Home /punjab /

ਜੀਰਕਪੁਰ ਪੁਲਿਸ ਵੱਲੋਂ ਵਿਦੇਸ਼ੀ ਨਾਗਰਿਕ ਤੋਂ ਲੁੱਟ-ਖੋਹ ਕਰਨ ਵਾਲੇ ਪੰਜ ਕਾਬੂ, ਲੁੱਟ ਦਾ ਸਾਮਾਨ ਬਰਾਮਦ

ਜੀਰਕਪੁਰ ਪੁਲਿਸ ਵੱਲੋਂ ਵਿਦੇਸ਼ੀ ਨਾਗਰਿਕ ਤੋਂ ਲੁੱਟ-ਖੋਹ ਕਰਨ ਵਾਲੇ ਪੰਜ ਕਾਬੂ, ਲੁੱਟ ਦਾ ਸਾਮਾਨ ਬਰਾਮਦ

ਜੀਰਕਪੁਰ ਪੁਲਿਸ ਵੱਲੋਂ ਵਿਦੇਸ਼ੀ ਨਾਗਰਿਕ ਤੋਂ ਲੁੱਟ-ਖੋਹ ਕਰਨ ਵਾਲੇ ਪੰਜ ਕਾਬੂ, ਲੁੱਟ ਦਾ ਸਾਮਾਨ ਬਰਾਮਦ

ਜੀਰਕਪੁਰ ਪੁਲਿਸ ਵੱਲੋਂ ਵਿਦੇਸ਼ੀ ਨਾਗਰਿਕ ਤੋਂ ਲੁੱਟ-ਖੋਹ ਕਰਨ ਵਾਲੇ ਪੰਜ ਕਾਬੂ, ਲੁੱਟ ਦਾ ਸਾਮਾਨ ਬਰਾਮਦ

ਤਫਤੀਸ਼ ਐਸ ਆਈ ਬਲਵਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆ ਤੇ ਮੁਦੱਈ ਮੁਕੱਦਮਾ ਦੇ ਨੇੜੇ ਪਿੰਡ ਛੱਤਬੀੜ ਰੋਡ ਜ਼ੀਰਕਪੁਰ ਮੌਜੂਦ ਸੀ ਤਾਂ ਮੁਦੱਈ ਦੀ ਸਨਾਖਤ 'ਤੇ 5 ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ ਲੁੱਟਿਆ ਹੋਇਆ ਸਮਾਨ ਬਰਾਮਦ ਕਰ ਲਿਆ ਹੈ।

 • Share this:
  ਕਰਨ ਵਰਮਾ, ਮੋਹਾਲੀ

  ਜੀਰਕਪੁਰ ਪੁਲਿਸ ਨੇ ਲੁੱਟ ਖੋਹ ਕਰਨ ਵਾਲੇ 5 ਕਥਿਤ ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਜਿਨ੍ਹਾਂ ਵੱਲੋਂ ਬੀਤੇ ਦਿਨੀ ਇੱਕ ਵਿਦੇਸ਼ੀ ਨਾਗਰਿਕ ਨੂੰ ਲੁੱਟਿਆ ਗਿਆ ਸੀ। ਪੁਲਿਸ ਨੇ ਲੁੱਟ ਦਾ ਸਾਮਾਨ ਵੀ ਬਰਾਮਦ ਕਰ ਲਿਆ ਹੈ।

  ਜਾਣਕਾਰੀ ਅਨੁਸਾਰ ਮੁੱਖ ਅਫਸਰ ਥਾਣਾ ਜ਼ੀਰਕਪੁਰ ਦੀ ਅਗਵਾਈ ਵਿੱਚ ਮੁਦੱਈ ਵਿਦੇਸ਼ੀ ਨਾਗਰਿਕ ਸਲਾਹੀਦੀਨ ਬਸੀਰ ਖੈਰਲਸੀਦ ਵਾਸੀ ਪਿੰਡ ਅਲਖਾਥਰੋਮ, ਰਾਜ ਖਾਰੋਤਮ ਦੇਸ਼ ਸੂਡਾਨ ਹਾਲ ਵਾਸੀ ਹਾਊਸਫੈੱਡ ਕੰਪਲੈਕਸ ਬਨੂੰੜ ਜ਼ਿਲ੍ਹਾ ਮੋਹਾਲੀ ਨੇ ਦੱਸਿਆ ਸੀ ਕਿ ਉਹ ਸਵਾਈਟ ਕਾਲਜ ਬਨੂੰੜ ਵਿਖੇ ਪੜ੍ਹਾਈ ਕਰਦਾ ਹੈ।

  ਉਸ ਨੇ ਦੱਸਿਆ ਕਿ ਉਹ ਬੀਤੇ ਦਿਨੀ ਰਾਤ ਨੂੰ ਜ਼ੀਰਕਪੁਰ ਨੂੰ ਜਾਣ ਲਈ ਬਨੂੰੜ ਬੈਰੀਅਰ ਤੋਂ ਇੱਕ ਆਟੋ ਵਿੱਚ ਬੈਠਿਆ ਸੀ, ਜਿਸ ਵਿੱਚ ਪਹਿਲਾਂ ਹੀ 5 ਨੌਜਵਾਨ ਸਵਾਰ ਸਨ ਅਤੇ ਜਦੋਂ ਉਕਤ ਆਟੋ ਜ਼ੀਰਕਪੁਰ ਲਾਈਟਾਂ ਨੇੜੇ ਪੁੱਜਾ ਤਾਂ ਉਕਤ ਪੰਜ ਨੌਜਵਾਨ ਸਮੇਤ ਆਟੋ ਚਾਲਕ ਨੇ ਆਟੋ ਰੋਕ ਲਿਆ ਅਤੇ ਉਸ ਕੋਲੋਂ ਇੱਕ ਕਿੱਟ ਬੈਗ (ਜਿਸ ਵਿੱਚ ਉਸਦਾ ਪਾਸਪੋਰਟ), ਨਕਦੀ ਅਤੇ ਇੱਕ ਮੋਬਾਇਲ ਫੋਨ ਸੈਮਸੰਗ ਲੁੱਟ ਲਿਆ ਅਤੇ ਫ਼ਰਾਰ ਹੋ ਗਏ। ਉਸ ਨੇ ਤੁਰੰਤ ਪੁਲਿਸ ਨੂੰ ਸ਼ਿਕਾਇਤ ਕੀਤੀ।

  ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਦੌਰਾਨੇ ਤਫਤੀਸ਼ ਐਸ ਆਈ ਬਲਵਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆ ਤੇ ਮੁਦੱਈ ਮੁਕੱਦਮਾ ਦੇ ਨੇੜੇ ਪਿੰਡ ਛੱਤਬੀੜ ਰੋਡ ਜ਼ੀਰਕਪੁਰ ਮੌਜੂਦ ਸੀ ਤਾਂ ਮੁਦੱਈ ਦੀ ਸਨਾਖਤ 'ਤੇ 5 ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ ਲੁੱਟਿਆ ਹੋਇਆ ਸਮਾਨ ਬਰਾਮਦ ਕਰ ਲਿਆ ਹੈ। ਪੁਲਿਸ ਨੇ ਅਗਲੀ ਕਾਰਵਾਈ ਅਰੰਭ ਦਿੱਤੀ ਹੈ।
  Published by:Krishan Sharma
  First published:

  Tags: ATM loot, Crime, Loot, Mohali, Punjab Police, Zirakpur

  ਅਗਲੀ ਖਬਰ