• Home
 • »
 • News
 • »
 • punjab
 • »
 • MONU ARORA MURDER CASE CHIEF WITNESS VIJAY ARORA WAS ABDUCTED AND SERIOUSLY INJURED AND THROWN INTO CANAL

Monu arora murder case- ਮੁੱਖ ਗਵਾਹ ਨੂੰ ਅਗਵਾ ਕਰਨ ਉਪਰੰਤ ਗੰਭੀਰ ਜਖਮੀ ਕਰਕੇ ਨਹਿਰ 'ਤੇ ਸੁੱਟਿਆ

Crime News-ਕੁਝ ਲੋਕਾਂ ਨੇ ਮੋਨੂੰ ਅਰੋੜਾ ਨਾਮੀ ਨੌਜਵਾਨ ਤੇ ਪਿੰਡ ਵਿੱਚ ਨਸ਼ਾ ਸਪਲਾਈ ਕਰਨ ਦੇ ਕਥਿਤ ਦੋਸ਼ ਲਾਉਦਿਆਂ ਉਸਨੂੰ ਜਨਤਕ ਤੌਰ ਤੇ ਬੁਰੀ ਤਰ੍ਹਾਂ ਵੱਢ ਦਿੱਤਾ ਸੀ ਜਿਸਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਸੀ। ਮ੍ਰਿਤਕ ਦੀ ਬੁਰੀ ਤਰ੍ਹਾਂ ਵੱਢ ਟੁੱਕ ਦੀ ਵੀਡੀਓ ਵਾਇਰਲ ਹੋਣ ਤੇ ਇਹ ਮਾਮਲਾ ਕੌਮੀ ਪੱਧਰ ਤੇ ਮੀਡੀਆ ਵੱਲੋਂ ਚੁੱਕੇ ਜਾਣ ਕਾਰਣ ਪੁਲਿਸ ਨੇ ਪਿੰਡ ਭਾਗੀਵਾਂਦਰ ਦੇ ਕੁਝ ਮੋਹਤਬਰਾਂ ਸਮੇਤ ਇੱਕ ਦਰਜ਼ਨ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਸੀ ਅਤੇ ਗ੍ਰਿਫਤਾਰ ਲੋਕਾਂ ਵਿੱਚੋਂ ਅਜੇ ਬਹੁਤੇ ਜੇਲ੍ਹ ਵਿੱਚ ਹੀ ਹਨ।

ਬਹੁਚਰਚਿਤ ਮੋਨੂੰ ਅਰੋੜਾ ਕਤਲਕਾਂਡ:- ਮੁੱਖ ਗਵਾਹ ਵਿਜੈ ਅਰੋੜਾ ਨੂੰ ਅਗਵਾ ਕਰਨ ਉਪਰੰਤ ਗੰਭੀਰ ਜਖਮੀ ਕਰਕੇ ਨਹਿਰ ਤੇ ਸੁੱਟਿਆ

 • Share this:
  ਮੁਨੀਸ਼ ਗਰਗ

  ਤਲਵੰਡੀ ਸਾਬੋ : ਪਿਛਲੇ ਸਾਲਾਂ ਵਿੱਚ ਨੇੜਲੇ ਪਿੰਡ ਭਾਗੀਵਾਂਦਰ ਵਿੱਚ ਕਥਿਤ ਨਸ਼ਾ ਤਸਕਰ ਦੱਸ ਕੇ ਕਤਲ ਕੀਤੇ ਗਏ ਮੋਨੂੰ ਅਰੋੜਾ ਦੇ ਅਪੰਗ ਪਿਤਾ ਨੂੰ ਅੱਜ ਤਲਵੰਡੀ ਸਾਬੋ ਨਗਰ ਵਿਖੇ ਦਿਨ ਦਿਹਾੜੇ ਸਕਾਰਪੀਓ ਗੱਡੀ ਵਿੱਚ ਆਏ ਕੁਝ ਲੋਕਾਂ ਨੇ ਅਗਵਾ ਕਰ ਲਿਆ ਅਤੇ ਅਤਿ ਗੰਭੀਰ ਜਖਮੀ ਕਰਕੇ ਭਾਗੀਵਾਂਦਰ ਨਹਿਰ ਕੋਲ ਸੁੱਟ ਗਏ।ਜਖਮੀ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਈਆਂ ਗਿਆਂ ਹੈ ਤਲਵੰਡੀ ਸਾਬੋ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦਿਨ ਦਿਹਾੜੇ ਵਾਪਰੀ ਅਜਿਹੀ ਘਟਨਾ ਨਾਲ ਸ਼ਹਿਰ ਵਿੱਚ ਸਹਿਮ ਦਾ ਮਾਹੌਲ ਦੇਖਣ ਨੂੰ ਮਿਲ ਰਿਹੈ।

  ਦੱਸਣਾ ਬਣਦਾ ਹੈ ਕਿ 8 ਜੂਨ 2017 ਨੂੰ ਪਿੰਡ ਭਾਗੀਵਾਂਦਰ ਵਿਖੇ ਕੁਝ ਲੋਕਾਂ ਨੇ ਮੋਨੂੰ ਅਰੋੜਾ ਨਾਮੀ ਨੌਜਵਾਨ ਤੇ ਪਿੰਡ ਵਿੱਚ ਨਸ਼ਾ ਸਪਲਾਈ ਕਰਨ ਦੇ ਕਥਿਤ ਦੋਸ਼ ਲਾਉਦਿਆਂ ਉਸਨੂੰ ਜਨਤਕ ਤੌਰ ਤੇ ਬੁਰੀ ਤਰ੍ਹਾਂ ਵੱਢ ਦਿੱਤਾ ਸੀ ਜਿਸਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਸੀ। ਮ੍ਰਿਤਕ ਦੀ ਬੁਰੀ ਤਰ੍ਹਾਂ ਵੱਢ ਟੁੱਕ ਦੀ ਵੀਡੀਓ ਵਾਇਰਲ ਹੋਣ ਤੇ ਇਹ ਮਾਮਲਾ ਕੌਮੀ ਪੱਧਰ ਤੇ ਮੀਡੀਆ ਵੱਲੋਂ ਚੁੱਕੇ ਜਾਣ ਕਾਰਣ ਪੁਲਿਸ ਨੇ ਪਿੰਡ ਭਾਗੀਵਾਂਦਰ ਦੇ ਕੁਝ ਮੋਹਤਬਰਾਂ ਸਮੇਤ ਇੱਕ ਦਰਜ਼ਨ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਸੀ ਅਤੇ ਗ੍ਰਿਫਤਾਰ ਲੋਕਾਂ ਵਿੱਚੋਂ ਅਜੇ ਬਹੁਤੇ ਜੇਲ੍ਹ ਵਿੱਚ ਹੀ ਹਨ।

  ਉੱਧਰ ਤਾਜਾ ਘਟਨਾਕ੍ਰਮ ਦੌਰਾਨ ਅੱਜ ਮ੍ਰਿਤਕ ਮੋਨੂੰ ਅਰੋੜਾ ਦਾ ਪਿਤਾ ਰਮੇਸ਼ ਕੁਮਾਰ ਉਰਫ ਵਿਜੈ ਅਰੋੜਾ ਆਪਣੀ ਮਾਰੂਤੀ ਜੈੱਨ ਕਾਰ ਤੇ ਬਜ਼ਾਰ ਕੋਈ ਸਮਾਨ ਲੈਣ ਜਾ ਰਿਹਾ ਸੀ ਤਾਂ ਸਥਾਨਕ ਮਾਈਸਰ ਮੁਹੱਲੇ ਕੋਲ ਇੱਕ ਸਕਾਰਪੀਓ ਗੱਡੀ ਤੇ ਆਏ ਕੁਝ ਨੌਜਵਾਨਾਂ ਨੇ ਗੱਡੀ ਨੂੰ ਰੋਕ ਕੇ ਸ਼ੀਸਾ ਭੰਨਦਿਆਂ ਵਿਜੈ ਅਰੋੜਾ ਨੂੰ ਅਗਵਾ ਕਰਕੇ ਆਪਣੀ ਗੱਡੀ ਵਿੱਚ ਸੁੱਟ ਲਿਆ ਅਤੇ ਕੁਝ ਸਮੇਂ ਬਾਅਦ ਵਿਜੈ ਅਰੋੜਾ ਅਤਿ ਗੰਭੀਰ ਜਖਮੀ ਹਾਲਤ ਵਿੱਚ ਭਾਗੀਵਾਂਦਰ ਦੀ ਨਹਿਰ ਤੋਂ ਮਿਲੇ।

  ਪਤਾ ਲੱਗਦਿਆਂ ਹੀ ਤਲਵੰਡੀ ਸਾਬੋ ਪੁਲਿਸ ਉੱਥੇ ਪੁੱਜੀ ਅਤੇ ਉਨਾਂ ਨੇ ਵਿਜੈ ਅਰੋੜਾ ਨੂੰ ਬਠਿੰਡਾ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾ ਦਿੱਤਾ ਹੈ।ਜਾਣਕਾਰੀ ਅਨੁਸਾਰ ਪੀੜਿਤ ਵਿਜੈ ਅਰੋੜਾ ਦੀਆਂ ਦੋਵੇਂ ਲੱਤਾਂ ਅਤੇ ਇੱਕ ਬਾਂਹ ਬੁਰੀ ਤਰ੍ਹਾਂ ਤੋੜੀਆਂ ਦੱਸਿਆਂ ਜਾ ਰਹੀਆਂ ਹਨ।

  ਤਲਵੰਡੀ ਸਾਬੋ ਦੇ ਥਾਣਾ ਮੁਖੀ ਰਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੋਨੂੰ ਅਰੋੜਾ ਕਤਲਕਾਂਡ ਨਾਲ ਉਕਤ ਘਟਨਾ ਦਾ ਸਬੰਧ ਹੋਣ ਦੇ ਸਵਾਲ ਤੇ ਉਨਾਂ ਕਿਹਾ ਕਿ ਅਜੇ ਇਹ ਜਾਂਚ ਅਤੇ ਜਖਮੀ ਦੇ ਬਿਆਨਾਂ ਤੋਂ ਬਾਅਦ ਪਤਾ ਲੱਗੇਗਾ।
  Published by:Sukhwinder Singh
  First published: