ਕਰਨ ਵਰਮਾ
ਚੰਡੀਗੜ੍ਹ: ਅਫ਼ਗ਼ਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਸਥਿਤੀ ਤਣਾਪੂਰਨ ਹੈ, ਉੱਥੇ ਦੇ ਲੋਕਾਂ ਵਿੱਚ ਡਰ ਹੈ ਅਤੇ ਲੋਕਾਂ ਨੂੰ ਖ਼ਬਰਾਂ ਵਿੱਚ ਵੇਖ ਕੇ ਦੂਜੇ ਮੁਲਕਾਂ ਦੇ ਲੋਕ ਵੀ ਉਨ੍ਹਾਂ ਲਈ ਚਿੰਤਤ ਹਨ। ਹਰ ਮੁਲਕਾਂ ਦੇ ਲੋਕਾਂ ਵੱਲੋਂ ਅਫਗਾਨਿਸਾਨ ਦੇ ਲੋਕਾਂ ਲਈ ਰੱਬ ਅੱਗੇ ਅਰਦਾਸ ਕੀਤਾ ਜਾ ਰਿਹਾ ਹੈ।
ਉਧਰ, ਇਸ ਤਾਲਿਬਾਨੀ ਕਬਜ਼ੇ ਤੋਂ ਬਾਅਦ ਅਫ਼ਗ਼ਾਨਿਸਤਾਨ ਆਪਣੇ ਗੁਆਂਢੀ ਮੁਲਕਾਂ ਤੋਂ ਕੱਟਦਾ ਜਾ ਰਿਹਾ ਹੈ।ਇਸਦਾ ਪ੍ਰਭਾਵ ਅੰਤਰਰਾਸ਼ਟਰੀ ਪੱਧਰ 'ਤੇ ਵੇਖਣ ਨੂੰ ਮਿਲ ਰਿਹਾ ਹੈ। ਅਫ਼ਗ਼ਾਨਿਸਤਾਨ ਦੂਜੇ ਮੁਲਕਾਂ ਵਿੱਚ ਸੁੱਕੇ ਮੇਵੇ ਨੂੰ ਨਿਰਯਾਤ ਕਰਨ ਲਈ ਜਾਣਿਆ ਜਾਂਦਾ ਹੈ, ਉੱਥੇ ਦੇ ਛੂਹਾਰੇ, ਬਦਾਮ, ਕਬੂਲੀ ਕਿਸ਼ਮਿਸ਼, ਅੰਜੀਰ ਦੂਜੇ ਮੁਲਕਾਂ ਵਿੱਚ ਨਿਰਯਾਤ ਕੀਤੇ ਜਾਂਦੇ ਹਨ। ਪਰ ਹੁਣ ਅਫ਼ਗ਼ਾਨਿਸਤਾਨ 'ਤੇ ਕਬਜ਼ੇ ਤੋਂ ਬਾਅਦ ਤਾਲਿਬਾਨ ਨੇ ਇਹ ਨਿਰਯਾਤ ਬੰਦ ਕਰ ਦਿੱਤੇ ਗਏ ਹਨ। ਇਸ ਦਾ ਪ੍ਰਭਾਵ ਭਵਿੱਖ ਵਿੱਚ ਸੁੱਕੇ ਮੇਵੇ ਦੇ ਬਾਜ਼ਾਰ 'ਤੇ ਵੇਖਣ ਨੂੰ ਮਿਲ ਰਿਹਾ ਹੈ। ਸੁੱਕੇ ਮੇਵੇ ਦੇ ਰੇਟ 'ਚ ਤੇਜ਼ੀ ਆਉਣੀ ਸ਼ੁਰੂ ਹੋ ਗਈ ਹੈ।
ਇਸ ਦੇ ਨਾਲ ਹੀ ਕੈਲੇਫੋਰਨੀਆਂ ਦੇ ਬਦਾਮ ਵਿੱਚ ਲਗਭਗ 100% ਦੀ ਤੇਜ਼ੀ ਵੇਖਣ ਨੂੰ ਮਿਲ ਰਹੀ ਹੈ। ਇਸ ਮਾਮਲੇ ਬਾਰੇ ਚੰਡੀਗੜ੍ਹ ਦੇ ਸੈਕਟਰ 22 ਦੇ ਬਾਜ਼ਾਰ ਵਿੱਚ ਇੱਕ ਦੁਕਾਨ ਵਾਲੇ ਨਾਲ ਗੱਲ ਕੀਤੀ ਗਈ। ਇਹ ਦੁਕਾਨ ਇੱਥੇ 1952 ਤੋਂ ਹੈ ਅਤੇ ਇਸ ਦੁਕਾਨ ਨੂੰ ਬਲਜਿੰਦਰ ਪਾਲ ਸਿੰਘ ਚਲਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਹਾਲ ਦੇ ਦਿਨਾਂ ਵਿੱਚ ਅਫ਼ਗ਼ਾਨਿਸਤਾਨ ਮਸਲੇ ਕਾਰਨ ਇੱਥੇ ਦੇ ਬਾਜ਼ਾਰ 'ਤੇ ਜ਼ਿਆਦਾ ਪ੍ਰਭਾਵ ਵੇਖਣ ਨੂੰ ਨਹੀਂ ਮਿਲ ਰਿਹਾ ਹੈ ਪਰ ਆਉਣ ਵਾਲੇ 1-2 ਹਫ਼ਤੇ ਦੀ ਵਿੱਚ ਪ੍ਰਭਾਵ ਵੇਖਿਆ ਜਾ ਸਕਦਾ ਹੈ।
ਅਫ਼ਗ਼ਾਨਿਸਤਾਨ ਤੋਂ ਇੱਥੇ ਛੁਹਾਰੇ, ਕਬੂਲੀ ਕਿਸ਼ਮਿਸ਼ ਅਤੇ ਅੰਜ਼ੀਰ ਹੀ ਲਾਇਆ ਜਾਂਦਾ ਹੈ। ਪ੍ਰਭਾਵ ਇਸ ਤਰਾਂ ਵੇਖਣ ਨੂੰ ਮਿਲ ਸਕਦਾ ਹੈ ਕਿ ਸਟਾਕ ਵਿੱਚ ਕਮੀ ਆਉਣ ਨਾਲ ਅਫ਼ਗ਼ਾਨਿਸਤਾਨ ਤੋਂ ਆਉਣ ਵਾਲੇ ਸੁੱਕੇ ਮੇਵੇ ਦਾ ਭਾਅ ਵੱਧ ਸਕਦਾ ਹੈ ਪਰ ਇਹ ਕੁੱਝ ਸਮੇਂ ਦੇ ਲਈ ਹੀ ਹੋਵੇਗਾ।
ਬਲਜਿੰਦਰ ਮੁਤਾਬਿਕ ਇਸ ਸਮੇਂ ਕੈਲੇਫੋਰਨੀਆਂ ਤੋਂ ਆਉਣ ਵਾਲੇ ਬਦਾਮਾਂ ਦੇ ਭਾਅ ਵਿੱਚ ਬਹੁਤ ਤੇਜ਼ੀ ਆਈ ਹੈ। ਇਸ ਦਾ ਅਸਰ ਉੱਥੇ ਹੋਈ ਘੱਟ ਪੈਦਾਵਾਰ ਹੋ ਸਕਦੀ ਹੈ। ਇਸ ਦੇ ਭਾਅ ਵਿੱਚ ਲਗਭਗ 100% ਵਾਧਾ ਵੇਖਿਆ ਗਿਆ ਹੈ। ਇਸ ਦਾ ਬਾਜ਼ਾਰ 'ਤੇ ਬਹੁਤ ਪ੍ਰਭਾਵ ਹੈ। ਜਿਹੜੇ ਲੋਕ ਕਿੱਲੋ ਲੈਂਦੇ ਸਨ ਹੁਣ 250 ਗ੍ਰਾਮ 'ਚ ਹੀ ਸੰਤੁਸ਼ਟ ਕਰਨ ਲਈ ਮਜਬੂਰ ਹਨ। ਚੰਗੀ ਗੱਲ ਇਹ ਹੈ ਕਿ ਦੀਵਾਲੀ ਤੋਂ ਪਹਿਲਾਂ ਪਹਿਲਾਂ ਸੁੱਕੇ ਮੇਵੇ ਦੇ ਭਾਅ ਵਿੱਚ ਕਮੀ ਆ ਜਾਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Afghanistan, Dry fruits