਣ ਲਈ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਪਿਛਲੇ ਹਫਤੇ ਦੌਰਾਨ ਵੰਡ ਹਲਕਾ ਮੋਹਾਲੀ ਅਧੀਨ ਵੱਖ ਵੱਖ ਮੰਡਲਾਂ ਵੱਲੋਂ ਰੁ. 103.26 ਲੱਖ ਦੀ ਕੁਤਾਹੀ ਰਕਮ ਉਗਰਾਹੀ ਗਈ ਹੈ। ਖੱਪਤਕਾਰਾਂ ਨੂੰ ਪੁਰਜੋਰ ਅਪੀਲ ਅਤੇ ਬੇਨਤੀ ਹੈ ਕਿ ਬਿਜਲੀ ਖਪਤਕਾਰ ਬਿਜਲੀ ਦੇ ਬਕਾਇਆ ਬਿੱਲ ਜਮ੍ਹਾਂ ਕਰਵਨ।

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਆਪਣੇ ਸਾਰੇ ਖਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਰਾਜ ਵਿੱਚ ਬਿਜਲੀ ਚੋਰੀ ਵਿਰੁੱਧ ਮੁਹਿੰਮ ਚਲਾਉਣ ਲਈ ਬਿਜਲੀ ਚੋਰੀ ਦੀ ਜਾਣਕਾਰੀ ਮੁਹੱਈਆ ਕਰਵਾ ਕੇ ਬਿਜਲੀ ਚੋਰੀ ਦੇ ਕੰਟਰੋਲ ਕਰਨ ਵਿੱਚ ਪੀ ਐਸ ਪੀ ਸੀ ਐਲ ਦੀ ਮਦਦ ਕਰਨ। ਕੋਈ ਵੀ ਵਟਸਐਪ ਨੰਬਰ 96461-75770 'ਤੇ ਬਿਜਲੀ ਚੋਰੀ ਦੀ ਜਾਣਕਾਰੀ ਦੇ ਸਕਦਾ ਹੈ. ਪੀਐਸਪੀਸੀਐਲ ਨੇ ਆਪਣੇ ਖਪਤਕਾਰਾਂ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਜਾਵੇਗਾ।

Published by:Gurwinder Singh
First published:

Tags: Electricity Bill, Punjab government