ਸਾਬਕਾ DGP ਸੁਮੇਧ ਸੈਨੀ ਨੂੰ ਇੱਕ ਹੋਰ ਝਟਕਾ, ਮੁਹਾਲੀ ਕੋਰਟ ਦਾ ਗ੍ਰਿਫ਼ਤਾਰੀ 'ਤੇ ਰੋਕ ਲਗਾਉਣ ਤੋਂ ਇਨਕਾਰ

News18 Punjabi | News18 Punjab
Updated: May 8, 2020, 5:31 PM IST
share image
ਸਾਬਕਾ DGP ਸੁਮੇਧ ਸੈਨੀ ਨੂੰ ਇੱਕ ਹੋਰ ਝਟਕਾ, ਮੁਹਾਲੀ ਕੋਰਟ ਦਾ ਗ੍ਰਿਫ਼ਤਾਰੀ 'ਤੇ ਰੋਕ ਲਗਾਉਣ ਤੋਂ ਇਨਕਾਰ
ਸਾਬਕਾ DGP ਸੁਮੇਧ ਸੈਨੀ ਨੂੰ ਇੱਕ ਹੋਰ ਝਟਕਾ, ਮੁਹਾਲੀ ਕੋਰਟ ਦਾ ਗ੍ਰਿਫ਼ਤਾਰੀ ਤੇ ਰੋਕ ਲਗਾਉਣ ਤੋਂ ਇਨਕਾਰ (ਫਾਈਲ ਫੋਟੋ)

  • Share this:
  • Facebook share img
  • Twitter share img
  • Linkedin share img
ਸਥਾਨਕ ਅਦਾਲਤ ਨੇ ਸਾਬਕਾ ਡੀਜੀਪੀ ਸੁਮੇਧ ਸੈਣੀ ਅਤੇ 8 ਹੋਰਨਾਂ ਵਿਰੁੱਧ ਅਗਵਾ ਦੇ ਇੱਕ ਕੇਸ ਵਿੱਚ ਤੁਰੰਤ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸੁਮੇਧ ਸੈਣੀ ਨੇ ਅੱਜ ਪਹਿਲਾਂ ਗ੍ਰਿਫਤਾਰੀ ਜ਼ਮਾਨਤ ਲਈ ਸਥਾਨਕ ਅਦਾਲਤ ਵਿਚ ਪਹੁੰਚ ਕੀਤੀ ਸੀ ਪਰ ਮਾਨਯੋਗ ਜੱਜ ਨੇ ਕਿਹਾ ਕਿ ਅਦਾਲਤ ਉਸ ਨੂੰ ਦੂਜੀ ਧਿਰ ਦੀ ਗੱਲ ਸੁਣੇ ਬਗੈਰ ਪਾਰਟੀ ਨੂੰ ਰਾਹਤ ਨਹੀਂ ਦੇ ਸਕਦੀ ਅਤੇ ਇਸ ਨੇ ਸਰਕਾਰ ਅਤੇ ਪੁਲਿਸ ਨੂੰ ਨੋਟਿਸ ਜਾਰੀ ਕਰਕੇ ਇਸ ਮਾਮਲੇ ਵਿਚ ਉਨ੍ਹਾਂ ਦਾ ਜਵਾਬ ਮੰਗਿਆ ਹੈ। ਇਥੇ ਇਹ ਵਰਣਨਯੋਗ ਹੈ ਕਿ 29 ਸਾਲ ਪੁਰਾਣੇ ਮਾਮਲੇ ਵਿੱਚ 6 ਮਈ ਨੂੰ ਮੁਹਾਲੀ ਵਿਖੇ ਅਗਵਾ ਦਾ ਕੇਸ ਦਰਜ ਕੀਤਾ ਗਿਆ ਸੀ। ਸੈਣੀ ਉਸ ਸਮੇਂ ਚੰਡੀਗੜ੍ਹ ਦੇ ਐਸਐਸਪੀ ਸਨ। ਇਹ ਇਲਜਾਮ ਲਗਾਇਆ ਜਾਂਦਾ ਹੈ ਕਿ ਉਸਦੇ ਨਿਰਦੇਸ਼ਾਂ 'ਤੇ ਚੰਡੀਗੜ੍ਹ ਪੁਲਿਸ ਨੇ ਇੱਕ ਵਿਅਕਤੀ ਨੂੰ ਅਗਵਾ ਕਰਕੇ ਉਸਨੂੰ ਮਾਰ ਦਿੱਤਾ।

ਕਰੀਬ 29 ਸਾਲ ਪੁਰਾਣੇ ਬਲਵੰਤ ਸਿੰਘ ਮੁਲਤਾਨੀ ਦੇ ਲਾਪਤਾ ਹੋਣ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਕੇਸ ਦਰਜ ਕਰਨ ਦੀ ਕਾਰਵਾਈ ਮੁਹਾਲੀ ਦੇ ਮਟੌਰ ਥਾਣੇ ਵਿਖੇ ਕੀਤੀ ਗਈ ਹੈ। ਸੈਣੀ ਤੇ ਬਲਵੰਤ ਸਿੰਘ ਨੂੰ ਅਗਵਾ ਕਰਨ ਦੇ ਇਲਜ਼ਾਮ ਹੈ। ਸੈਣੀ ਤੋਂ ਇਲਾਵਾ ਐਫਆਈਆਰ ਵਿਚ ਕੁਝ ਹੋਰ ਲੋਕਾਂ ਦੇ ਨਾਮ ਵੀ ਸ਼ਾਮਲ ਹਨ।

ਇੰਨਾਂ ਧਾਰਾਵਾਂ ਤਹਿਤ ਹੋਇਆ ਕੇਸ ਦਰਜ-
ਸੁਮੇਧ ਸੈਣੀ 'ਤੇ ਧਾਰਾਵਾਂ 364 (ਅਗਵਾ ਜਾਂ ਕਤਲ ਲਈ ਅਗਵਾ ਕਰਨ), 201 (ਸਬੂਤ ਮਿਟਾਉਣ ਲਈ), 344 (ਗਲਤ ਕੈਦ), 330 (ਸਵੈਇੱਛਤ ਤੌਰ ਤੇ ਦੁੱਖ ਪਹੁੰਚਾਉਣਾ) ਅਤੇ ਆਈਪੀਸੀ ਦੀ 120 (ਬੀ) (ਅਪਰਾਧਿਕ ਸਾਜ਼ਿਸ਼)  ਦੋਸ਼ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਕੀ ਹੈ ਮਾਮਲਾ-

ਜਾਣਕਾਰੀ ਅਨੁਸਾਰ ਇਹ ਮਾਮਲਾ ਸਾਲ 1991 ਦਾ ਹੈ। ਉਸ ਸਮੇਂ ਸੁਮੇਧ ਸਿੰਘ ਸੈਣੀ ਨੂੰ ਚੰਡੀਗੜ੍ਹ ਵਿੱਚ ਐਸਐਸਪੀ ਲਗਾਇਆ ਗਿਆ ਸੀ। ਸੈਣੀ 'ਤੇ ਉਸ ਸਮੇਂ ਅੱਤਵਾਦੀ ਹਮਲਾ ਹੋਇਆ ਸੀ। ਉਸਦੀ ਰੱਖਿਆ ਹੇਠ ਤਾਇਨਾਤ ਚਾਰ ਲੋਕ ਇਸ ਵਿੱਚ ਮਾਰੇ ਗਏ ਸਨ। ਇਸ ਦੌਰਾਨ ਮੁਲਤਾਨੀ ਨੂੰ ਦੋ ਪੁਲਿਸ ਅਧਿਕਾਰੀਆਂ ਨੇ ਚੰਡੀਗੜ੍ਹ ਵਿਚ ਚੁੱਕ ਲਿਆ। ਮੁਲਤਾਨੀ ਦੀ ਪੁਲੀਸ ਹਿਰਾਸਤ ਦੌਰਾਨ ਮੌਤ ਹੋ ਗਈ ਸੀ। ਉਸ ਸਮੇਂ ਸੈਣੀ ਚੰਡੀਗੜ੍ਹ ਦਾ ਐੱਸਐੱਸਪੀ ਸਨ। ਹਾਲਾਂਕਿ ਪੀੜਤ ਪਰਿਵਾਰ ਨੇ ਇਨਸਾਫ਼ ਪ੍ਰਾਪਤੀ ਲਈ ਵੱਡੇ ਪੱਧਰ ’ਤੇ ਕਾਨੂੰਨੀ ਚਾਰਜੋਈ ਕੀਤੀ ਗਈ ਸੀ ਪਰ ਉਦੋਂ ਸੈਣੀ ਦੇ ਰੁਤਬੇ ਅੱਗੇ ਉਨ੍ਹਾਂ ਦੀ ਕੋਈ ਵਾਹ ਨਹੀਂ ਚੱਲੀ।

ਪਰਿਵਾਰ ਵੱਲੋਂ ਸ਼ਿਕਾਇਤ-

ਮੁਲਤਾਨੀ ਨੂੰ ਅਗਵਾ ਕਰਨ ਦੀ ਸ਼ਿਕਾਇਤ ਉਸਦੇ ਭਰਾ ਨੇ ਦਰਜ ਕਰਵਾਈ ਸੀ। ਇਸ ਮਾਮਲੇ ਵਿੱਚ ਸੀਬੀਆਈ ਨੇ ਸੈਣੀ ਖ਼ਿਲਾਫ਼ ਸਾਲ 2007 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ’ਤੇ ਕਾਰਵਾਈ ਸ਼ੁਰੂ ਕੀਤੀ ਸੀ, ਪਰ ਬਾਅਦ ਵਿੱਚ ਇਸ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਸੈਣੀ ਲੰਬੇ ਸਮੇਂ ਤੋਂ ਵਿਵਾਦਾਂ 'ਚ ਰਿਹਾ ਸੀ। ਪਿਛਲੀ ਅਕਾਲੀ ਸਰਕਾਰ ਨੇ ਉਨ੍ਹਾਂ ਨੂੰ ਆਪਣੇ ਕਾਰਜਕਾਲ ਦੌਰਾਨ ਡੀਜੀਪੀ ਦੇ ਅਹੁਦੇ ਤੋਂ ਹਟਾ ਦਿੱਤਾ ਸੀ।

 
First published: May 8, 2020, 5:13 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading