Home /punjab /

ਮੋਹਾਲੀ ਦਾ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਬਣਨ ਜਾ ਰਿਹਾ ਹੈ ਵਿਰਾਟ ਕੋਹਲੀ ਦੇ 100ਵੇਂ ਟੈਸਟ ਮੈਚ ਦਾ ਗਵਾਹ

ਮੋਹਾਲੀ ਦਾ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਬਣਨ ਜਾ ਰਿਹਾ ਹੈ ਵਿਰਾਟ ਕੋਹਲੀ ਦੇ 100ਵੇਂ ਟੈਸਟ ਮੈਚ ਦਾ ਗਵਾਹ

 International Cricket Stadium Witness Virat Kohli's 100th Test

 International Cricket Stadium Witness Virat Kohli's 100th Test

ਇੰਦਰਜੀਤ ਸਿੰਘ ਬਿੰਦਰਾ ਸਟੇਡੀਅਮ ਮੋਹਾਲੀ ਵਿਖੇ 4 ਮਾਰਚ ਹੋਣਾ

 • Share this:
  ਕਰਨ ਵਰਮਾ

  ਮੋਹਾਲੀ- ਮੋਹਾਲੀ ਜ਼ਿਲ੍ਹੇ ਦਾ ਇੰਦਰਜੀਤ ਸਿੰਘ ਬਿੰਦਰਾ ਸਟੇਡੀਅਮ ਇਤਿਹਾਸ ਦੇ ਪੰਨਿਆਂ ਵਿੱਚ ਇੱਕ ਫਿਰ ਤੋਂ ਦਰਜ਼ ਹੋਵੇਗਾ ਜਦੋਂ ਭਾਰਤੀ ਕ੍ਰਿਕੇਟਰ ਵਿਰਾਟ ਕੋਹਲੀ ਆਪਣਾ 100 ਵਾਂ ਟੈਸਟ ਮੈਚ ਇੱਥੇ ਖੇਡਣਗੇ। ਇਸ ਮੈਚ ਦਾ ਹਿੱਸਾ ਬਣਨ ਲਈ ਵਿਰਾਟ ਦੇ ਫੈਨਜ਼ ਬਹੁਤ ਉਤਸੁਕ ਹਨ। ਭਾਰਤ ਅਤੇ ਸ੍ਰੀਲੰਕਾ ਵਿਚਕਾਰ ਪਹਿਲਾ ਟੈਸਟ ਮੈਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਇੰਦਰਜੀਤ ਸਿੰਘ ਬਿੰਦਰਾ ਸਟੇਡੀਅਮ ਮੋਹਾਲੀ ਵਿਖੇ 4 ਮਾਰਚ ਹੋਣਾ ਨਿਰਧਾਰਤ ਕੀਤਾ ਗਿਆ ਹੈ । ਇਸ ਟੈਸਟ ਮੈਚ ਸਬੰਧੀ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਵੱਲੋ ਕ੍ਰਿਕਟ ਐਸੋਸੀਏਸ਼ਨ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ । ਇਸ ਮੀਟਿੰਗ ਦੀ ਪ੍ਰਧਾਨਗੀ ਕਰਦਿਆ ਈਸ਼ਾ ਕਾਲੀਆ ਨੇ ਮੈਂਚ ਦੇ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਕਿ ਟੈਸਟ ਮੈਚ ਦੌਰਾਨ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ।

  ਈਸ਼ਾ ਕਾਲੀਆ ਨੇ ਕਿਹਾ ਕਿ ਕ੍ਰਿਕਟ ਲੋਂਕਾ ਦੀ ਹਰਮਨ ਪਿਆਰੀ ਖੇਡ ਹੈ ਭਾਰਤ ਅਤੇ ਸ੍ਰੀਲੰਕਾ ਵਿਚਕਾਰ ਟੈਸਟ ਮੈਚ ਦੇਖਣ ਲਈ ਵੱਡੀ ਗਿਣਤੀ ਵਿੱਚ ਦਰਸ਼ਕ ਇਕੱਠੇ ਹੋ ਸਕਦੇ ਹਨ । ਉਨਾਂ ਪ੍ਰਬੰਧਕਾ ਨੂੰ ਕਿਹਾ ਕ੍ਰਿਕਟ ਸਟੇਡੀਅਮ ਦੇ ਸਾਰੇ ਗੇਟਾ ਜ਼ਰੀਏ ਦਰਸ਼ਕਾਂ ਦੀ ਐਂਟਰੀ ਕਰਵਾਈ ਜਾਵੇ ਤਾਂ ਜੋ ਕੋਵਿਡ ਦੇ ਮੱਦੇਨਜ਼ਰ ਕਿਸੇ ਤਰ੍ਰਾਂ ਦਾ ਇਕੱਠ ਨਾ ਹੋਵੇ ਅਤੇ ਦਰਸ਼ਕ ਨਿਰਧਾਰਤ ਦੂਰੀ ਨਾਲ ਸਟੇਡੀਅਮ ਵਿੱਚ ਦਾਖਲ ਹੋ ਸਕਣ । ਉਨਾਂ ਦੱਸਿਆ ਕਿ ਸਟੇਡੀਅਮ ਵਿੱਚ 50 ਫੀਸਦੀ ਸਮਰੱਥਾ ਨਾਲ ਹੀ ਇਕੱਠ ਕੀਤਾ ਜਾ ਸਕਦਾ ਹੈ ।

  ਉਨ੍ਹਾਂ ਦਰਸ਼ਕਾ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਵੱਲੋ ਕਰੋਨਾਂ ਵਾਇਰਸ ਤੋਂ ਬਚਾਅ ਲਈ ਦੱਸੀਆ ਸਾਵਧਾਨੀਆਂ , ਮਾਸਕ ਦੀ ਵਰਤੋਂ ਕਰਨਾ, ਸੈਨੇਟਾਈਜ਼ਰ ਕਰਨਾ, ਅਤੇ ਆਪਸੀ ਦੂਰੀ ਨੂੰ ਯਕੀਨੀ ਬਣਾਇਆ ਜਾਵੇ ਅਤੇ ਮੈਚ ਦੌਰਾਨ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕੀਤੀ ਜਾਵੇ । ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਅਜੇ ਤੱਕ ਕੋਵਿਡ ਵੈਕਸੀਨੇਸ਼ਨ ਦੀਆਂ ਦੋਨੋ ਖੁਰਾਕਾ ਨਹੀ ਲੱਗੀਆ ਉਹ ਵੈਕਸੀਨੇਸ਼ਨ ਕਰਵਾ ਲੈਣ ਤਾਂ ਜੋ ਕਰੋਨਾਂ ਵਾਇਰਸ ਤੋਂ ਬਚਿਆ ਜਾ ਸਕੇ।
  First published:

  ਅਗਲੀ ਖਬਰ