Home /punjab /

ਦੱਪਰ ਟੋਲ ਪਲਾਜ਼ਾ ਧਰਨੇ 'ਚ ਪੁੱਜੇ ਰਾਕੇਸ਼ ਟਿਕੈਤ ਅਤੇ ਹਰਿੰਦਰ ਲੱਖੋਵਾਲ ਦਾ ਕਿਸਾਨਾਂ ਵੱਲੋਂ ਭਰਵਾਂ ਸਵਾਗਤ

ਦੱਪਰ ਟੋਲ ਪਲਾਜ਼ਾ ਧਰਨੇ 'ਚ ਪੁੱਜੇ ਰਾਕੇਸ਼ ਟਿਕੈਤ ਅਤੇ ਹਰਿੰਦਰ ਲੱਖੋਵਾਲ ਦਾ ਕਿਸਾਨਾਂ ਵੱਲੋਂ ਭਰਵਾਂ ਸਵਾਗਤ

X
ਕਿਸਾਨ

ਕਿਸਾਨ ਆਗੂ ਰਾਕੇਸ਼ ਟਿਕੈਤ ਅਤੇ ਲਖੋਂਵਾਲ ਦਾ ਲੋਕਾਂ ਵੱਲੋਂ ਸਵਾਗਤ

ਰਾਕੇਸ਼ ਟੀਕੈਤ ਅਤੇ ਹਰਿੰਦਰ ਸਿੰਘ ਲੱਖੋਵਾਲ ਪਹੁੰਚੇ। ਇਨ੍ਹਾਂ ਆਗੂਆ 

  • Share this:

ਕਰਨ ਵਰਮਾ

ਮੋਹਾਲੀ: ਨਾਲ ਲਗਦੇ ਦੱਪਰ ਟੋਲ ਪਲਾਜ਼ਾ 'ਤੇ 10 ਮਹੀਨਿਆਂ ਤੋਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਬੈਠੇ ਕਿਸਾਨਾਂ ਨੂੰ ਹੱਲਾਸ਼ੇਰੀ ਦੇਣ ਲਈ ਸੰਯੁਕਤ ਕਿਸਾਨ ਮੋਰਚੇ ਦੇ ਦੋ ਮੁੱਖ ਆਗੂ ਰਾਕੇਸ਼ ਟਿਕੈਤ ਅਤੇ ਹਰਿੰਦਰ ਸਿੰਘ ਲੱਖੋਵਾਲ ਪਹੁੰਚੇ। ਇਨ੍ਹਾਂ ਆਗੂਆਂ ਨੂੰ ਸੁਣਨ ਦੇ ਲਈ ਆਲ਼ੇ-ਦੁਆਲੇ ਦੇ ਪਿੰਡਾਂ ਦੇ ਲੋਕ ਸੈਂਕੜੇ ਦੇ ਗਿਣਤੀ 'ਚ ਟੋਲ ਪਲਾਜ਼ਾ 'ਤੇ ਪਹੁੰਚੇ। ਬਜ਼ੁਰਗ ਕਿਸਾਨ ਦੇ ਨਾਲ-ਨਾਲ ਇੱਥੇ ਨੌਜਵਾਨਾਂ ਦਾ ਵੀ ਇਕੱਠ ਵੇਖਣ ਨੂੰ ਮਿਲਿਆ। ਇਸ ਮੌਕੇ ਕਿਸਾਨਾਂ ਵੱਲੋਂ ਪੁੱਜੇ ਇਨ੍ਹਾਂ ਦੋਵੇਂ ਆਗੂਆਂ ਦਾ ਭਰਵਾਂ ਸਵਾਗਤ ਕੀਤਾ ਗਿਆ।

ਇਸ ਮੌਕੇ ਕਿਸਾਨ ਆਗੂ ਹਰਜਿੰਦਰ ਸਿੰਘ ਲੱਖੋਵਾਲ ਨੇ ਨਿਊਜ਼18 ਨਾਲ ਗੱਲ ਕਰਦੇ ਹੋਏ ਦੱਸਿਆ ਕਿ ਅਸੀਂ ਇਸੇ ਤਰ੍ਹਾਂ ਕਿਸਾਨ ਅੰਦੋਲਨ 'ਚ ਡਟੇ ਰਹਾਂਗੇ, ਜਦੋਂ ਤੱਕ ਇਹ ਕਾਨੂੰਨ ਵਾਪਿਸ ਨਹੀਂ ਹੁੰਦੇ। ਉਨ੍ਹਾਂ ਨੇ ਇਸ ਅੰਦੋਲਨ 'ਚ ਨੌਜਵਾਨਾਂ ਦੇ ਯੋਗਦਾਨ ਦੀ ਤਾਰੀਫ਼ ਕੀਤੀ।

ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਇੱਥੇ ਪਹੁੰਚੇ ਲੋਕਾਂ, ਮੀਡੀਆ ਅਤੇ ਪੁਲਿਸ ਦਾ ਧੰਨਵਾਦ ਕੀਤਾ ਅਤੇ ਦੇਰੀ ਨਾਲ ਪਹੁੰਚਣ ਦੇ ਲਈ ਮੁਆਫ਼ੀ ਵੀ ਮੰਗੀ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਆਪਣੇ ਭਾਸ਼ਣ 'ਚ ਕਈ ਮੁੱਖ ਗੱਲਾਂ ਕੀਤੀਆਂ। ਉਨ੍ਹਾਂ ਕਿਹਾ ਇਹ ਅੰਦੋਲਨ ਫ਼ਸਲ ਅਤੇ ਨਸਲ ਬਚਾਉਣ ਦਾ ਅੰਦੋਲਨ ਹੈ। ਉਨ੍ਹਾਂ ਕਿਹਾ, "ਸਰਕਾਰ ਨਹੀਂ ਸੀ, ਸਰਕਾਰ ਹੈ ਅਤੇ ਸਰਕਾਰ ਨਹੀਂ ਰਹੇਂਗੀ ਪਰ ਕਿਸਾਨ ਸੀ, ਕਿਸਾਨ ਹੈ ਅਤੇ ਕਿਸਾਨ ਰਹੇਂਗਾ।"

ਇਸ ਮੌਕੇ ਗੁਰਵਿੰਦਰ ਸਿੰਘ ਕੂੰਮਕਲਾਂ ਪ੍ਰੈੱਸ ਸਕੱਤਰ ਬੀਕੇਯੂ ਲੱਖੋਵਾਲ ਪੰਜਾਬ, ਮਨਪ੍ਰੀਤ ਸਿੰਘ ਅਮਲਾਲਾ (ਕਾਰਜਕਾਰੀ ਮੈਂਬਰ ਬੀਕੇਯੂ ਲੱਖੋਵਾਲ ਪੰਜਾਬ), ਰਾਜਿੰਦਰ ਸਿੰਘ ਢੋਲਾ ਜ਼ਿਲ੍ਹਾ ਪ੍ਰਧਾਨ ਬੀਕੇਯੂ ਕਾਦੀਆਂ, ਕਰਮ ਸਿੰਘ ਬਰੋਲੀ ਬਲਾਕ ਪ੍ਰਧਾਨ ਬੀਕੇਯੂ ਲੱਖੋਵਾਲ ਡੇਰਾਬਸੀ, ਕੁਲਦੀਪ ਸਿੰਘ ਸਰਸੀਣੀ, ਗੁਰਨਾਮ ਸਿੰਘ ਜਾਸਤਨਾ, ਬਲਜੀਤ ਸਿੰਘ ਭਾਊ, ਨਿਰਮੈਲ ਸਿੰਘ ਜੌਲਾ ਮੈਂਬਰ ਐਸਜੀਪੀਸੀ, ਮੋਹਨ ਸਿੰਘ ਕਸੌਲੀ, ਸੁਰਿੰਦਰ ਸਿੰਘ ਧਰਮਗੜ੍ਹ, ਸਾਹਬ ਸਿੰਘ ਜੜੌਤ, ਭਜਨ ਸਿੰਘ ਮੀਰਪੁਰ ਅਤੇ ਜਸਵਿੰਦਰ ਸਿੰਘ ਮੌਜੂਦ ਰਹੇ।

Published by:Krishan Sharma
First published:

Tags: Bharti Kisan Union, Farmers Protest, Mohali, Punjab farmers, Rakesh Tikait BKU