Home /punjab /

ਲਾਲੜੂ ਪੁਲਿਸ ਨੂੰ ਸਫ਼ਲਤਾ,101ਗ੍ਰਾਮ ਕੋਕੀਨ ਨਾਲ ਨਾਈਜੀਰੀਅਨ ਕਾਬੂ

ਲਾਲੜੂ ਪੁਲਿਸ ਨੂੰ ਸਫ਼ਲਤਾ,101ਗ੍ਰਾਮ ਕੋਕੀਨ ਨਾਲ ਨਾਈਜੀਰੀਅਨ ਕਾਬੂ

Lalru police successfully nab Nigerian with 101 grams of cocaine

Lalru police successfully nab Nigerian with 101 grams of cocaine

ਲਾਲੜੂ ਪੁਲਿਸ ਨੇ ਇੱਕ ਨਾਈਜੀਰੀਅਨ ਵਿਅਕਤੀ ਨੂੰ 101 ਗ੍ਰਾਮ ਕੋਕੀਨ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੋੜਾਂ ਰੁਪਏ ਵਿੱਚ ਦੱਸੀ ਜਾ ਰਹੀ ਹੈ।  

  • Share this:
    ਕਰਨ ਵਰਮਾ, ਮੋਹਾਲੀ


    ਜ਼ਿਲ੍ਹਾ ਮੋਹਾਲੀ ਦੇ ਪਿੰਡ ਵਿੱਚ ਪੁਲਿਸ ਨੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ। ਲਾਲੜੂ ਪੁਲਿਸ ਨੇ ਇੱਕ ਨਾਈਜੀਰੀਅਨ ਵਿਅਕਤੀ ਨੂੰ 101 ਗ੍ਰਾਮ ਕੋਕੀਨ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੋੜਾਂ ਰੁਪਏ ਵਿੱਚ ਦੱਸੀ ਜਾ ਰਹੀ ਹੈ। ਥਾਣਾ ਮੁੱਖੀ ਲਾਲੜੂ ਹਰਜਿੰਦਰ ਸਿੰਘ ਨੇ ਦੱਸਿਆ ਕਿ ਸੀਨੀਅਰ ਪੁਲੀਸ ਕਪਤਾਨ ਮੋਹਾਲੀ ਵਿਵੇਕਸ਼ੀਲ ਸੋਨੀ ਤੇ ਡੀਐਸਪੀ ਗੁਰ ਬਖ਼ਸ਼ੀਸ਼ ਸਿੰਘ ਮਾਨ ਦੇ ਦਿਸ਼ਾ ਨਿਰਦੇਸਾਂ ਤਹਿਤ ਨਸ਼ਾ ਤਸਕਰਾਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਛੇੜੀ ਹੋਈ ਹੈ, ਜਿਸ ਦੇ ਚਲਦੇ ਲਾਲੜੂ ਪੁਲਿਸ ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ਉੱਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਜਾਂਚ ਕਰ ਰਹੀ ਸੀ। ਇਸੇ ਦੌਰਾਨ ਹਰਿਆਣਾ ਰੋਡਵੇਜ਼ ਵੋਲਵੋ ਬੱਸ ਦੀ ਚੈਕਿੰਗ ਕੀਤੀ ਗਈ ਤਾਂ ਬੱਸ ਵਿੱਚ ਸਵਾਰ ਨਾਈਜੀਰੀਅਨ ਨੂੰ ਸ਼ੱਕ ਦੇ ਆਧਾਰ ਉੱਤੇ ਚੈਕਿੰਗ ਕਰਨ ਲਈ ਪੁੱਜੇ ਤਾਂ ਉਸ ਨੇ ਗੋਡਿਆਂ ਵਿਚ ਰੱਖੇ ਵਜ਼ਨਦਾਰ ਬੈਗ ਦੀ ਜ਼ਿਪ ਖ਼ੋਲ ਕੇ ਉਸ ਵਿੱਚ ਇੱਕ ਛੋਟਾ ਜਿਹਾ ਪੋਲੀਥੀਨ ਦਾ ਲਿਫ਼ਾਫ਼ਾ ਆਪਣੇ ਮੂੰਹ ਵਿੱਚ ਪਾ ਕੇ ਦੰਦਾਂ ਨਾਲ ਵੱਢ ਦਿੱਤਾ ਤੇ ਲਿਫ਼ਾਫ਼ੇ ਵਿੱਚ ਪਏ ਪਦਾਰਥ ਨੂੰ ਖਾਣ ਤੇ ਕੁੱਝ ਖਿਡਾਉਣ ਦੀ ਕੋਸ਼ਿਸ਼ ਕਰਨ ਲੱਗਾ ਤੇ ਪੁਲਿਸ ਪਾਰਟੀ ਨੇ ਉਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ, ਜਿਸ ਵਿੱਚੋਂ ਕਥਿਤ ਤੌਰ ਉੱਤੇ 101 ਗ੍ਰਾਮ ਕੋਕੀਨ ਬਰਾਮਦ ਹੋਈ।ਪੁਲਿਸ ਨੇ ਕਾਬੂ ਕੀਤੇ ਵਿਅਕਤੀ ਦੀ ਪਛਾਣ ਜੋਸ਼ ਪੁੱਤਰ ਅੰਗਦ ਵਾਸੀ ਦਿੱਲੀ ਵਜੋਂ ਹੋਈ ਦੱਸੀ ਹੈ। ਪੁਲਿਸ ਨੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰਨ ਉਪਰੰਤ ਅਦਾਲਤ ਵਿੱਚ ਪੇਸ਼ ਕੀਤਾ,ਜਿੱਥੋਂ ਉਸ ਨੂੰ 2 ਦਿਨਾਂ ਦੇ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਹੈ।
    First published:

    ਅਗਲੀ ਖਬਰ