ਪੰਜਾਬ 'ਚ ਇਸ ਦਿਨ ਤੋਂ ਮੌਨਸੂਨ ਦੀ ਆਮਦ, ਦਰਮਿਆਨੀ ਤੋਂ ਭਾਰੀ ਵਰਖਾ ਦਾ ਅਨੁਮਾਨ

ਪੰਜਾਬ 'ਚ ਇਸ ਦਿਨ ਤੋਂ ਮੌਨਸੂਨ ਦੀ ਆਮਦ, ਦਰਮਿਆਨੀ ਤੋਂ ਭਾਰੀ ਵਰਖਾ ਦਾ ਅਨੁਮਾਨ(Image by Bessi from Pixabay)

ਪੰਜਾਬ 'ਚ ਇਸ ਦਿਨ ਤੋਂ ਮੌਨਸੂਨ ਦੀ ਆਮਦ, ਦਰਮਿਆਨੀ ਤੋਂ ਭਾਰੀ ਵਰਖਾ ਦਾ ਅਨੁਮਾਨ(Image by Bessi from Pixabay)

 • Share this:
  ਅਗਲੇ 24 ਤੋਂ 72 ਘੰਟਿਆਂ ਦੌਰਾਨ ਮੌਨਸੂਨ ਪੰਜਾਬ ਸਮੇਤ ਉੱਤਰ-ਭਾਰਤ ਚ ਦਰਮਿਆਨੇ ਤੋਂ ਭਾਰੀ ਮੀਂਹ ਨਾਲ ਦਸਤਕ ਦੇਣ ਲਈ ਤਿਆਰ ਹੈ, ਕੱਲ ਤੋਂ ਮੀਂਹ ਦੀ ਹੱਲਚਲ ਵਧਣ ਦੀ ਉਮੀਦ ਹੈ। ਪੰਜਾਬ ਵਿੱਚ 25 ਜੂਨ ਤੋਂ ਮਾਨਸੂਨ ਦੀ ਆਮਦ ਨਾਲ 25-26 ਨੂੰ ਦਰਮਿਆਨੀ ਤੋਂ ਭਾਰੀ ਵਰਖਾ ਦਾ ਅਨੁਮਾਨ ਹੈ। ਇਨ੍ਹਾਂ ਦਿਨ੍ਹਾਂ ਵਿੱਚ ਝੋਨੇ ਦੀ ਲੁਆਈ ਪੂਰੀ ਕਰ ਲੈਣਾ ਸਹੀ ਹੋਵੇਗਾ।

  ਪੀਏਯੂ ਮੌਸਮ ਵਿਭਾਗ ਦੇ ਮਾਹਿਰ ਅਨੁਸਾਰ 25 ਅਤੇ 26 ਜੂਨ ਨੂੰ ਮੀਂਹ ਪੈ ਸਕਦਾ ਹੈ। ਸੂਬੇ ਦੇ ਲੋਕਾਂ ਨੂੰ ਆਉਂਦੇ ਦਿਨਾਂ ਵਿੱਚ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਬਣਦੀ ਜਾ ਰਹੀ ਹੈ।  ਪੀਏਯੂ ਦੀ ਮੌਸਮ ਵਿਭਾਗ ਮਾਹਿਰ ਡਾ. ਕੇ ਕੇ ਗਿੱਲ ਨੇ ਦੱਸਿਆ ਕਿ ਸੂਬੇ ਵਿੱਚ ਪ੍ਰੀ-ਮੌਨਸੂਨ ਪਹੁੰਚ ਚੁੱਕੀ ਹੈ ਜਦਕਿ ਅਸਲ ਮੌਨਸੂਨ 25 ਤੋਂ 30 ਜੂਨ ਦੌਰਾਨ ਪਹੁੰਚ ਸਕਦੀ ਹੈ। ਉਨ੍ਹਾਂ ਦੱਸਿਆ ਕਿ ਆਮ ਤੌਰ ’ਤੇ ਜਦੋਂ ਦੱਖਣੀ-ਪੱਛਮੀ ਹਵਾਵਾਂ ਚੱਲਦੀਆਂ ਹਨ ਤਾਂ ਇਹ ਅਨੁਮਾਨ ਲੱਗ ਜਾਂਦਾ ਹੈ ਕਿ ਮੌਨਸੂਨ ਆਉਣ ਵਾਲੀ ਹੈ।

  ਅਨੁਮਾਨ ਲਗਾਇਆ ਜਾ ਰਿਹਾ ਹੈ ਕਿ 24 ਜੂਨ ਮਾਨਸੂਨ ਪੰਜਾਬ ਦੇ ਅਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਜਲੰਧਰ, ਕਪੂਰਥਲਾ, ਹੁਸਿਆਰਪੁਰ, ਨੰਗਲ, ਰੋਪੜ, ਨਵਾਂਸਹਾਰ, ਅਨੰਦਪੁਰ ਸਾਹਿਬ, ਚੰਡੀਗੜ, ਮੋਹਾਲੀ ਖੇਤਰਾਂ ਚ ਦਸਤਕ ਦੇ ਸਕਦੀ ਹੈ, 25-26 ਜੂਨ ਪੰਜਾਬ ਦੇ ਬਹੁਤੇ ਭਾਗਾਂ ਚ ਦਰਮਿਆਨੇ ਤੋਂ ਭਾਰੀ ਮੀਂਹ ਨਾਲ ਲੁਧਿਆਣਾ, ਪਟਿਆਲਾ, ਬਠਿੰਡਾ, ਮਾਨਸਾ, ਬਰਨਾਲਾ, ਸੰਗਰੂਰ, ਮੋਗਾ, ਫਰੀਦਕੋਟ, ਫਿਰੋਜਪੁਰ, ਤਰਨਤਾਰਨ, ਮੁਕਤਸਰ ਖੇਤਰਾਂ ਚ ਮਾਨਸੂਨ ਦੇ ਆਗਮਨ ਹੋਣ ਦੀ ਉਮੀਦ ਹੈ। 27 ਜੂਨ ਤੋਂ ਮੀਂਹ ਵਿੱਚ ਕਮੀ ਆ ਜਾਵੇਗੀ।

  ਉਧਰ ਸ਼ਿਮਲਾ ’ਚ ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਕਿਹਾ ਕਿ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ’ਚ 24 ਜੂਨ ਨੂੰ ਮੌਨਸੂਨ ਆ ਸਕਦੀ ਹੈ। ਡਾ. ਗਿੱਲ ਨੇ ਖੁਲਾਸਾ ਕੀਤਾ ਕਿ 1 ਤੋਂ 15 ਜੂਨ ਤੱਕ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਵਧੀਆ ਝਾੜ ਮਿਲਣ ਦੀ ਪੂਰੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਦੇ ਮਾਹਿਰਾਂ ਮੁਤਾਬਕ ਦਿੱਲੀ ਵਿੱਚ ਮੌਨਸੂਨ ਸੰਭਾਵਿਤ ਤਰੀਕ 27 ਜੂਨ ਤੋਂ ਦੋ-ਤਿੰਨ ਦਿਨ ਪਹਿਲਾਂ ਪਹੁੰਚ ਸਕਦੀ ਹੈ ਕਿਉਂਕਿ ਪੱਛਮੀ ਬੰਗਾਲ ਅਤੇ ਉਸ ਦੇ ਗੁਆਂਂਢੀ ਇਲਾਕਿਆਂ ਵਿੱਚ ਬਣਿਆ ਚੱਕਰਵਾਤੀ ਦਬਾਅ ਦੱਖਣ ਪੱਛਮੀ ਉੱਤਰ ਪ੍ਰਦੇਸ਼ ਵੱਲ ਵਧ ਚੁੱਕਾ ਹੈ। ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਵਿੱਚ ਅਗਲੇ ਹਫ਼ਤੇ ਦੌਰਾਨ ਤੇਜ਼ ਹਵਾਵਾਂ ਵਗਣ ਅਤੇ ਗਰਜ ਸਬੰਧੀ ‘ਪੀਲੀ ਚਿਤਾਵਨੀ’ ਵੀ ਜਾਰੀ ਕੀਤੀ ਹੈ।
  First published: