Home /punjab /

PSEB 10th Results: PSEB 10ਵੀਂ ਦੇ ਨਤੀਜਿਆਂ ਦਾ ਐਲਾਨ, ਕੁੜੀਆਂ ਨੇ ਮਾਰੀ ਬਾਜ਼ੀ 

PSEB 10th Results: PSEB 10ਵੀਂ ਦੇ ਨਤੀਜਿਆਂ ਦਾ ਐਲਾਨ, ਕੁੜੀਆਂ ਨੇ ਮਾਰੀ ਬਾਜ਼ੀ 

PSEB 10th results announced

PSEB 10th results announced

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ। ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ ਵੱਲੋਂ ਵੇਰਚੁਆਲ ਮੀਟਿੰਗ ਦੇ ਰਾਹੀਂ ਨਤੀਜੇ ਦਾ ਐਲਾਨ ਕੀਤਾ ਗਿਆ। ਇਸ ਮੌਕੇ ਬੋਰਡ ਦੇ ਵਾਈਸ ਚੇਅਰਮੈਨ ਅਤੇ ਪ੍ਰੀਖਿਆ ਕੰਟਰੋਲਰ ਜੇ.ਆਰ. ਮਹਿਰੋਕ ਵੀ ਮੌਜੂਦ ਸਨ। ਐਲਾਨੇ ਗਏ ਨਤੀਜੇ ਵਿੱਚ ਕੁਲ ਨਤੀਜਾ 97.94 ਫੀਸਦੀ ਰਿਹਾ।

ਹੋਰ ਪੜ੍ਹੋ ...
 • Share this:
  ਕਰਨ ਵਰਮਾ,

  ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ। ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ ਵੱਲੋਂ ਵੇਰਚੁਆਲ ਮੀਟਿੰਗ ਦੇ ਰਾਹੀਂ ਨਤੀਜੇ ਦਾ ਐਲਾਨ ਕੀਤਾ ਗਿਆ। ਇਸ ਮੌਕੇ ਬੋਰਡ ਦੇ ਵਾਈਸ ਚੇਅਰਮੈਨ ਅਤੇ ਪ੍ਰੀਖਿਆ ਕੰਟਰੋਲਰ ਜੇ.ਆਰ. ਮਹਿਰੋਕ ਵੀ ਮੌਜੂਦ ਸਨ। ਐਲਾਨੇ ਗਏ ਨਤੀਜੇ ਵਿੱਚ ਕੁਲ ਨਤੀਜਾ 97.94 ਫੀਸਦੀ ਰਿਹਾ। ਐਲਾਨੇ ਗਏ ਨਤੀਜੇ ਵਿੱਚ ਇਸ 10ਵੀਂ ਦੀ ਪ੍ਰੀਖਿਆ ਵਿੱਚ ਰੈਗੂਲਰ 3,11,545 ਸੀ, ਜਿਨ੍ਹਾਂ ਵਿੱਚ 3,9627 ਵਿਦਿਆਰਥੀ ਪਾਸ ਹੋਏ। ਨਤੀਜਾ 99.6 ਫੀਸਦੀ ਰਿਹਾ। ਓਪਨ ਸਕੂਲ ਰਾਹੀਂ ਵਿਦਿਆਰਥੀਆਂ ਦਾ 68.31 ਫੀਸਦੀ ਰਿਹਾ। ਕੁਲ ਵਿਦਿਆਰਥੀਆਂ ਗਿਣਤੀ 3,23,361 ਸੀ, ਜਿਸ ਵਿੱਚ 3,16,399 ਵਿਦਿਆਰਥੀ ਪਾਸ ਹੋਏ।

  ਇੱਕ ਵਾਰ ਮੁੜ ਤੋਂ ਕੁੜੀਆਂ ਨੇ ਮਾਰੀ ਬਾਜ਼ੀ

  ਤਿੰਨੇ ਲੜਕੀਆਂ ਨੇ ਪਹਿਲੇ ਸਥਾਨ ਉਤੇ ਰਹੀਆਂ। ਨੈਂਸੀ ਰਾਣੀ ਸਰਕਾਰੀ ਹਾਈ ਸਕੂਲ ਸੱਕੀਏਵਾਲਾ ਜ਼ਿਲ੍ਹਾ ਫਿਰੋਜ਼ਪੁਰ ਨੇ 650 ਵਿਚੋਂ 644 ਅੰਕ ਲੈ ਕੇ 99.8 ਫੀਸਦੀ ਅੰਕ ਨਾਲ ਪਹਿਲੇ ਸਥਾਨ ਉਤੇ ਰਹੀ। ਜ਼ਿਲ੍ਹਾ ਸੰਗਰੂਰ ਦੀ ਵਿਦਿਆਰਥਣ ਦਿਲਪ੍ਰੀਤ ਕੌਰ 644 ਅੰਕ ਲੈ ਕੇ ਦੂਜੇ ਸਥਾਨ 'ਤੇ ਰਹੀ। ਜ਼ਿਲ੍ਹਾ ਸੰਗਰੂਰ ਦੀ ਕੋਮਲਪ੍ਰੀਤ ਕੌਰ 642 ਅੰਕ ਲੈ ਕੇ 98.77 ਫੀਸਦੀ ਨੰਬਰ ਨਾਲ ਤੀਜੇ ਸਥਾਨ ਉਤੇ ਰਹੀ।


  ਗੁਰਦਸਪੁਰ ਜ਼ਿਲ੍ਹਾ ਸਭ ਤੋਂ ਅੱਗੇ ਫਿਰੋਜਪੁਰ ਸਭ ਤੋਂ ਪਿੱਛੇ

  ਜੇਕਰ ਗੱਲ ਜ਼ਿਲ੍ਹੇ ਦੇ ਆਧਾਰ 'ਤੇ ਨਤੀਜਿਆਂ ਨੂੰ ਵੇਖਿਆ ਜਾਵੇ ਤਾਂ ਗੁਰਦਾਸਪੁਰ ਜ਼ਿਲ੍ਹਾ 99.52% ਨਾਲ ਸਭ ਤੋਂ ਅੱਗੇ ਰਿਹਾ। ਗੁਰਦਾਸਪੁਰ ਤੋਂ 19,674 ਵਿਦਿਆਰਥੀਆਂ ਇਮਤਿਹਾਨ ਦਿੱਤਾ ਸੀ ਜਿਸ ਵਿੱਚੋਂ 19,580 ਵਿਦਿਆਰਥੀਆਂ ਇਮਤਿਹਾਨ ਪਾਸ ਕਰ ਲਿਆ। ਪਠਾਨਕੋਟ ਜ਼ਿਲ੍ਹਾ 99.48% ਅੰਕਾਂ ਨਾਲ ਦੂਜੇ ਨੰਬਰ 'ਤੇ ਰਿਹਾ ਅਤੇ ਐਸ. ਬੀ. ਐਸ. ਨਗਰ 98.42% ਅੰਕਾਂ ਨਾਲ ਤੀਜੇ ਸਥਾਨ 'ਤੇ ਰਿਹਾ। ਸਭ ਤੋਂ ਘੱਟ ਪਾਸ ਪ੍ਰਤੀਸ਼ਤਤਾ ਜ਼ਿਲ੍ਹਾ ਫਿਰੋਜ਼ਪੁਰ ਦਾ ਰਿਹਾ ਹੈ। ਫਿਰੋਜ਼ਪੁਰ ਜ਼ਿਲ੍ਹੇ ਦਾ ਪਾਸ ਪ੍ਰਤੀਸ਼ਤਤਾ 98.65% ਰਿਹਾ ਹੈ। ਇੱਥੇ 10,735 ਵਿਦਿਆਰਥੀਆਂ ਨੇ ਇਮਤਿਹਾਨ ਦਿੱਤਾ ਸੀ ਜਿਸ ਵਿੱਚੋਂ 10,590 ਵਿਦਿਆਰਥੀ ਹੀ ਪਾਸ ਹੋ ਸੱਕੇ।


  ਮੋਹਾਲੀ ਜ਼ਿਲ੍ਹਾ 99% ਪਾਸ ਪ੍ਰਤੀਸ਼ਤਤਾ ਨਾਲ 15ਵੇਂ ਸਥਾਨ 'ਤੇ

  ਮੋਹਾਲੀ ਜ਼ਿਲ੍ਹਾ, ਜ਼ਿਲ੍ਹਾ ਵਾਰ ਪਾਸ ਪ੍ਰਤੀਸ਼ਤਤਾ ਦੇ ਆਧਾਰ 'ਤੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਤੋਂ ਬਾਅਦ 15ਵੇਂ ਸਥਾਨ 'ਤੇ ਰਿਹਾ ਹੈ।ਮੋਹਾਲੀ ਜ਼ਿਲ੍ਹੇ ਤੋਂ ਕੁੱਲ 9,401 ਵਿਦਿਆਰਥੀਆਂ ਨੇ ਇਮਤਿਹਾਨ ਦਿੱਤਾ ਸੀ ਜਿਸ ਵਿੱਚੋਂ 9,307 ਵਿਦਿਆਰਥੀਆਂ ਨੇ ਇਮਤਿਹਾਨ ਪਾਸ ਕੀਤਾ ਅਤੇ ਇਸ ਤਰਾਂ ਮੋਹਾਲੀ ਜ਼ਿਲ੍ਹੇ ਦੀ ਪਾਸ ਪ੍ਰਤੀਸ਼ਤਤਾ 99% ਰਿਹਾ ਹੈ।


  ਆਪਣੇ ਨਤੀਜੇ ਵਿਦਿਆਰਥੀ ਇੱਥੇ ਵੇਖ ਸਕਦੇ ਹਨ

  ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀੰ ਜਮਾਤ ਦੇ ਨਤੀਜੇ 6 ਜੁਲਾਈ,2022 ਸਵੇਰੇ 10 ਵਜੇ ਜਾਰੀ ਕਰ ਦਿੱਤੇ ਜਾਣਗੇ। ਇਨ੍ਹਾਂ ਨਤੀਜਿਆਂ ਨੂੰ ਵਿਦਿਆਰਥੀਆਂ ਵੱਲੋਂ ਆਪਣੇ ਨਾਂ ਅਤੇ ਰੋਲ ਨੰਬਰ ਦਾ ਇਸਤੇਮਾਲ ਕਰ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪੋਰਟਲ ਤੇ ਚੈੱਕ ਕੀਤਾ ਜਾ ਸਕਦਾ ਹੈ।
  ਲਿੰਕ: http://www.psebresults.co.in/
  Published by:rupinderkaursab
  First published:

  Tags: 10th Result 2022, Mohali, PSEB, Punjab

  ਅਗਲੀ ਖਬਰ