Home /punjab /

ਜਾਣੋ ਅਗਨੀਪਥ ਯੋਜਨਾ ਤੋਂ ਨਾਰਾਜ਼ਗੀ ਦਾ ਮੁੱਖ ਕਾਰਨ!

ਜਾਣੋ ਅਗਨੀਪਥ ਯੋਜਨਾ ਤੋਂ ਨਾਰਾਜ਼ਗੀ ਦਾ ਮੁੱਖ ਕਾਰਨ!

The

The main reason for disappointment with Agneepath scheme!

ਮੋਹਾਲੀ: ਅਗਨੀਪਥ ਯੋਜਨਾ ਨੂੰ ਲੈ ਕੇ ਪੂਰੇ ਭਾਰਤ ਵਿੱਚ ਵਿਰੋਧ ਜਾਰੀ ਹੈ। ਰੱਖਿਆ ਮੰਤਰੀ ਅਤੇ ਤਿੰਨੋਂ ਸੈਨਾਵਾਂ ਦੇ ਮੁਖੀ ਵੱਲੋਂ ਕੀਤੇ ਗਏ ਪ੍ਰੈੱਸ ਕਾਨਫ਼ਰੰਸ ਦੇ ਬਾਵਜੂਦ ਵੀ ਲੋਕਾਂ ਵਿੱਚ ਇਸ ਮੁੱਦੇ ਨੂੰ ਲੈ ਕੇ ਵਿਚਾਰ ਤਕਰਾਰ ਚੱਲ ਰਿਹਾ ਹੈ। ਇਹਨਾਂ ਸਭ ਦੇ ਵਿਚਕਾਰ ਉਹ ਵਿਦਿਆਰਥੀ ਜੋ ਪਿਛਲੇ 3 ਤੋਂ 5 ਸਾਲਾਂ ਤੋਂ ਫ਼ੌਜ ਅਤੇ ਹੋਰ ਸੈਨਾਵਾਂ ਵਿੱਚ ਸ਼ਾਮਿਲ ਹੋਣ ਲਈ ਤਿਆਰੀ ਕਰ ਰਹੇ ਸਨ ਅਤੇ ਜਿਨ੍ਹਾਂ ਵੱਲੋਂ ਮੈਡੀਕਲ ਅਤੇ ਫਿਜ਼ੀਕਲ ਇਮਤਿਹਾਨ ਨੂੰ ਵੀ ਪਾਸ ਕੀਤਾ ਜਾ ਚੁੱਕਾ ਸੀ ਅਤੇ ਕੇਵਲ ਲਿਖਤੀ ਇਮਤਿਹਾਨ ਬਾਕੀ ਸੀ ਉਹ ਹੁਣ ਅਗਨੀਪਥ ਯੋਜਨਾ ਦੇ ਲਾਗੂ ਹੋਣ ਨਾਲ ਖ਼ਫ਼ਾ ਅਤੇ ਦੁਖੀ ਹਨ।

ਹੋਰ ਪੜ੍ਹੋ ...
 • Share this:

  ਕਰਨ ਵਰਮਾ,

  ਮੋਹਾਲੀ: ਅਗਨੀਪਥ ਯੋਜਨਾ ਨੂੰ ਲੈ ਕੇ ਪੂਰੇ ਭਾਰਤ ਵਿੱਚ ਵਿਰੋਧ ਜਾਰੀ ਹੈ। ਰੱਖਿਆ ਮੰਤਰੀ ਅਤੇ ਤਿੰਨੋਂ ਸੈਨਾਵਾਂ ਦੇ ਮੁਖੀ ਵੱਲੋਂ ਕੀਤੇ ਗਏ ਪ੍ਰੈੱਸ ਕਾਨਫ਼ਰੰਸ ਦੇ ਬਾਵਜੂਦ ਵੀ ਲੋਕਾਂ ਵਿੱਚ ਇਸ ਮੁੱਦੇ ਨੂੰ ਲੈ ਕੇ ਵਿਚਾਰ ਤਕਰਾਰ ਚੱਲ ਰਿਹਾ ਹੈ। ਇਹਨਾਂ ਸਭ ਦੇ ਵਿਚਕਾਰ ਉਹ ਵਿਦਿਆਰਥੀ ਜੋ ਪਿਛਲੇ 3 ਤੋਂ 5 ਸਾਲਾਂ ਤੋਂ ਫ਼ੌਜ ਅਤੇ ਹੋਰ ਸੈਨਾਵਾਂ ਵਿੱਚ ਸ਼ਾਮਿਲ ਹੋਣ ਲਈ ਤਿਆਰੀ ਕਰ ਰਹੇ ਸਨ ਅਤੇ ਜਿਨ੍ਹਾਂ ਵੱਲੋਂ ਮੈਡੀਕਲ ਅਤੇ ਫਿਜ਼ੀਕਲ ਇਮਤਿਹਾਨ ਨੂੰ ਵੀ ਪਾਸ ਕੀਤਾ ਜਾ ਚੁੱਕਾ ਸੀ ਅਤੇ ਕੇਵਲ ਲਿਖਤੀ ਇਮਤਿਹਾਨ ਬਾਕੀ ਸੀ ਉਹ ਹੁਣ ਅਗਨੀਪਥ ਯੋਜਨਾ ਦੇ ਲਾਗੂ ਹੋਣ ਨਾਲ ਖ਼ਫ਼ਾ ਅਤੇ ਦੁਖੀ ਹਨ।

  ਅਜਿਹੇ ਵਿਦਿਆਰਥੀਆਂ ਦੀ ਗਿਣਤੀ ਕੇਵਲ ਮੋਹਾਲੀ ਜ਼ਿਲ੍ਹੇ ਵਿੱਚ ਹੀ ਹਜ਼ਾਰਾਂ ਦੇ ਵਿੱਚ ਹੈ। ਵਿਦਿਆਰਥੀਆਂ ਵੱਲੋਂ ਪਿਛਲੇ 3-5 ਸਾਲਾਂ ਤੋਂ ਤਿਆਰ ਕੀਤੀ ਜਾ ਰਹੀ ਹੈ ਪਰਹੋਰ ਕਾਰਨਾਂ ਕਰ ਕੇ ਇਨ੍ਹਾਂ ਦੇ ਇਮਤਿਹਾਨ ਨੂੰ ਮੁਲਤਵੀ ਕਰ ਦਿੱਤਾ ਜਾਂਦਾ ਸੀ। ਅਜਿਹੇ ਵਿਦਿਆਰਥੀਆਂ ਅਤੇ ਇਨ੍ਹਾਂ ਨੂੰ ਪੜਾਉਣ ਵਾਲੇ ਅਧਿਆਪਕਾਂ ਨਾਲ ਨਿਊਜ਼18 ਮੋਹਾਲੀ ਨੇ ਗੱਲ ਬਾਤ ਕੀਤੀ ਅਤੇ ਉਨ੍ਹਾਂ ਤੋਂ ਅਗਨੀਪਥ ਯੋਜਨਾ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਆਪਣੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ \"ਸਾਡਾ ਕੀ ਕਸੂਰ? ਅਸੀਂ ਤਾਂ ਆਪਣੀ ਪੂਰਾ ਸ਼ਂਮਾ ਦਿੱਤਾ ਅਤੇ ਮਿਹਨਤ ਕੀਤੀ ਸੀ। ਸਾਡਾ ਤਾਂ ਲਿਖਤੀ ਇਮਤਿਹਾਨ ਹੀ ਬਾਕੀ ਸੀ ਜਿਸ ਦੇ ਲਈ ਅਸੀਂ ਸਾਲਾਂ ਤੋਂ ਇੰਤਜ਼ਾਰ ਕਰ ਰਹੇ ਹਾਂ।\"

  ਇੱਕ ਨਿੱਜੀ ਅਕੈਡਮੀ ਵਿੱਚ ਮੁਕਾਬਲੇ ਦੀ ਪ੍ਰੀਖਿਆ (Competative Exam) ਦੀਆਂ ਤਿਆਰੀਆਂ ਕਰਾਉਣ ਵਾਲੇ ਅਧਿਆਪਕ ਅੰਕਿਤ ਰਾਣਾ ਦੱਸਦੇ ਹਨ ਕਿ \"ਸਾਨੂੰ ਜਾ ਸਾਡੇ ਵਿਦਿਆਰਥੀਆਂ ਨੂੰ ਅਗਨੀਪਥ ਯੋਜਨਾ ਨੂੰ ਲੈਕੇ ਕੁੱਝ ਨਹੀਂ ਕਹਿਣਾ ਇਹ ਤਾਂ ਬਾਅਦ ਦੀ ਗੱਲ ਹੈ, ਮੁੱਦੇ ਦੀ ਗੱਲ ਤਾਂ ਇਹ ਹੈ ਕਿ ਉਨ੍ਹਾਂ ਵਿਦਿਆਰਥੀਆਂ ਦਾ ਤਾਂ ਇਮਤਿਹਾਨ ਲਿਆ ਜਾਣਾ ਚਾਹੀਦਾ ਹੈ ਜਿਹੜੇ ਵਿਚਾਰੇ ਆਪਣਾ ਸਾਰਾ ਕੁੱਝ ਛੱਡ ਕੇ 2-3 ਸਾਲਾਂ ਤੋਂ ਇਮਤਿਹਾਨ ਦੀ ਤਿਆਰੀ ਕਰ ਰਹੇ ਹਨ।\" ਉਹ ਅੱਗੇ ਦੱਸਦੇ ਹਨ ਕਿ \"ਇਨ੍ਹਾਂ ਵਿਦਿਆਰਥੀਆਂ ਵਿੱਚ ਬਹੁਤ ਵਿਦਿਆਰਥੀ ਅਜਿਹੇ ਹਨ ਜਿਹੜੇ ਕਿ ਬਹੁਤ ਗ਼ਰੀਬ ਪਰਿਵਾਰ ਤੋਂ ਆਉਂਦੇ ਹਨ ਜਿਨ੍ਹਾਂ ਦੇ ਮਾਤਾ ਪਿਤਾ ਦਿਹਾੜੀ ਮਜ਼ਦੂਰੀ ਕਰਦੇ ਹਨ। ਇਨ੍ਹਾਂ ਲਈ ਤਾਂ ਆਪਣੇ ਪੜਾਈ ਲਈ ਫ਼ੀਸ ਇਕੱਠੀ ਕਰਨਾ ਵੀ ਕੋਈ ਸੌਖੀ ਗੱਲ ਨਹੀਂ, ਉਸ ਤੋਂ ਬਾਵਜੂਦ ਆਪਣੇ ਫ਼ੌਜੀ ਬਣਨ ਦੇ ਸੁਪਨੇ ਦੇ ਲਈ ਇਹ ਲਗਾਤਾਰ ਮਿਹਨਤ ਕਰ ਰਹੇ ਹਨ। ਇਸ ਕਰ ਕੇ ਸਰਕਾਰ ਨੂੰ ਇਨ੍ਹਾਂ ਵਿਦਿਆਰਥੀਆਂ ਬਾਰੇ ਇੱਕ ਬਾਰੇ ਚੰਗੀ ਤਰਾਂ ਵਿਚਾਰ ਕਰਨ ਦੀ ਸਖ਼ਤ ਲੋੜ ਹੈ।\"

  ਅਗਨੀਪਥ ਯੋਜਨਾ ਨੂੰ ਲੈਕੇ ਆਪਣੇ ਰਾਏ ਰੱਖਦਿਆਂ ਅੰਕਿਤ ਦੱਸਦੇ ਹਨ ਕਿ \"ਸਰਕਾਰ ਨੂੰ 4 ਸਾਲਾਂ ਬਾਅਦ 75% ਨਿਕਲਣ ਵਾਲੇ ਅਗਨੀ ਵੀਰਾਂ ਨੂੰ ਉਨ੍ਹਾਂ ਦੇ ਹੀ ਰਾਜ ਪੁਲਿਸ ਵਿੱਚ ਪਹਿਲ ਦੇ ਆਧਾਰ 'ਤੇ ਭਰਤੀ ਦਿੱਤਾ ਜਾਣਾ ਚਾਹੀਦਾ ਹੈ।\"

  ਇਸੇ ਅਕੈਡਮੀ ਵਿੱਚ ਪਿਛਲੇ ਲਗਭਗ 2 ਸਾਲਾਂ ਤੋਂ ਤਿਆਰੀ ਕਰ ਰਹੇ ਵਿਕਾਸ ਰਾਣਾ ਦੱਸਦੇ ਹਨ ਕਿ \"ਸਾਡਾ ਮੈਡੀਕਲ ਅਤੇ ਫਿਜ਼ੀਕਲ ਇਮਤਿਹਾਨ ਕਲੀਅਰ ਹੈ ਅਤੇ ਸਾਨੂੰ 7-8 ਵਾਰੀ ਲਿਖਤੀ ਇਮਤਿਹਾਨ ਲਈ ਬੁਲਾ ਕੇ ਇਮਤਿਹਾਨ ਮੁਲਤਵੀ ਕੀਤਾ ਗਿਆ ਜਿਸ ਦਾ ਇੰਤਜ਼ਾਰ ਅਸੀਂ ਲੰਬੇ ਸਮੇਂ ਤੋਂ ਕਰ ਰਹੇ ਸੀ ਪਰ ਅਗਨੀਪਥ ਯੋਜਨਾ ਆਉਣ ਦੇ ਨਾਲ ਹੁਣ ਇੰਤਜ਼ਾਰ ਕਰਨ ਦਾ ਕੋਈ ਲਾਭ ਨਹੀਂ ਹੋਇਆ ਅਤੇ ਇਨ੍ਹਾਂ ਸਾਲਾਂ ਵਿੱਚ ਕੀਤੀ ਗਈ ਮਿਹਨਤ ਬੇਕਾਰ ਹੋ ਗਈ।\"

  ਪਿਛਲੇ ਲਗਭਗ 3 ਸਾਲਾਂ ਤੋਂ ਫ਼ੌਜ ਦੀ ਤਿਆਰੀ ਕਰ ਰਹੇ

  20 ਸਾਲ ਦੇ ਪਾਰੂਲ ਸਿੰਘ ਦਾ ਕਹਿਣਾ ਹੈ ਕਿ \"ਅਗਨੀਪਥ ਯੋਜਨਾ ਬਾਅਦ ਦੀ ਗੱਲ ਹੈ, ਸਾਨੂੰ ਤਾਂ ਇਸ ਗੱਲ ਦਾ ਜਵਾਬ ਚਾਹੀਦਾ ਹੈ ਕਿ ਜਿਹੜਾ ਅਸੀਂ 3-3 ਸਾਲਾਂ ਤੋਂ ਤਿਆਰੀ ਕਰ ਰਹੇ ਹਾਂ ਉਸ ਦੀ ਕੀ ? ਕੀ ਸਾਡੀ ਲਈ ਸਰਕਾਰ ਵਿਚਾਰ ਕਰੇਗੀ ?\"

  ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਨਾਲ ਗੱਲ ਬਾਤ ਵਿੱਚ ਇਹ ਚੀਜ਼ ਦਾ ਸਾਫ਼ ਹੁੰਦੀ ਹੈ ਕਿ ਉਹ ਅਗਨੀਪਥ ਯੋਜਨਾ ਦੇ ਬਾਰੇ ਗੱਲ ਨਾ ਕਰ ਕੇ ਲੰਬਿਤ ਪਏ ਇਮਤਿਹਾਨ ਜਿਹੜੇ ਕਿ ਵੱਖ ਵੱਖ ਕਾਰਨਾਂ ਤੋਂ ਮੁਲਤਵੀ ਕੀਤੇ ਗਏ ਸਨ ਅਤੇ ਜਦੋਂ ਇਮਤਿਹਾਨ ਲੈਣ ਦੀ ਵਾਰੀ ਆਈ ਤਾਂ ਨਵੀਂ ਯੋਜਨਾ ਰਾਹੀਂ ਤਿਆਰੀ ਕਰ ਕੇ ਦਾਖਲ ਹੋਣ ਲਈ ਕਹੇ ਜਾਣ ਤੋਂ ਖ਼ਫ਼ਾ ਹਨ।

  Published by:rupinderkaursab
  First published:

  Tags: Agnipath, Mohali, Punjab