ਕਰਨ ਵਰਮਾ, ਮੋਹਾਲੀ:
ਮੋਹਾਲੀ ਜ਼ਿਲ੍ਹੇ ਦੇ ਲਾਲੜੂ ਅਨਾਜ ਮੰਡੀ ਵਿੱਚ ਜੀਰੀ ਦੀ ਫ਼ਸਲ ਵੇਚਣ ਦੇ ਲਈ ਕਿਸਾਨਾਂ ਦੀ ਕਤਾਰ ਲੱਗੀ ਪਈ ਹੈ ਪਰ ਮੰਡੀ ਦੇ ਵਿੱਚ ਥਾਂ ਦੀ ਘਾਟ ਹੈ ਅਤੇ 9 ਨਵੰਬਰ ਨੂੰ ਪੰਜਾਬ ਸਰਕਾਰ ਵੱਲੋਂ ਜੀਰੀ ਦੀ ਸਰਕਾਰੀ ਖ਼ਰੀਦ ਬੰਦ ਕਰ ਦਿੱਤੀ ਜਾਵੇਗੀ। ਜੇਕਰ 9 ਨਵੰਬਰ ਤੋਂ ਪਹਿਲਾਂ ਕਿਸਾਨਾਂ ਵੱਲੋਂ ਆਪਣੀ ਜੀਰੀ ਸਰਕਾਰ ਨੂੰ ਨਾ ਵੇਚ ਪਾਏ ਤਾਂ ਉਨ੍ਹਾਂ ਨੂੰ ਪ੍ਰਾਈਵੇਟ ਗਾਹਕਾਂ ਨੂੰ ਆਪਣੀ ਫ਼ਸਲ ਵੇਚ ਕੇ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਸ ਲਈ ਕਿਸਾਨਾਂ ਵੱਲੋਂ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਜੀਰੀ ਦੀ ਖ਼ਰੀਦ ਦੀ ਤਾਰੀਖ ਹੋਰ ਅੱਗੇ ਕੀਤਾ ਜਾਏ ਤਾਂ ਜੋਕਿ ਜਿਹੜੇ ਕਿਸਾਨਾਂ ਦੀ ਜੀਰੀ ਹਾਲੇ ਵੀ ਨਹੀਂ ਮੰਡੀ ਤੱਕ ਪਹੁੰਜ ਪਾਈ ਉਹ ਵੀ ਆਪਣੀ ਜੀਰੀ ਵੇਚ ਸਕਣ। ਕਿਸਾਨਾਂ ਅਤੇ ਉੱਥੇ ਕੰਮ ਕਰ ਰਹੇ ਮਜ਼ਦੂਰਾਂ ਵੱਲੋਂ ਮੰਡੀ ਵਿੱਚ ਆ ਰਹੀ ਪ੍ਰੇਸ਼ਾਨੀ 'ਤੇ ਗੱਲ ਬਾਤ ਕਰਦੇ ਹੋਏ ਬਹੁਤ ਅਹਿਮ ਜਾਣਕਾਰੀ ਦਾ ਪਤਾ ਲੱਗਾ ਜੋਕਿ ਤੁਸੀਂ ਵੀਡੀਉ ਵਿੱਚ ਦੇਖ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chandigarh, Mandi, Mohali, Paddy, Punjab, Punjab farmers