ਕਰਨ ਵਰਮਾ
ਮੋਹਾਲੀ: ਮੋਹਾਲੀ ਜ਼ਿਲ੍ਹੇ ਦੇ ਜ਼ੀਰਕਪੁਰ ਵਿੱਚ ਪੁਲਿਸ ਨੂੰ ਇੱਕ ਵੱਡੀ ਸਫਲਤਾ ਹੱਥ ਲੱਗੀ। ਜ਼ੀਰਕਪੁਰ ਪੁਲਿਸ ਵੱਲੋਂ 16 ਪੇਟੀਆ ਨਜਾਇਜ਼ ਸ਼ਰਾਬ ਅਤੇ 1 ਦੇਸੀ ਕੱਟਾ ਸਮੇਤ 05 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ।
ਜ਼ੀਰਕਪੁਰ ਪੁਲਿਸ ਨੂੰ ਖ਼ਬਰ ਮਿਲੀ ਸੀ ਕਿ ਮਨਜੀਤ ਸਿੰਘ ਉਰਫ ਬੁੱਲੜ ਅਤੇ ਮਨਦੀਪ ਸਿੰਘ ਉਰਫ ਦੀਪਾ ਵਸੀਆਂਨ ਪਿੰਡ ਛੱਤ ਚੰਡੀਗੜ੍ਹ ਤੋਂ ਸਸਤੇ ਭਾਅ ਵਿੱਚ ਨਜਾਇਜ ਸ਼ਰਾਬ ਲਿਆ ਕੇ
ਜ਼ੀਰਕਪੁਰ (Zirakpur police) ਦੇ ਏਰੀਆ ਵਿੱਚ ਮਹਿੰਗੇ ਭਾਅ ਵੇਚਦੇ ਹਨ।
ਮਨਜੀਤ ਸਿੰਘ ਜੋ ਆਦਤਨ ਮੁਜ਼ਰਮ ਹੈ ਅਤੇ ਜਿਸ ਉਪਰ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ ਅਤੇ ਆਪਣੇ ਆਪ ਨੂੰ ਭੂਪੀ ਰਾਣਾ ਗੈਂਗ ਦਾ ਮੈਂਬਰ ਦੱਸ ਕੇ ਭੋਲੇ-ਭਾਲੇ ਲੋਕਾਂ ਨੂੰ ਡਰਾਉਂਦਾ ਧਮਕਾਉਂਦਾ ਹੈ,ਇਸ ਕੋਲੋਂ ਪੁਲਿਸ ਨੂੰ ਨਜਾਇਜ਼ ਅਸਲਾ ਵੀ ਮਿਲਿਆ। ਇਹ ਸਾਰੀ ਜਾਣਾਕਰੀ ਮਿਲਣ ਤੋਂ ਬਾਅਦ ਜ਼ੀਰਕਪੁਰ ਪੁਲਿਸ ਦੀ ਟੀਮ ਹਰਕਤ ਦੇ ਵਿੱਚ ਆਈ ਜਿਸ ਤੋਂ ਬਾਅਦ ਕੁਲ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।