Home /punjab /

ਡੇਰਾਬੱਸੀ ਸਰਕਾਰੀ ਕਾਲਜ 'ਚ ਪੌਦੇ ਲਗਾਉਣ ਸਬੰਧੀ ਜਾਗਰੂਕਤਾ ਕੈਂਪ

ਡੇਰਾਬੱਸੀ ਸਰਕਾਰੀ ਕਾਲਜ 'ਚ ਪੌਦੇ ਲਗਾਉਣ ਸਬੰਧੀ ਜਾਗਰੂਕਤਾ ਕੈਂਪ

ਸਰਕਾਰੀ ਕਾਲਜ ਡੇਰਾ ਬੱਸੀ ਵਿਖੇ ਪੌਦੇ ਲਗਾਉਣ ਸਬੰਧੀ ਜਾਗਰੂਕਤਾ ਕੈਂਪ ਲਗਾਇਆ

ਸਰਕਾਰੀ ਕਾਲਜ ਡੇਰਾ ਬੱਸੀ ਵਿਖੇ ਪੌਦੇ ਲਗਾਉਣ ਸਬੰਧੀ ਜਾਗਰੂਕਤਾ ਕੈਂਪ ਲਗਾਇਆ

ਕੈਂਪ ਦਾ ਉਦੇਸ਼ ਵਿਦਿਆਰਥੀਆਂ ਵਿਚ ਵਾਤਾਵਰਨ ਦੀ ਸਾਂਭ-ਸੰਭਾਲ ਅਤੇ ਸੁਰੱਖਿਆ ਪ੍ਰਤੀ ਸੰਵੇਦਨਸ਼ੀਲਤਾ

 • Share this:
  ਕਰਨ ਵਰਮਾ

  ਮੋਹਾਲੀ: ਸਰਕਾਰੀ ਕਾਲਜ ਡੇਰਾਬੱਸੀ ਵਿਖੇ ਪ੍ਰਿੰਸੀਪਲ ਪ੍ਰੋਫੈਸਰ ਡਾ. ਅਮਨਦੀਪ ਕੌਰ ਦੀ ਸਰਪ੍ਰਸਤੀ ਹੇਠ ਕਾਲਜ ਵਿੱਚ ਪੌਦੇ ਲਗਾਉਣ ਸਬੰਧੀ ਇੱਕ ਜਾਗਰੂਕਤਾ ਕੈਂਪ ਲਗਾਇਆ ਗਿਆ। ਇਹ ਕੈਂਪ ਕਾਲਜ ਦੀ ਵਾਤਾਵਰਨ ਕਮੇਟੀ ਵੱਲੋਂ ਲਗਾਇਆ ਗਿਆ ਅਤੇ ਇਸ ਕੈਂਪ ਦਾ ਉਦੇਸ਼ ਵਿਦਿਆਰਥੀਆਂ ਵਿੱਚ ਵਾਤਾਵਰਨ ਦੀ ਸਾਂਭ-ਸੰਭਾਲ ਅਤੇ ਸੁਰੱਖਿਆ ਪ੍ਰਤੀ ਸੰਵੇਦਨਸ਼ੀਲਤਾ ਅਤੇ ਜਾਗਰੂਕਤਾ ਪੈਦਾ ਕਰਨਾ ਸੀ। ਕੈਂਪ ਦੌਰਾਨ ਵਿਦਿਆਰਥੀਆਂ ਵਿੱਚ ਪੋਸਟਰ ਬਣਾਉਣ ਅਤੇ ਨਾਅਰਾ ਲੇਖਣ ਦੇ ਮੁਕਾਬਲੇ ਕਰਵਾਏ ਗਏ।

  ਪ੍ਰਿੰਸੀਪਲ ਪ੍ਰੋਫੈਸਰ ਡਾ. ਅਮਨਦੀਪ ਕੌਰ ਨੇ ਵਿਦਿਆਰਥੀਆਂ ਨਾਲ ਪੌਦੇ ਲਗਾਉਣ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਮਨੁੱਖ ਅਤੇ ਕੁਦਰਤ ਦਾ ਰਿਸ਼ਤਾ ਅਟੁੱਟ ਹੈ। ਵਾਤਾਵਰਨ ਪ੍ਰਤੀ ਸਾਡਾ ਅਵੇਸਲਾਪਨ ਧਰਤੀ ਉੱਪਰ ਜੀਵਨ ਦੀ ਹੋਂਦ ਤੱਕ ਨੂੰ ਖਤਰੇ ਵਿੱਚ ਪਾ ਸਕਦਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਸੁਰੱਖਿਅਤ ਭਵਿੱਖ ਲਈ ਵਾਤਾਵਰਨ ਦੀ ਸਾਂਭ-ਸੰਭਾਲ ਬੇਹੱਦ ਜ਼ਰੂਰੀ ਹੈ।

  ਪ੍ਰੋ. ਸੁਮਿਤਾ ਕਟੋਚ ਅਤੇ ਪ੍ਰੋ. ਸ਼ਵੇਤਾ ਖਰਬੰਦਾ ਅਤੇ ਪ੍ਰੋ. ਬੋਮਿੰਦਰ ਕੌਰ ਨੇ ਵੀ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਸੁਰੱਖਿਆ ਪ੍ਰਤੀ ਸੁਚੇਤ ਹੋਣ ਅਤੇ ਆਪਣੇ ਆਸ-ਪਾਸ ਆਮ ਲੋਕਾਂ ਵਿੱਚ ਵੀ ਇਸ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਪ੍ਰੇਰਿਤ ਕੀਤਾ।

  ਇਸ ਕੈਂਪ ਦੌਰਾਨ 'ਗਰੀਨ ਪੰਜਾਬ' ਮੁਹਿੰਮ ਤਹਿਤ ਕਾਲਜ ਵਿਚ ਪ੍ਰਿੰਸੀਪਲ ਡਾ. ਅਮਨਦੀਪ ਕੌਰ, ਪ੍ਰੋਫ਼ੈਸਰ ਸਾਹਿਬਾਨ ਅਤੇ ਵਿਦਿਆਰਥੀਆਂ ਨੇ ਪੌਦੇ ਵੀ ਲਗਾਏ। ਪੋਸਟਰ ਬਣਾਉਣ ਵਿਚ ਬੀਏ ਭਾਗ ਤੀਜਾ ਦੀ ਵਿਦਿਆਰਥਣ ਕੋਮਲ ਕੌਰ ਅਤੇ ਨਾਅਰਾ ਲੇਖਣ ਵਿਚ ਬੀਐੱਸਸੀ ਭਾਗ ਦੂਜਾ ਦੀ ਵਿਦਿਆਰਥਣ ਪੂਜਾ ਕੁਮਾਰੀ ਨੇ ਇਨਾਮ ਪ੍ਰਾਪਤ ਕੀਤਾ।

  ਇਹ ਕੈਂਪ ਵਾਤਾਵਰਨ ਕਮੇਟੀ ਮੈਂਬਰਾਂ ਪ੍ਰੋ. ਸ਼ਵੇਤਾ ਖਰਬੰਦਾ, ਪ੍ਰੋ. ਬੋਮਿੰਦਰ ਕੌਰ ਅਤੇ ਪ੍ਰੋ. ਸੁਮਿਤਾ ਕਟੋਚ ਦੇ ਸਾਂਝੇ ਯਤਨਾਂ ਨਾਲ ਲਗਾਇਆ ਗਿਆ। ਕੈਂਪ ਦੌਰਾਨ ਪ੍ਰੋ. ਸਿੰਮੀ ਜੌਹਲ, ਪ੍ਰੋ. ਆਮੀ ਭੱਲਾ, ਪ੍ਰੋ. ਰਾਜਬੀਰ ਕੌਰ, ਪ੍ਰੋ. ਸੁਨੀਲ ਕੁਮਾਰ ਅਤੇ ਬਾਕੀ ਕਾਲਜ ਸਟਾਫ਼ ਮੈਂਬਰ ਹਾਜ਼ਰ ਸਨ।
  Published by:Krishan Sharma
  First published:

  Tags: Awareness scheme, Campaign, Environment, Indoor plants, Mohali, Plantation, Tree

  ਅਗਲੀ ਖਬਰ