ਮੋਹਾਲੀ 'ਚ ਸਰਕਾਰੀ ਅਧਿਆਪਕਾਂ ਵੱਲੋਂ ਕੈਪਟਨ ਸਰਕਾਰ ਖਿਲਾਫ ਨਾਹਰੇਬਾਜ਼ੀ ਅਤੇ ਮੁਜ਼ਾਹਰਾ

News18 Punjabi | News18 Punjab
Updated: July 21, 2021, 9:26 PM IST
share image
ਮੋਹਾਲੀ 'ਚ ਸਰਕਾਰੀ ਅਧਿਆਪਕਾਂ ਵੱਲੋਂ ਕੈਪਟਨ ਸਰਕਾਰ ਖਿਲਾਫ ਨਾਹਰੇਬਾਜ਼ੀ ਅਤੇ ਮੁਜ਼ਾਹਰਾ
ਮੋਹਾਲੀ ਵਿੱਚ ਸਰਕਾਰੀ ਅਧਿਆਪਕਾਂ ਵੱਲੋਂ ਕੈਪਟਨ ਸਰਕਾਰ ਖਿਲਾਫ ਗੱਜ ਕੇ ਨਾਰੇਬਾਜ਼ੀ ਅਤੇ ਮੁਜ਼ਾਹਰਾ

ਅੱਜ ਮੋਹਾਲੀ ਦੇ T-POINT ਸਿੱਸਵਾਂ (ਕੁਰਾਲੀ -ਬਦੀ -ਚੰਡੀਗੜ੍ਹ ਰੋਡ ) 'ਤੇ ਪੰਜਾਬ ਰਾਜ ਅਧਿਆਪਕ ਗੱਠਜੋੜ ਵੱਲੋਂ ਪ੍ਰਦਰਸ਼ਨ ਕੀਤਾ

  • Share this:
  • Facebook share img
  • Twitter share img
  • Linkedin share img
ਕਰਨ ਵਰਮਾ

ਮੋਹਾਲੀ: ਪੂਰੇ ਭਾਰਤ ਵਿਚ ਕਈ ਜਥੇਬੰਦੀਆਂ ਅਤੇ ਲੋਕਾਂ ਵੱਲੋਂ ਕਈ ਮੁਦਿਆਂ  'ਤੇ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਜੇ ਗੱਲ ਪੰਜਾਬ ਦੀ  ਕੀਤੀ ਜਾਵੇ ਤਾਂ ਪੰਜਾਬ ਇਸ ਵੇਲੇ ਰੋਸ ਮੁਜ਼ਾਹਰੇ ਕਰਨ ਵਾਲਿਆਂ ਦਾ ਗੜ੍ਹ ਬਣਿਆ ਪਿਆ ਹੈ। ਇੱਥੇ ਕਿਸਾਨ, ਮਜ਼ਦੂਰ, ਪਟਵਾਰੀ, ਡਾਕਟਰ,ਅਧਿਆਪਕਾਂ ਅਤੇ ਹੋਰ ਕਈ ਸੰਗਠਨਾਂ ਵੱਲੋਂ ਲੱਗਭਗ ਰੋਜ਼ਾਨਾਂ ਹੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।  ਅੱਜ ਮੋਹਾਲੀ ਦੇ ਟੀ-ਪੁਆਇੰਟ ਸਿੱਸਵਾਂ (ਕੁਰਾਲੀ -ਬਦੀ -ਚੰਡੀਗੜ੍ਹ ਰੋਡ  ) 'ਤੇ ਪੰਜਾਬ ਰਾਜ ਅਧਿਆਪਕ ਗੱਠਜੋੜ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਈ.ਟੀ.ਟੀ ਅਤੇ ਹੋਰ ਕੱਚੇ ਅਧਿਆਪਕਾਂ ਵੱਲੋਂ ਕੀਤਾ ਗਿਆ। ਇਸ ਪ੍ਰਦਰਸ਼ਨ ਵਿੱਚ ਮੋਹਾਲੀ ਜ਼ਿਲ੍ਹੇ ਤੋਂ ਹਜ਼ਾਰਾਂ ਦੀ ਸੰਖਿਆ ਵਿੱਚ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ।

ਇਸ ਪ੍ਰਦਰਸ਼ਨ ਵਿੱਚ 6ਵੇਂ ਪੇ ਕਮਿਸ਼ਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਦੱਸਿਆ ਗਿਆ ਕਿਵੇਂ ਉਨ੍ਹਾਂ ਦੀਆਂ ਜੇਬਾਂ 'ਤੇ ਸਰਕਾਰ ਦੀਆਂ ਨੀਤਿਆਂ ਡਾਕਾ ਮਾਰ ਰਹਿਆਂ ਹਨ। ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਗੱਜ ਕੇ ਨਾਅਰੇਬਾਜ਼ੀ ਕੀਤੀ ਗਈ। ਅਧਿਆਪਕਾਂ ਵੱਲੋਂ ਕੈਪਟਨ ਅਮਰਿੰਦਰ 'ਤੇ ਵਾਅਦਾ ਖ਼ਿਲਾਫ਼ੀ ਦਾ ਦੋਸ਼ ਲਾਇਆ ਗਿਆ।
ਪ੍ਰਦਰਸ਼ਨ ਵਿੱਚ ਸ਼ਾਮਿਲ ਈਟੀਟੀ ਅਧਿਆਪਕ ਗੁਰਮੀਤ ਸਿੰਘ ਦੱਸਦੇ ਹਨ ਕਿ ਸਾਡੀਆਂ ਸਰਕਾਰ ਤੋਂ ਤਿੰਨ ਮੁੱਖ ਮੰਗਾਂ ਹਨ। ਪਹਿਲੀ 6ਵੇਂ ਪੇ ਕਮਿਸ਼ਨ ਦੀ ਸਿਫ਼ਾਰਿਸ਼ ਨੂੰ ਰੱਦ ਕੀਤਾ ਜਾਵੇ,ਦੂਜਾ ਪੈਨਸ਼ਨ ਨੂੰ ਮੁੜ ਤੋਂ ਸ਼ੁਰੂ ਕੀਤੀ ਜਾਵੇ ਅਤੇ ਤੀਜੀ ਕੱਚੇ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇ। ਇਸ ਪ੍ਰਦਰਸ਼ਨ ਦੇ ਦੌਰਾਨ ਇਕੱਠ ਨੂੰ ਅਨੁਸ਼ਾਸਨ ਵਿੱਚ ਬਣਾਏ ਰੱਖਣ ਦੇ ਲਈ ਪੁਲਿਸ ਪ੍ਰਸ਼ਾਸਨ ਅਤੇ ਐਸ. ਡੀ.ਐਮ. ਮੌਕੇ ਉੱਤੇ ਮੌਜੂਦ ਸਨ। ਪ੍ਰਦਰਸ਼ਨ ਦੇ ਆਖ਼ਰ ਵਿੱਚ ਅਧਿਆਪਕਾਂ ਨੂੰ ਸਰਕਾਰ ਵੱਲੋਂ 6 ਵੇਂ ਪੇ ਕਮਿਸ਼ਨ ਨੂੰ ਲੈ ਕੇ ਬਣਾਏ ਕਮੇਟੀ ਦੇ ਨਾਲ ਅਗਲੇ ਦਿਨ ਮੀਟਿੰਗ ਦੇ ਲਈ ਸੱਦਿਆ ਗਿਆ।

ਜ਼ਿਕਰਯੋਗ ਹੈ ਕਿ ਅਧਿਆਪਕਾਂ ਵੱਲੋਂ ਇਸ ਵੱਡੇ ਪ੍ਰਦਰਸ਼ਨ ਤੋਂ ਪਹਿਲਾਂ ਵੀ ਤਹਿਸੀਲ ਪੱਧਰ 'ਤੇ ਸਰਕਾਰ ਖ਼ਿਲਾਫ਼ 13 ਜੁਲਾਈ ਨੂੰ ਡੇਰਾਬੱਸੀ, ਮੋਹਾਲੀ, ਬਨੂੜ ਅਤੇ ਖਰੜ ਵਿੱਚ ਇਨ੍ਹਾਂ ਅਧਿਆਪਕ ਜੱਥੇਬੰਦੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀ ਅਤੇ ਉਨ੍ਹਾਂ ਵੱਲੋਂ ਦੱਸਿਆ ਗਿਆ ਸੀ ਕਿ ਜੇਕਰ ਸਰਕਾਰ ਕੋਈ ਐਕਸ਼ਨ ਨਹੀਂ ਲੈਂਦੀ ਤਾਂ ਹੋਰ ਵੱਡੇ ਪੱਧਰ ਤੇ ਪ੍ਰਦਰਸ਼ਨ ਕੀਤਾ ਜਾਏਗਾ ਜਿਸ ਦੀ ਜ਼ਿੰਮੇਵਾਰ ਸਰਕਾਰ ਆਪ ਹੋਵੇਗੀ। ਤੁਹਾਨੂੰ ਇਹ ਵੀ ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ਕੁੱਝ ਸਮਾਂ ਪਹਿਲਾਂ 6ਵੇਂ ਪੇ ਕਮਿਸ਼ਨ ਨੂੰ ਲਾਗੂ ਕੀਤਾ ਗਿਆ ਸੀ ਜਿਸ ਤੋਂ ਬਾਅਦ ਸਰਕਾਰੀ ਮੁਲਜ਼ਮਾਂ ਵੱਲੋਂ ਪ੍ਰਦਰਸ਼ਨ ਜਾਰੀ ਹੈ। ਇਸ 6ਵੇਂ ਪੇ ਕਮਿਸ਼ਨ ਤੋਂ ਨਾਰਾਜ਼ ਸਰਕਾਰੀ ਮੁਲਜ਼ਮਾਂ ਵੱਲੋਂ ਲਗਾਤਾਰ ਮੁਜ਼ਾਹਰੇ ਕੀਤੇ ਜਾ ਰਹੇ ਹਨ। ਇਨ੍ਹਾਂ ਮੁਤਾਬਿਕ ਇਹ ਮੁਜ਼ਾਹਰੇ 6ਵੇਂ ਪੇ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਰੱਦ ਹੋਣ ਤੱਕ ਹੁੰਦੀਆਂ ਹੀ ਰਹਿਣਗੇ।
Published by: Ashish Sharma
First published: July 21, 2021, 9:21 PM IST
ਹੋਰ ਪੜ੍ਹੋ
ਅਗਲੀ ਖ਼ਬਰ