ਮੋਹਾਲੀ- ਡੇਰਾਬੱਸੀ ਸਬ-ਡਵੀਜ਼ਨ ਦੇ ਪਿੰਡ ਜਨੇਤਪੁਰ 'ਚ ਵੀਰਵਾਰ ਸਵੇਰੇ 11 ਵਜੇ ਦੇ ਕਰੀਬ ਖੇਤਾਂ 'ਚ ਇਕ ਔਰਤ ਅਤੇ ਕੁਝ ਬੱਚਿਆਂ ਵੱਲੋਂ ਚੀਤਾ ਵੇਖ ਜਾਣ ਦੀ ਖਬਰ ਹੈ। ਇਸ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਪਿੰਡ ਵਾਸੀਆਂ ਨੇ ਪੁਲੀਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲੀਸ ਨੇ ਜੰਗਲੀ ਜੀਵ ਵਿਭਾਗ ਨੂੰ ਸੂਚਿਤ ਕੀਤਾ।
ਜੰਗਲਾਤ ਵਿਭਾਗ ਦੀ ਟੀਮ ਮੌਕੇ ਉਤੇ ਪੁੱਜੀ ਅਤੇ ਟੀਮ ਨੇ ਚੀਤੇ ਨੂੰ ਫੜਨ ਲਈ ਖੇਤਾਂ ਵਿੱਚ ਪਿੰਜਰਾ ਲਾਇਆ ਹੈ। ਜੰਗਲੀ ਜੀਵ ਵਿਭਾਗ ਨੇ ਪੁਲਿਸ ਟੀਮ ਦੇ ਨਾਲ ਆਪਣੀ ਟੀਮ ਵੀ ਤਾਇਨਾਤ ਕਰ ਦਿੱਤੀ ਹੈ। ਪੁਲਿਸ ਨੇ ਲੋਕਾਂ ਨੂੰ ਘਰਾਂ ਦੇ ਅੰਦਰ ਹੀ ਰਹਿਣ ਲਈ ਕਿਹਾ ਹੈ।
ਵਣ ਰੇਂਜ ਅਫਸਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪੁਲੀਸ ਦਾ ਫੋਨ ਆਇਆ ਸੀ ਜਿਸ ਦੇ ਆਧਾਰ ’ਤੇ ਉਨ੍ਹਾਂ ਦੀ ਟੀਮ ਮੌਕੇ ’ਤੇ ਪੁੱਜੀ। ਟੀਮ ਨੂੰ ਇਲਾਕੇ ਵਿੱਚ ਕਿਤੇ ਵੀ ਚੀਤੇ ਦੇ ਪੈਰਾਂ ਦੇ ਨਿਸ਼ਾਨ ਨਹੀਂ ਮਿਲੇ ਹਨ। ਉਨ੍ਹਾਂ ਕਿਹਾ ਕਿ ਫਿਲਹਾਲ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਚੀਤਾ ਸੀ ਜਾਂ ਕੋਈ ਹੋਰ ਜਾਨਵਰ। ਉਨ੍ਹਾਂ ਕਿਹਾ ਕਿ ਕੋਈ ਜੋਖਮ ਨਹੀਂ ਲਿਆ ਜਾ ਰਿਹਾ ਹੈ। ਟੀਮ ਤਾਇਨਾਤ ਕਰ ਦਿੱਤੀ ਗਈ ਹੈ ਅਤੇ ਪਿੰਜਰਾ ਪਾ ਦਿੱਤਾ ਗਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।