Home /punjab /

ਜ਼ਿਲ੍ਹੇ ’ਚ 17 ਨਵੇਂ ਓਟ ਕੇਂਦਰਾਂ ਦੀ ਸ਼ੁਰੂਆਤ

ਜ਼ਿਲ੍ਹੇ ’ਚ 17 ਨਵੇਂ ਓਟ ਕੇਂਦਰਾਂ ਦੀ ਸ਼ੁਰੂਆਤ

Launch of 17 new OAT centers in the district

Launch of 17 new OAT centers in the district

ਨਵੇਂ ਸੈਂਟਰ ਜ਼ਿਲ੍ਹਾ ਹਸਪਤਾਲ ਮੋਹਾਲੀ, ਸ਼ਹਿਰੀ ਮੁੱਢਲਾ ਸਿਹਤ ਕੇਂਦਰ ਫ਼ੇਜ਼ 1, ਫ਼ੇਜ਼ 7, ਫ਼ੇਜ਼ 11, ਸ਼ਹਿਰੀ ਮੁੱਢਲਾ ਸਿਹਤ ਕੇਂਦਰ ਮੁੰਡੀ ਖਰੜ, ਅੰਟਾਲਾ, ਮੁੱਢਲਾ ਸਿਹਤ ਕੇਂਦਰ ਬਸੌਲੀ, ਸ਼ਹਿਰੀ ਮੁੱਢਲਾ ਸਿਹਤ ਕੇਂਦਰ ਜ਼ੀਰਕਪੁਰ ਪ੍ਰੀਤ ਕਾਲੋਨੀ, ਬਲਟਾਣਾ, ਮੁੱਢਲਾ ਸਿਹਤ ਕੇਂਦਰ ਘੜੂੰਆਂ, ਮਜਾਤ, ਮੁੱਲਾਂਪੁਰ ਗਰੀਬਦਾਸ, ਚੰਦੋਂ, ਨਯਾਂਗਾਉਂ, ਮੁੱਢਲ

ਹੋਰ ਪੜ੍ਹੋ ...
  • Share this:
    ਕਰਨ ਵਰਮਾ

    ਮੋਹਾਲੀ: ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਅੱਜ 17 ਨਵੇਂ ਓ. ਓ. ਏ. ਟੀ. (ਆਊਟਪੇਸ਼ੰਟ ਓਪੀਆਡ ਅਸਿਸਟਡ ਟਰੀਟਮੈਂਟ) ਸੈਂਟਰ ਖ਼ੋਲ ਦਿੱਤੇ ਗਏ ਹਨ, ਜਿਸ ਨਾਲ ਹੁਣ ਜ਼ਿਲ੍ਹੇ ਵਿਚ ਓਟ ਸੈਂਟਰਾਂ ਦੀ ਕੁਲ ਗਿਣਤੀ 24 ਹੋ ਗਈ ਹੈ। ਸਿਵਲ ਸਰਜਨ ਡਾ. ਆਦਰਸ਼ ਪਾਲ ਕੌਰ ਨੇ ਅੱਜ ਜ਼ਿਲ੍ਹਾ ਹਸਪਤਾਲ ਵਿਖੇ ਓਟ ਸੈਂਟਰ ਦਾ ਉਦਘਾਟਨ ਕੀਤਾ।

    ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 17 ਹੋਰ ਓਟ ਸੈਂਟਰ ਖੁੱਲ੍ਹਣ ਨਾਲ ਨਸ਼ਾ ਛੱਡਣ ਦੇ ਚਾਹਵਾਨ ਵਿਅਕਤੀਆਂ ਨੂੰ ਕਾਫ਼ੀ ਲਾਭ ਮਿਲੇਗਾ ਕਿਉਂਕਿ ਉਨ੍ਹਾਂ ਨੂੰ ਆਪਣੇ ਘਰ ਦੇ ਨੇੜੇ ਹੀ ਇਹ ਸਹੂਲਤ ਮਿਲਣ ਲੱਗ ਪਵੇਗੀ। ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰੀ ਨਸ਼ਾ-ਛੁਡਾਊ ਅਤੇ ਮੁੜ-ਵਸੇਬਾ ਕੇਂਦਰ ਸੈਕਟਰ 66 ਮੋਹਾਲੀ ਵਿਖੇ ਪਹਿਲਾਂ ਹੀ ਚੱਲ ਰਿਹਾ ਹੈ।

    ਸਿਵਲ ਸਰਜਨ ਨੇ ਦੱਸਿਆ ਕਿ ਓ.ਪੀ.ਡੀ. ਆਧਾਰਤ ਇਨ੍ਹਾਂ ਕੇਂਦਰਾਂ ਵਿਚ ਨਸ਼ਿਆਂ ਦਾ ਸੇਵਨ ਕਰਨ ਵਾਲਿਆਂ ਦਾ ਬਿਲਕੁਲ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਸੈਂਟਰਾਂ ਦੀ ਖ਼ਾਸੀਅਤ ਇਹ ਹੈ ਕਿ ਅਫ਼ੀਮ, ਹੈਰੋਇਨ, ਸਮੈਕ, ਮੌਰਫ਼ੀਨ ਅਤੇ ਇਸ ਤੋਂ ਤਿਆਰ ਪਦਾਰਥਾਂ ਦਾ ਨਸ਼ਾ ਕਰਨ ਵਾਲਿਆਂ ਨੂੰ ਇਲਾਜ ਲਈ ਨਸ਼ਾ-ਛੁਡਾਊ ਕੇਂਦਰ ਵਿਚ ਦਾਖ਼ਲ ਹੋਣ ਦੀ ਲੋੜ ਨਹੀਂ। ਨਸ਼ਾ ਛੱਡਣ ਦੇ ਚਾਹਵਾਨ ਮਰੀਜ਼ ਇਨ੍ਹਾਂ ਕੇਂਦਰਾਂ ਵਿਚ ਰੋਜ਼ਾਨਾ ਆ ਕੇ ਇਲਾਜ ਕਰਵਾ ਸਕਦੇ ਹਨ ਅਤੇ ਘਰ ਜਾ ਸਕਦੇ ਹਨ।
    ਓਪੀਡੀ ਆਧਾਰਤ ਇਹ 7 ਸੈਂਟਰ ਸੈਕਟਰ 66 ਮੋਹਾਲੀ ਦੇ ਸਰਕਾਰੀ ਨਸ਼ਾ-ਛੁਡਾਊ ਕੇਂਦਰ, ਖਰੜ, ਡੇਰਾਬੱਸੀ, ਲਾਲੜੂ, ਬਨੂੜ, ਕੁਰਾਲੀ ਅਤੇ ਢਕੋਲੀ ਦੇ ਸਰਕਾਰੀ ਹਸਪਤਾਲਾਂ ਵਿੱਚ ਪਹਿਲਾਂ ਹੀ ਚੱਲ ਰਹੇ ਸਨ। ਨਵੇਂ ਸੈਂਟਰ ਜ਼ਿਲ੍ਹਾ ਹਸਪਤਾਲ ਮੋਹਾਲੀ, ਸ਼ਹਿਰੀ ਮੁੱਢਲਾ ਸਿਹਤ ਕੇਂਦਰ ਫ਼ੇਜ਼ 1, ਫ਼ੇਜ਼ 7, ਫ਼ੇਜ਼ 11, ਸ਼ਹਿਰੀ ਮੁੱਢਲਾ ਸਿਹਤ ਕੇਂਦਰ ਮੁੰਡੀ ਖਰੜ, ਅੰਟਾਲਾ, ਮੁੱਢਲਾ ਸਿਹਤ ਕੇਂਦਰ ਬਸੌਲੀ, ਸ਼ਹਿਰੀ ਮੁੱਢਲਾ ਸਿਹਤ ਕੇਂਦਰ ਜ਼ੀਰਕਪੁਰ ਪ੍ਰੀਤ ਕਾਲੋਨੀ, ਬਲਟਾਣਾ, ਮੁੱਢਲਾ ਸਿਹਤ ਕੇਂਦਰ ਘੜੂੰਆਂ, ਮਜਾਤ, ਮੁੱਲਾਂਪੁਰ ਗਰੀਬਦਾਸ, ਚੰਦੋਂ, ਨਯਾਂਗਾਉਂ, ਮੁੱਢਲਾ ਸਿਹਤ ਕੇਂਦਰ ਬੂਥਗੜ੍ਹ, ਪਲਹੇੜੀ, ਖ਼ਿਜ਼ਰਾਬਾਦ ਵਿਖੇ ਖੋਲ੍ਹੇਂ ਗਏ ਹਨ।

    ਡਾ. ਆਦਰਸ਼ ਪਾਲ ਕੌਰ ਨੇ ਕਿਹਾ ਕਿ ਇਹ ਸੈਂਟਰ ਖੋਲ੍ਹਣ ਦਾ ਮਕਸਦ ਨਸ਼ਾ ਛੱਡਣ ਦੇ ਚਾਹਵਾਨ ਮਰੀਜ਼ਾ ਨੂੰ ਸੌਖਾ ਅਤੇ ਮੁਫ਼ਤ ਇਲਾਜ ਉਪਲਬਧ ਕਰਾਉਣਾ ਹੈ। ਮਰੀਜ਼ ਦਾ ਇਲਾਜ ਕਰਨ ਵਾਲੇ ਡਾਕਟਰ ਅਤੇ ਹੋਰ ਸਟਾਫ਼ ਨੂੰ ਬਾਕਾਇਦਾ ਸਿਖਲਾਈ ਦਿੱਤੀ ਗਈ ਹੈ। ਡਾਕਟਰ ਮਰੀਜ਼ ਦਾ ਮੁਆਇਨਾ ਕਰਨ ਮਗਰੋਂ ਇਲਾਜ ਸ਼ੁਰੂ ਕਰਦਾ ਹੈ ਅਤੇ ਮੌਕੇ ’ਤੇ ਉਸ ਨੂੰ ਦਵਾਈ ਖਵਾਈ ਜਾਂਦੀ ਹੈ। ਇਹ ਸੈਂਟਰ ਹਰ ਰੋਜ਼ ਸਵੇਰੇ 8 ਵਜੇ ਤੋਂ 2 ਵਜੇ ਤਕ ਖੁੱਲ੍ਹਾ ਰਹਿੰਦਾ ਹੈ ਅਤੇ ਐਤਵਾਰ ਸਮੇਤ ਕਿਸੇ ਵੀ ਛੁੱਟੀ ਵਾਲੇ ਦਿਨ ਵੀ ਖੁੱਲ੍ਹਾ ਰਹਿੰਦਾ ਹੈ। ਮਰੀਜ਼ ਕਿਸੇ ਵੀ ਦਿਨ ਆ ਕੇ ਅਪਣਾ ਇਲਾਜ ਸ਼ੁਰੂ ਕਰਵਾ ਸਕਦੇ ਹਨ। ਮਰੀਜ਼ ਨੂੰ ਅਪਣਾ ਆਧਾਰ ਕਾਰਡ ਜਾਂ ਕੋਈ ਹੋਰ ਪਛਾਣ ਪੱਤਰ ਨਾਲ ਲਿਆਉਣਾ ਪਵੇਗਾ। ਮਰੀਜ਼ ਦੀ ਇੱਕ ਵਾਰ ਰਜਿਸਟਰੇਸ਼ਨ ਹੁੰਦੀ ਹੈ ਅਤੇ ਉਹ ਰਜਿਸਟਰੇਸ਼ਨ ਨੰਬਰ ਵਿਖਾ ਕੇ ਕਿਸੇ ਵੀ ਅਜਿਹੇ ਸਰਕਾਰੀ ਕੇਂਦਰ ਤੋਂ ਦਵਾਈ ਲੈ ਸਕਦਾ ਹੈ। ਜੇ ਕੋਈ ਮਰੀਜ਼ ਦਾਖ਼ਲ ਹੋਣਾ ਚਾਹੁੰਦਾ ਹੈ ਤਾਂ ਉਹ ਸੈਕਟਰ 66 ਦੇ ਨਸ਼ਾ ਛੁਡਾਊ ਕੇਂਦਰ ਵਿਚ ਦਾਖ਼ਲ ਵੀ ਹੋ ਸਕਦਾ ਹੈ।
    Published by:Anuradha Shukla
    First published:

    Tags: Health care, Mohali

    ਅਗਲੀ ਖਬਰ