Home /punjab /

Panjab University: ਗੈਸਟ ਫੈਕਲਟੀ, ਟੈਂਪਰੇਰੀ ਸਹਾਇਕ ਪ੍ਰੋਫੈਸਰਾਂ ਵੱਲੋਂ ਧਰਨਾ

Panjab University: ਗੈਸਟ ਫੈਕਲਟੀ, ਟੈਂਪਰੇਰੀ ਸਹਾਇਕ ਪ੍ਰੋਫੈਸਰਾਂ ਵੱਲੋਂ ਧਰਨਾ

ਗੈਸਟ ਫੈਕਲਟੀ ਅਤੇ ਟੈਂਪਰੇਰੀ ਸਹਾਇਕ ਪ੍ਰੋਫੈਸਰਾਂ ਵੱਲੋਂ  ਯੂਨੀਵਰਸਿਟੀ 'ਚ ਦਿੱਤਾ ਗਿਆ ਧਰਨਾ

ਗੈਸਟ ਫੈਕਲਟੀ ਅਤੇ ਟੈਂਪਰੇਰੀ ਸਹਾਇਕ ਪ੍ਰੋਫੈਸਰਾਂ ਵੱਲੋਂ  ਯੂਨੀਵਰਸਿਟੀ 'ਚ ਦਿੱਤਾ ਗਿਆ ਧਰਨਾ

ਫੈਕਲਟੀ ਅਤੇ ਟੈਂਪਰੇਰੀ ਸਹਾਇਕ ਪ੍ਰੋਫੈਸਰਾਂ ਵੱਲੋਂ  ਯੂਨੀਵਰਸਿਟੀ

  • Share this:
    ਕਰਨ ਵਰਮਾ

    ਚੰਡੀਗੜ: ਅੱਜ ਬਾਬਾ ਬਲਰਾਜ ਪੰਜਾਬ ਯੂਨੀਵਰਸਿਟੀ ਕਾਂਸਟੀਚਿਊੰਐਂਟ ਕਾਲਜ ਬਲਾਚੌਰ ਦੇ ਗੈਸਟ ਫੈਕਲਟੀ ਅਤੇ ਟੈਂਪਰੇਰੀ ਸਹਾਇਕ ਪ੍ਰੋਫੈਸਰਾਂ ਵੱਲੋਂ  ਯੂਨੀਵਰਸਿਟੀ ਦੇ ਪ੍ਰਬੰਧਕੀ ਬਲਾਕ ਦੇ ਗੇਟ ਉਪਰ ਧਰਨਾ ਦਿੱਤਾ ਗਿਆ। ਅਧਿਆਪਕਾਂ ਵਲੋਂ ਰਜਿਸਟਰਾਰ ਪੰਜਾਬ ਯੂਨੀਵਰਸਿਟੀ ਨੂੰ ਕਾਲਜ ਪ੍ਰਿੰਸੀਪਲ ਦੀ ਧੱਕੇਸ਼ਾਹੀ ਬਾਰੇ ਜਾਣੂ ਕਰਾਉੰਦਿਆਂ ਆਪਣੀਆਂ ਮੰਗਾਂ ਨੂੰ ਉਭਾਰਿਆ ਗਿਆ।

    ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਗੈਸਟ ਫੈਕਲਟੀ ਅਧਿਆਪਕਾਂ ਮਨਪ੍ਰੀਤ ਸਿੰਘ ਤੇ ਬਲਵਿੰਦਰ ਸਿਘ ਨੇ ਕਿਹਾ ਕਿ ਬਾਬਾ ਬਲਰਾਜ ਕਾਲਜ ਦੇ ਪ੍ਰਿੰਸੀਪਲ ਵੱਲੋਂ ਨਿਯਮਾਂ ਨੂੰ ਛਿੱਕੇ ਟੰਗ ਕੇ ਆਪ-ਹੁਦਰਾ ਅਤੇ ਵਿਤਕਰੇ ਭਰਿਆ ਵਿਹਾਰ ਕਰਦਿਆਂ ਅਧਿਆਪਕਾਂ ਨੂੰ ਸੈਸ਼ਨ ਸ਼ੁਰੂ ਹੋਣ ਦੇ ਬਾਵਜੂਦ ਜੁਆਇਨ ਨਹੀਂ ਕਰਵਾਇਆ ਗਿਆ ਜਦੋਂ ਕਿ ਪਹਿਲਾਂ ਤੋਂ ਚੱਲ ਰਹੀਆਂ ਜਮਾਤਾਂ ਦੀ ਪੜ੍ਹਾਈ ਸ਼ੁਰੂ ਹੋ ਚੁੱਕੀ ਹੈ।

    ਇਸ ਤੋਂ ਬਿਨਾਂ ਕਾਲਜ ਪ੍ਰਿੰਸੀਪਲ ਤੇ ਇਸਟੈਬਲਿਸ਼ਮੈਂਟ ਬ੍ਰਾਂਚ ਨੇ ਯੂ.ਜੀ.ਸੀ. ਤੇ ਸਿੰਡੀਕੇਟ ਦੇ ਫ਼ੈਸਲਿਆਂ ਦੀ ਪਰਵਾਹ ਨਾ ਕਰਦਿਆਂ ਅਧਿਆਪਕਾਂ ਦੇ ਕੰਮ ਮਹੀਨੇ ਘਟਾ ਦਿੱਤੇ ਗਏ ਹਨ, ਕੋਈ ਵੀ ਛੁੱਟੀ ਨਹੀਂ ਦਿੱਤੀ ਜਾਂਦੀ ਤੇ ਸਿੰਡੀਕੇਟ ਵੱਲੋਂ ਕੀਤੇ ਫੈਸਲੇ ਅਨੁਸਾਰ ਨਿਸ਼ਚਿਤ ਕੀਤੀ 25 ਹਜ਼ਾਰ ਰੁਪਏ ਤਨਖ਼ਾਹ ਵੀ ਪੂਰੀ ਨਹੀਂ ਦਿੱਤੀ ਜਾਂਦੀ  । ਪ੍ਰਿੰਸੀਪਲ ਦੇ ਇਸ ਵਿਵਹਾਰ ਕਾਰਨ ਗੈਸਟ ਫੈਕਲਟੀ ਅਧਿਆਪਕ ਅਸਲ ਵਿੱਚ ਕਾਲਜ ਅੰਦਰ ਦਿਹਾੜੀਦਾਰ ਕਾਮੇ ਬਣ ਕੇ ਰਹਿ ਗਏ ਹਨ। ਸ਼ੈਸ਼ਨ ਲਈ ਰੱਖੇ ਜਾਂਦੇ ਅਧਿਆਪਕਾਂ ਨੂੰ ਮਨਮਰਜ਼ੀ ਨਾਲ ਸਮੈਸਟਰ \'ਤੇ ਕਰ ਦਿੱਤਾ ਗਿਆ ਹੈ। ਆਰਜੀ ਅਧਿਆਪਕਾਂ ਹਰੀ ਨਾਥ ਤੇ ਦੀਪਕ ਕੁਮਾਰ ਨੇ ਦੱਸਿਆ ਕਿ ਲਗਪਗ ਦਹਾਕੇ ਭਰ ਤੋਂ ਚਲਦੀ ਆ ਰਹੀ ਰਵਾਇਤ ਨੂੰ  ਤੋਡ਼ ਪ੍ਰਿੰਸੀਪਲ ਵੱਲੋਂ  ਟੈਂਪਰੇਰੀ ਅਧਿਆਪਕਾਂ ਨੂੰ ਡਿਊਟੀ ਤੋਂ ਰਿਲੀਵ ਕਰ ਦਿੱਤਾ ਗਿਆ ਜਦੋਂ ਕਿ ਬਾਕੀ ਸਾਰੇ ਕਾਂਸਟੀਚਿਊੰਐਂਟ ਕਾਲਜਾਂ ਨੇ ਆਰਜ਼ੀ ਅਧਿਆਪਕਾਂ ਨੂੰ ਰਿਲੀਵ ਨਹੀਂ ਕੀਤਾ। ਉਸ ਤੋਂ ਬਾਅਦ ਹੁਣ  ਵਿਤਕਰੇ ਭਰਿਆ ਵਿਹਾਰ ਕਰਦਿਆਂ ਸਿਰਫ ਚਾਰ ਅਧਿਆਪਕਾਂ ਨੂੰ ਡਿਊਟੀ ਜੁਆਇਨ ਕਰਵਾਈ ਗਈ ਹੈ।

    ਕਾਲਜ ਪ੍ਰਿੰਸੀਪਲ ਦਾ ਅਧਿਆਪਕਾਂ ਪ੍ਰਤੀ ਰਵੱਈਆ ਲਗਾਤਾਰ ਵਿਤਕਰੇ ਭਰਿਆ ਰਿਹਾ ਹੈ । ਵਿਦਿਆਰਥੀ ਜਥੇਬੰਦੀਆਂ ਤੋਂ ਅਮਨ (ਪੀ.ਐਸ.ਯੂ ਲਲਕਾਰ) ਤੇ ਐੱਸ. ਐੱਫ. ਐੱਸ  ਦੇ ਮੈਂਬਰਾਂ ਕਿਹਾ ਕਿ ਪਿਛਲੇ ਸਮੈਸਟਰ ਦੌਰਾਨ ਵੀ ਗੈਸਟ ਫੈਕਲਟੀ ਅਧਿਆਪਕਾਂ ਨੂੰ 22 ਦਿਨ ਦੇਰੀ ਨਾਲ ਜੁਆਇਨ ਕਰਵਾਇਆ ਗਿਆ ਅਤੇ ਯੂਨੀਵਰਸਿਟੀ ਅਕਾਦਮਿਕ ਕੈਲੰਡਰ ਅਨੁਸਾਰ ਨਿਸ਼ਚਿਤ 81 ਦਿਨਾਂ ਦੀ ਬਜਾਇ ਵਿਦਿਆਰਥੀਆਂ ਨੂੰ 59 ਦਿਨ ਪੜਾਇਆ ਗਿਆ।

    ਉਨ੍ਹਾਂ ਇਸ ਗੱਲ 'ਤੇ ਇਤਰਾਜ਼ ਜ਼ਾਹਰ ਕਰਦਿਆਂ ਕਿਹਾ ਕਿ ਅਸੀਂ ਇਸ ਬਾਬਤ ਸੰਘਰਸ਼ ਕਰਾਂਗੇ।ਅਧਿਆਪਕਾਂ ਦੇ ਵਫ਼ਦ ਨਾਲ ਰਜਿਸਟਰਾਰ ਪੰਜਾਬ ਯੂਨੀਵਰਸਿਟੀ ਵੱਲੋਂ ਗੱਲਬਾਤ ਕੀਤੀ ਗਈ ਤੇ ਇਸ ਪੂਰੇ ਮਾਮਲੇ ਦੀ ਜਾਂਚ ਸਬੰਧੀ ਕਮੇਟੀ ਬਣਾਉਣ ਦਾ ਵਾਅਦਾ ਕਰਦਿਆਂ ਮੰਗ-ਪੱਤਰ ਵਾਈਸ ਚਾਂਸਲਰ ਨੂੰ ਭੇਜਣ ਦੀ ਗੱਲ ਕਹੀ।  ਅਧਿਆਪਕਾਂ ਨੇ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ 16 ਅਗਸਤ ਤੱਕ ਸਾਰੇ ਅਧਿਆਪਕਾਂ ਨੂੰ ਜੁਆਇਨ ਨਾ ਕਰਵਾਇਆ ਗਿਆ ਤਾਂ ਅਧਿਆਪਕ ਵੱਡੀ ਲਾਮਬੰਦੀ ਕਰਕੇ ਭੁੱਖ ਹੜਤਾਲ ਜਾਂ ਮਰਨ ਵਰਤ ਵਰਗੇ ਕਦਮ ਚੁੱਕਣ ਲਈ ਮਜਬੂਰ ਹੋਣਗੇ।
    First published:

    Tags: Panjab University Chandigarh, Protest

    ਅਗਲੀ ਖਬਰ