Home /punjab /

ਪਾਣੀ ਬਚਾਉਣ ਲਈ ਵੱਖ-ਵੱਖ ਪਿੰਡਾਂ ਵਿੱਚ ਦਿੱਤੇ ਗਏ ਸਮਾਪਤੀ ਧਰਨੇ

ਪਾਣੀ ਬਚਾਉਣ ਲਈ ਵੱਖ-ਵੱਖ ਪਿੰਡਾਂ ਵਿੱਚ ਦਿੱਤੇ ਗਏ ਸਮਾਪਤੀ ਧਰਨੇ

Closing dharnas in various villages to save water

Closing dharnas in various villages to save water

ਮੋਹਾਲੀ: ਭਾਰਤੀ ਕਿਸਾਨ ਏਕਤਾ ਉਗਰਾਹਾਂ ਵੱਲੋਂ ਲਾਲੜੂ ਖੇਤਰ ਵਿੱਚ ਸੰਸਾਰ ਬੈਂਕ ਤੋਂ ਪਾਣੀ ਤੇ ਖੇਤੀ ਬਚਾਉਣ ਲਈ 6 ਜੂਨ ਤੋਂ ਲੈ ਕੇ 10 ਜੂਨ ਤੱਕ ਪਿੰਡ ਪੱਧਰ ਉੱਤੇ ਕਿਸਾਨਾਂ ਵੱਲੋਂ ਦਿੱਤੇ ਗਏ ਧਰਨਿਆਂ ਦੇ ਪ੍ਰੋਗਰਾਮ ਤਹਿਤ ਖੇਤਰ ਦੇ ਵੱਖ-ਵੱਖ ਪਿੰਡਾਂ ਵਿੱਚ ਸਮਾਪਤੀ ਧਰਨੇ ਦਿੱਤੇ ਗਏ। ਇਸ ਮੌਕੇ ਵੱਖ -ਵੱਖ ਪਿੰਡਾਂ ਵਿੱਚ ਧਰਨਿਆਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਊਗਰਾਹਾਂ ਦੇ ਬਲਾਕ ਪ੍ਰਧਾਨ ਹੈਪੀ ਮਲਕਪੁਰ ਤੇ ਸੀਨੀਅਰ ਆਗੂ ਰਣਜੀਤ ਸਿੰਘ ਧਰਮਗੜ੍ਹ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਪਾਣੀ ਦਾ ਪੱਧਰ ਦਿਨ ਪ੍ਰਤੀ ਦਿਨ ਡੂੰਘਾ ਹੁੰਦਾ ਜਾ ਰਿਹਾ ਹੈ, ਜੋ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ, ਪਰ ਅਸੀਂ ਲਾਪਰਵਾਹ ਹੋ ਕੇ ਪਾਣੀ ਨੂੰ ਸੰਜਮ ਨਾਲ ਨਹੀਂ ਵਰਤ ਰਹੇ।

ਹੋਰ ਪੜ੍ਹੋ ...
 • Share this:
  ਕਰਨਾ ਵਰਮਾ

  ਉਨ੍ਹਾਂ ਕਿਹਾ ਕਿ ਸਾਡੇ ਬਹੁਤ ਕਿਸਾਨ ਵੀਰ ਵੀ ਜੂਨ ਮਹੀਨੇ ਦੇ ਸ਼ੁਰੂ ਵਿੱਚ ਝੋਨੇ ਦੀ ਫ਼ਸਲ ਲਗਾਉਣ ਲਈ ਖੇਤਾਂ ਵਿੱਚ ਪਾਣੀ ਛੱਡ ਦਿੰਦੇ ਹਨ ਤੇ ਜ਼ਿਆਦਾ ਗਰਮੀ ਪੈਣ ਕਾਰਨ ਪਾਣੀ ਦੀ ਬਰਬਾਦੀ ਹੁੰਦੀ ਹੈ।ਦੋਹਾਂ ਆਗੂਆਂ ਨੇ ਕਿਹਾ ਕਿ ਹਰ ਵਿਅਕਤੀ ਨੂੰ ਪਾਣੀ ਦੀ ਵਰਤੋਂ ਲੋੜ ਮੁਤਾਬਿਕ ਹੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਕਈ ਵਿਅਕਤੀ ਪਾਣੀ ਦੀਆਂ ਟੁੱਟੀਆਂ ਖੁੱਲ੍ਹੀਆਂ ਛੱਡ ਦਿੰਦੇ ਹਨ ਤੇ ਉਹ ਪਾਣੀ ਨਾਲੀਆਂ ਵਿੱਚੋਂ ਵਹਿ ਕੇ ਵਿਅਰਥ ਹੋ ਜਾਂਦਾ ਹੈ ਤੇ ਵਰਤਣ ਯੋਗ ਨਹੀਂ ਰਹਿੰਦਾ। ਉਨ੍ਹਾਂ ਕਿਹਾ ਕਿ ਸਾਨੂੰ ਪਾਣੀ ਦੀ ਸੰਭਾਲ ਦੇ ਨਾਲ-ਨਾਲ ਪਿੰਡ ਪੱਧਰ ਉੱਤੇ ਰੁੱਖ ਵੀ ਲਗਾਉਣੇ ਚਾਹੀਦੇ ਹਨ।

  ਜ਼ਿਕਰਯੋਗ ਹੈ ਕਿ ਮੋਹਾਲੀ ਜ਼ਿਲ੍ਹੇ ਦੇ ਬਹੁਤ ਇਲਾਕੇ ਅਜਿਹੇ ਹਨ ਜਿਹੜੇ ਪਾਣੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ। ਖਰੜ ਦੇ ਬਹੁਤ ਇਲਾਕੇ, ਜ਼ੀਰਕਪੁਰ, ਡਕੋਲੀ, ਲਾਲੜੂ ਦੇ ਕਈ ਵਾਰਡਾਂ ਵਿੱਚ ਲੋਕਾਂ ਨੂੰ ਗੰਦੇ ਪਾਣੀ ਦੀ ਸਮੱਸਿਆ ਹੈ। ਚੋਣਾਂ ਦੌਰਾਨ ਇਨ੍ਹਾਂ ਇਲਾਕਿਆਂ ਵਿੱਚ ਪਾਣੀ ਇੱਕ ਅਹਿਮ ਮੁੱਦਾ ਵੀ ਰਿਹਾ ਪਰ ਅਜੇ ਵੀ ਲੋਕਾਂ ਦੀ ਪਾਣੀ ਦੀ ਸਮੱਸਿਆ ਦਾ ਨਿਪਟਾਰਾ ਨਹੀਂ ਹੋਇਆ। ਇਨ੍ਹਾਂ ਸਭ ਦੇ ਵਿਚਕਾਰ ਕਿਸਾਨਾਂ ਵੱਲੋਂ ਪਾਣੀ ਦੀ ਸਾਂਭ ਸੰਭਾਲ ਲਈ ਲੋਕਾਂ ਨੂੰ ਪ੍ਰੇਰਿਤ ਕਰਨਾ ਇੱਕ ਸ਼ਲਾਘਾ ਯੋਗ ਕਦਮ ਹੈ।
  Published by:rupinderkaursab
  First published:

  Tags: AAP Punjab, Farmer, Mohali, Punjab, Water

  ਅਗਲੀ ਖਬਰ