ਕਰਨ ਵਰਮਾ
ਮੋਹਾਲੀ: ਮੋਹਾਲੀ ਦੇ ਦੋ ਨੌਜਵਾਨ social ਮੀਡੀਆ 'ਤੇ ਅਤੇ ਰਾਸ਼ਟਰੀ ਮੀਡੀਆ 'ਤੇ ਛਾਏ ਹੋਏ ਹਨ। ਮੋਹਾਲੀ ਦੇ ਫੇਸ 11 ਵਿੱਚ ਇਹ ਦੋਵੇਂ ਨੌਜਵਾਨ ਆਪਣੀ ਗੋਲਗੱਪੇ ਅਤੇ ਚਾਟ ਦੀ ਦੁਕਾਨ ਲਾਉਂਦੇ ਹਨ। ਇਨ੍ਹਾਂ ਨੌਜਵਾਨਾਂ 'ਚੋਂ ਇੱਕ ਦਾ ਨਾਂ ਗੁਰਤੇਜ ਸਿੰਘ ਅਤੇ ਦੂਜੇ ਦਾ ਨਾਂ ਮਨਜਿੰਦਰ ਸਿੰਘ ਹੈ, ਇੱਥੇ ਲੋਕ ਇਨ੍ਹਾਂ ਨੂੰ ਪਿਆਰ ਨਾਲ ਗੁਰੀ ਅਤੇ ਮਨੀ ਕਹਿ ਕੇ ਬੁਲਾਉਂਦੇ ਹਨ।
ਦੋਵੇਂ ਨੌਜਵਾਨਾਂ ਨੇ ਹੋਟਲ ਮੈਨੇਜਮੇਂਟ ਦੀ ਪੜ੍ਹਾਈ ਕੀਤੀ ਹੈ ਜਿਸ ਤੋਂ ਬਾਅਦ ਇਨ੍ਹਾਂ ਦੋਵਾਂ ਨੇ ਵੱਖ ਵੱਖ ਹੋਟਲਾਂ ਵਿੱਚ ਕੰਮ ਕਰਕੇ ਤਜ਼ਰਬਾ ਹਾਸਲ ਕੀਤਾ ਅਤੇ ਉਸ ਤੋਂ ਬਾਅਦ ਆਪਣਾ ਕੰਮ ਸ਼ੁਰੂ ਕਰਨ ਬਾਰੇ ਸੋਚਿਆ। ਦੋਵਾਂ ਨੇ ਆਪਣੇ ਕੰਮ ਦੀ ਸ਼ੁਰੂਆਤ ਚਾਹ ਵੇਚਣ ਤੋਂ ਕੀਤੀ। ਜਿਸ ਤੋਂ ਬਾਅਦ ਇਨ੍ਹਾਂ ਨੇ ਰੇਹੜੀ ਲਾਈ ਅਤੇ ਹੁਣ ਆਪਣੀ ਗੋਲਗੱਪੇ ਅਤੇ ਚਾਟ ਦੀ ਦੁਕਾਨ ਚਲਾਉਂਦੇ ਹਨ।
ਖ਼ਾਸ ਗੱਲ ਇਹ ਹੈ ਕਿ ਨੌਜਵਾਨ ਸੂਟ ਬੂਟ ਪਾਕੇ ਕੇ ਕੰਮ ਕਰਦੇ ਹਨ ਅਤੇ ਸਾਫ਼ ਸਫਾਈ ਦਾ ਬਹੁਤ ਖਿਆਲ ਰੱਖਦੇ ਹਨ। ਦੁਕਾਨ ਵਿੱਚ 6 ਲੋਕਾਂ ਦਾ ਸਟਾਫ ਹੈ ਜਿਹੜੇ ਕਿ ਇੱਕ ਦੂਜੇ ਨੂੰ ਬਹੁਤ ਆਦਰ ਨਾਲ ਸੰਬੋਧਤ ਕਰਦੇ ਹਨ।
ਗੁਰਤੇਜ ਨੇ ਦੱਸਿਆ ਕਿ ਅਸੀਂ ਦੇਸੀ ਘਿਓ ਦੀ ਟਿੱਕੀ ਤਾਂਬੇ ਦੇ ਕੜਾਹੇ ਵਿੱਚ ਤਿਆਰ ਕਰਦੇ ਹਨ ਜਿਹੜਾ ਕਿ ਪੰਜਾਬ ਵਿੱਚ ਸ਼ਾਇਦ ਹੀ ਕੋਈ ਕਰਦਾ ਹੋਵੇਗਾ। ਉਨ੍ਹਾਂ ਨੂੰ ਇਹ ਤਾਂਬੇ ਦੇ ਕੜਾਹੇ ਵਿੱਚ ਟਿੱਕੀ ਤਿਆਰ ਕਰਨ ਦਾ ਵਿਚਾਰ ਲਖਨਉ ਤੋਂ ਮਿਲਿਆ ਜਦੋਂ ਉਹ ਆਪਣੇ ਦੁਕਾਨ ਲਈ ਵੱਖ ਖਾਣ ਪੀਣ ਦੀਆਂ ਚੀਜ਼ਾਂ ਦੇ ਸਰਵੇ ਲਈ ਨਿਕਲੇ ਹੋਏ ਸਨ। ਹੋਰ ਕਿ ਹੈ ਖ਼ਾਸ ਵੇਖੋ ਇਸ ਰਿਪੋਰਟ ਵਿੱਚ।
Published by:Anuradha Shukla
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Business, Jobs, Mohali, Youth