Home /punjab /

ਪੰਜਾਬ ਵਿੱਚ ਸਾਰੀਆਂ 117 ਸੀਟਾਂ 'ਤੇ ਚੋਣ ਲੜੇਗਾ 'ਰਾਸ਼ਟਰੀ ਆਜ਼ਾਦ ਮੰਚ', ਅੰਮ੍ਰਿਤਪਾਲ ਚਹਿਲ ਬਣੇ ਪੰਜਾਬ ਪ੍ਰਧਾਨ

ਪੰਜਾਬ ਵਿੱਚ ਸਾਰੀਆਂ 117 ਸੀਟਾਂ 'ਤੇ ਚੋਣ ਲੜੇਗਾ 'ਰਾਸ਼ਟਰੀ ਆਜ਼ਾਦ ਮੰਚ', ਅੰਮ੍ਰਿਤਪਾਲ ਚਹਿਲ ਬਣੇ ਪੰਜਾਬ ਪ੍ਰਧਾਨ

title=

 • Share this:

  ਕਰਨ ਵਰਮਾ

  ਮੋਹਾਲੀ: ਰਾਸ਼ਟਰੀ ਆਜ਼ਾਦ ਮੰਚ (RAM) ਪਾਰਟੀ ਦੀ ਇੱਕ ਪ੍ਰੈਸ ਕਾਨਫਰੰਸ ਪ੍ਰੈਸ ਕਲੱਬ ਚੰਡੀਗੜ੍ਹ ਵਿੱਚ ਹੋਈ, ਜਿਸ ਵਿੱਚ ਪਾਰਟੀ ਦੇ ਕੌਮੀ ਪ੍ਰਧਾਨ ਸਤਯਵਰਤ ਭਾਰਤੀ ਨੇ ਦੱਸਿਆ ਕਿ ਪਾਰਟੀ ਚੋਣ ਕਮਿਸ਼ਨ ਤੋਂ ਰਜਿਸਟਰਡ ਹੈ ਅਤੇ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਆਮ ਚੋਣਾਂ ਤੋਂ ਇਲਾਵਾ ਹੋਰ ਰਾਜਾਂ ਵਿੱਚ ਵੱਖ ਵੱਖ ਚੋਣਾਂ ਲੜ ਚੁੱਕੀ ਹੈ ਅਤੇ ਆਉਣ ਵਾਲੀਆ ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਵਿੱਚ ਵੀ ਪਾਰਟੀ ਸਾਰੀਆਂ 117 ਸੀਟਾਂ 'ਤੇ ਉਮੀਦਵਾਰ ਉਤਾਰੇਗੀ।

  ਉਨ੍ਹਾਂ ਅੱਗੇ ਦੱਸਿਆ ਕਿ ਰਾਮ ਪਾਰਟੀ ਨੇ ਪੰਜਾਬ ਵਿੱਚ ਪਾਰਟੀ ਸੰਗਠਨ ਦਾ ਵਿਸਤਾਰ ਕਰਦੇ ਹੋਏ ਅਮ੍ਰਿਤਪਾਲ ਸਿੰਘ ਚਹਿਲ ਨੂੰ ਮੁਖੀ ਪੰਜਾਬ ਅਤੇ ਪਰਮਿੰਦਰ ਸਿੰਘ ਬਾਛਲ ਨੂੰ ਕੌਮੀ ਪ੍ਰਧਾਨ ਦੀ ਜ਼ਿੰਮੇਵਾਰੀ ਦਿਤੀ ਗਈ ਹੈ। ਉਨ੍ਹਾਂ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਸਾਫ-ਸੁਥਰੇ ਅਕਸ ਵਾਲੇ ਉਮੀਦਵਾਰ ਮੈਦਾਨ ਵਿੱਚ ਉਤਾਰੇਗੀ। ਇਸ ਤਹਿਤ ਉਨ੍ਹਾਂ ਨੇ ਗੁਦਾਸਪੁਰ ਤੋਂ ਜੋਬਨਪ੍ਰੀਤ ਸਿੰਘ ਬੋਪਾਰਾਏ ਨੂੰ ਉਮੀਦਵਾਰ ਐਲਾਨਿਆ ਹੈ।

  ਉਨ੍ਹਾਂ ਅੱਗੇ ਦੱਸਿਆ ਕਿ ਪਾਰਟੀ ਅਗਲੇ 15 ਦਿਨਾਂ ਦੌਰਾਨ ਸੰਗਠਨ ਦੇ ਢਾਂਚੇ ਵਿੱਚ ਹੋਰ ਨਿਯੁਕਤੀਆਂ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਤੋਂ ਲੋਕ ਦੁਖੀ ਹੋ ਚੁੱਕੇ ਹਨ ਅਤੇ ਰਾਸ਼ਟਰੀ ਆਜ਼ਾਦ ਪਾਰਟੀ ਪੰਜਾਬ ਦੇ ਲੋਕਾਂ ਨੂੰ ਨਵੀਂ ਚੋਣ ਦੇਵੇਗੀ, ਜੋ ਉਨ੍ਹਾਂ ਦੀਆਂ ਉਮੀਦਾਂ 'ਤੇ ਖਰਾ ਉਤਰੇਗੀ।

  Published by:Krishan Sharma
  First published:

  Tags: Assembly Elections 2022, Chandigarh, Election, Mohali, Punjab Assembly Polls 2022, Ram