Home /News /punjab /

Moosewala Murder: 20 ਦਿਨਾਂ ਬਾਅਦ ਵੀ ਕੋਈ ਸ਼ੂਟਰ ਗ੍ਰਿਫ਼ਤਾਰ ਨਹੀਂ ਹੋਇਆ, ਕੀ ਪੁਲਿਸ ਗੈਂਗਸਟਰਾਂ ਦਾ ਸਾਥ ਦੇ ਰਹੀ: ਪ੍ਰਤਾਪ ਬਾਜਵਾ

Moosewala Murder: 20 ਦਿਨਾਂ ਬਾਅਦ ਵੀ ਕੋਈ ਸ਼ੂਟਰ ਗ੍ਰਿਫ਼ਤਾਰ ਨਹੀਂ ਹੋਇਆ, ਕੀ ਪੁਲਿਸ ਗੈਂਗਸਟਰਾਂ ਦਾ ਸਾਥ ਦੇ ਰਹੀ: ਪ੍ਰਤਾਪ ਬਾਜਵਾ

Moosewala Murder: 20 ਦਿਨਾਂ ਬਾਅਦ ਵੀ ਕੋਈ ਸ਼ੂਟਰ ਗ੍ਰਿਫ਼ਤਾਰ ਨਹੀਂ ਹੋਇਆ, ਕੀ ਪੁਲਿਸ ਗੈਂਗਸਟਰਾਂ ਦਾ ਸਾਥ ਦੇ ਰਹੀ: ਪ੍ਰਤਾਪ ਬਾਜਵਾ (ਫਾਇਲ ਫੋਟੋ)

Moosewala Murder: 20 ਦਿਨਾਂ ਬਾਅਦ ਵੀ ਕੋਈ ਸ਼ੂਟਰ ਗ੍ਰਿਫ਼ਤਾਰ ਨਹੀਂ ਹੋਇਆ, ਕੀ ਪੁਲਿਸ ਗੈਂਗਸਟਰਾਂ ਦਾ ਸਾਥ ਦੇ ਰਹੀ: ਪ੍ਰਤਾਪ ਬਾਜਵਾ (ਫਾਇਲ ਫੋਟੋ)

 • Share this:
  ਸਿੱਧੂ ਮੂਸੇਵਾਲਾ ਕਤਲਕਾਂਡ ਇਸ ਵੇਲੇ ਪੰਜਾਬ ਦੀ ਰਾਜਨੀਤੀ ਦਾ ਇੱਕ ਅਹਿਮ ਮੁੱਦਾ ਬਣ ਗਿਆ ਹੈ। ਹਰ ਕੋਈ ਇਸ ਮਾਮਲੇ ਵਿੱਚ ਸੱਤਾਧਾਰੀ ਸਰਕਾਰ ਨੂੰ ਘੇਰਦਾ ਨਜ਼ਰ ਆ ਰਿਹਾ ਹੈ। ਪੰਜਾਬ ਵਿੱਚ ਵਿਰੋਧੀ ਧਿਰ ਦੇ ਨੇਤਾ, ਪ੍ਰਤਾਪ ਸਿੰਘ ਬਾਜਵਾ ਨੇ ਹੁਣ ਪੰਜਾਬ ਪੁਲਿਸ ਉੱਤੇ ਗੰਭੀਰ ਇਲਜ਼ਾਮ ਲਗਾਏ ਹਨ।

  ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੀ ਇਹ ਵੱਡੀ ਨਾਕਾਮੀ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੇ 20 ਦਿਨਾਂ ਬਾਅਦ ਵੀ ਇਸ ਗੋਲੀਕਾਂਡ ਵਿੱਚ ਸ਼ਾਮਲ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਅਤੇ ਜਦੋਂ ਤੱਕ ਕਿਸੇ ਕੇਂਦਰੀ ਏਜੰਸੀ ਤੋਂ ਜਾਂਚ ਨਹੀਂ ਕਰਵਾਈ ਜਾਂਦੀ, ਉਦੋਂ ਤੱਕ ਇਸ ਮਾਮਲੇ ਵਿੱਚ ਕੁਝ ਵੀ ਸਾਹਮਣੇ ਨਹੀਂ ਆਵੇਗਾ। ਪ੍ਰਤਾਪ ਸਿੰਘ ਬਾਜਵਾ ਨੇ ਨਿਊਜ਼ 18 ਨਾਲ ਗੱਲ ਕਰਦਿਆਂ ਇਹ ਤੱਕ ਕਹਿ ਦਿੱਤਾ ਕਿ ਪੰਜਾਬ ਪੁਲਿਸ “ਗੈਂਗਸਟਰਾਂ ਦੀ ਲੀਗ ਵਿੱਚ ਹੈ”।

  ਇੱਕ ਇੰਟਰਵਿਊ ਵਿੱਚ, ਬਾਜਵਾ ਨੇ ਇਹ ਵੀ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਇੱਕ ਦਿਨ ਪਹਿਲਾਂ ਉਸ ਦੀ ਸੁਰੱਖਿਆ ਵਿੱਚ ਕੀਤੀ ਗਈ ਕਟੌਤੀ ਨੂੰ ਜਨਤਕ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ 'ਕਤਲ ਲਈ ਉਕਸਾਉਣ' ਦਾ ਮਾਮਲਾ ਦਰਜ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ "ਕੁਝ ਸਮਾਂ ਪਹਿਲਾਂ ਦਿੱਲੀ ਪੁਲਿਸ ਦੁਆਰਾ ਪੰਜਾਬ ਪੁਲਿਸ ਦੇ ਐਂਟੀ ਗੈਂਗਸਟਰ ਸਕੁਐਡ ਨਾਲ ਸਾਂਝੇ ਕੀਤੇ ਮੂਸੇਵਾਲਾ ਦੀ ਜਾਨ ਨੂੰ ਖਤਰੇ ਦੇ ਬਾਵਜੂਦ ਇਹ ਸੁਰੱਖਿਆ ਘਟਾਈ ਗਈ। ਉਸ ਕੋਲ 10 ਸੁਰੱਖਿਆ ਕਰਮਚਾਰੀ ਸਨ, ਜਿਨ੍ਹਾਂ ਨੂੰ ਕੱਟ ਕੇ ਚਾਰ ਅਤੇ ਫਿਰ ਦੋ ਕਰ ਦਿੱਤਾ ਗਿਆ।"

  ਬਾਜਵਾ ਨੇ ਕਿਹਾ ਅੱਗੇ ਕਿਹਾ ਕਿ "ਅਸੀਂ ਮੂਸੇਵਾਲਾ ਕਤਲ ਕੇਸ ਦੀ ਹੋ ਰਹੀ ਜਾਂਚ ਤੋਂ ਬੇਹੱਦ ਨਾਖੁਸ਼ ਹਾਂ। ਪੰਜਾਬ ਪੁਲਿਸ ਦੀ ਜਾਂਚ 'ਚ ਕੁਝ ਨਹੀਂ ਨਿਕਲੇਗਾ। ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀ ਇਨ੍ਹਾਂ ਗੈਂਗਸਟਰਾਂ ਨਾਲ ਜੁੜੇ ਹੋਏ ਹਨ, ਨਹੀਂ ਤਾਂ ਇਹ ਗੈਂਗਸਟਰ 10 ਦਿਨਾਂ ਦੇ ਅੰਦਰ ਅੰਦਰ ਕਾਬੂ ਕਰ ਲਏ ਜਾਣੇ ਸਨ।" ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਉਹ ਗੈਂਗਸਟਰਾਂ ਨੂੰ ਖਤਮ ਕਰਨਗੇ। ਪਰ ਗੈਂਗਸਟਰ ਅਤੇ ਕਥਿਤ ਮਾਸਟਰਮਾਈਂਡ ਲਾਰੈਂਸ ਬਿਸ਼ਨੋਈ ਨੂੰ ਤਿਹਾੜ ਜੇਲ੍ਹ 'ਚ ਰਹਿੰਦਿਆਂ ਇਸ ਕਤਲ ਦੀ ਯੋਜਨਾ ਬਣਾਈ ਸੀ ਤੇ ਤਿਹਾੜ ਜੇਲ੍ਹ ਕੇਜਰੀਵਾਲ ਦੇ ਸਿੱਧੇ ਕੰਟਰੋਲ ਵਿੱਚ ਹੈ। ਇਹ ਕੇਜਰੀਵਾਲ ਦੀ ਕੁਸ਼ਲਤਾ 'ਤੇ ਵੀ ਇੱਕ ਵੱਡਾ ਸਵਾਲ ਖੜ੍ਹਾ ਕਰਨਾ ਹੈ।

  ਕਾਂਗਰਸੀ ਆਗੂ ਨੇ ਕਿਹਾ ਕਿ ਇਸ ਕੇਸ ਨੂੰ ਤੁਰੰਤ ਸੀਬੀਆਈ ਜਾਂ ਐਨਆਈਏ ਹਵਾਲੇ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਪੰਜਾਬ ਪੁਲੀਸ ਇਨ੍ਹਾਂ ਗੈਂਗਸਟਰਾਂ ਨਾਲ ‘ਸਮਝੌਤਾ’ ਕਰ ਚੁੱਕੀ ਹੈ। ਬਾਜਵਾ ਨੇ ਮਾਨ ਸਰਕਾਰ ਤੇ ਪੰਜਾਬ ਪੁਲਿਸ ਨੂੰ ਘੇਰਦਿਆਂ ਕਿਹਾ ਕਿ ਜ਼ਿਆਦਾਤਰ ਸ਼ੂਟਰ ਪੰਜਾਬ ਤੋਂ ਬਾਹਰ ਹਰਿਆਣਾ, ਮਹਾਰਾਸ਼ਟਰ ਅਤੇ ਹੋਰ ਰਾਜਾਂ ਤੋਂ ਹਨ। ਇਸ ਲਈ ਪੰਜਾਬ ਪੁਲਿਸ ਉਨ੍ਹਾਂ ਨੂੰ ਕਿਵੇਂ ਫੜੇਗੀ?” ਬਾਜਵਾ ਨੇ ਇਹ ਵੀ ਕਿਹਾ ਕਿ ਅਜਿਹੇ ਮਾਸਟਰਮਾਈਂਡ ਹਨ ਜੋ ਭਾਰਤ ਤੋਂ ਬਾਹਰ ਹਨ ਜਾਂ ਦੇਸ਼ ਦੇ ਹੋਰ ਹਿੱਸਿਆਂ ਵਿਚ ਜੇਲ੍ਹਾਂ ਵਿਚ ਹਨ। “ਇੰਟਰਪੋਲ ਨੇ ਲੋਕਾਂ ਦੀ ਸਪੁਰਦਗੀ ਲਈ ਹਰ ਦੇਸ਼ ਵਿੱਚ ਇੱਕ ਵਿਸ਼ੇਸ਼ ਏਜੰਸੀ ਨੂੰ ਨਿਯੁਕਤ ਕੀਤਾ ਹੈ ਅਤੇ ਭਾਰਤ ਵਿੱਚ, ਇਹ ਸੀਬੀਆਈ ਹੈ। ਉਨ੍ਹਾਂ ਨੂੰ ਇਸ ਵਿੱਚ ਮੁਹਾਰਤ ਹਾਸਲ ਹੈ। ਤਾਂ ਪੰਜਾਬ ਪੁਲਿਸ ਇਸ ਕੇਸ ਨੂੰ ਕਿਵੇਂ ਹੱਲ ਕਰੇਗੀ?

  ਪੰਜਾਬ 'ਚ 'ਆਪ' ਦਾ ਪ੍ਰਭਾਵ ਘਟਿਆ, ਖੁੰਝ ਸਕਦੀ ਹੈ ਸੰਗਰੂਰ ਦੀ ਸੀਟ
  ਬਾਜਵਾ ਨੇ ਕਿਹਾ ਕਿ "ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੀ ਸੰਸਦੀ ਸੀਟ ਖਾਲੀ ਕਰਨ ਤੋਂ ਬਾਅਦ ਪੰਜਾਬ ਅਗਲੇ ਹਫ਼ਤੇ ਸੰਗਰੂਰ ਵਿੱਚ ਹੋਣ ਵਾਲੀ ਅਹਿਮ ਲੋਕ ਸਭਾ ਜ਼ਿਮਨੀ ਚੋਣ ਲਈ ਤਿਆਰੀ ਕਰ ਰਿਹਾ ਹੈ। 'ਆਪ' ਦਾ ਪ੍ਰਭਾਵ ਪੰਜਾਬ 'ਚ ਲਗਭਗ ਖਤਮ ਹੋ ਚੁੱਕਾ ਹੈ ਅਤੇ ਸੰਗਰੂਰ ਦੇ ਨਤੀਜੇ ਇਹ ਦਿਖਾ ਦੇਣਗੇ। 'ਆਪ' ਲਈ ਇਸ ਸੀਟ ਨੂੰ ਬਰਕਰਾਰ ਰੱਖਣਾ ਬਹੁਤ ਮੁਸ਼ਕਲ ਹੈ ਜੋ ਉਨ੍ਹਾਂ ਨੇ ਪਹਿਲਾਂ 4.7 ਲੱਖ ਵੋਟਾਂ ਦੇ ਫਰਕ ਨਾਲ ਜਿੱਤੀ ਸੀ। ਅਸਲ ਵਿੱਚ ਉਹ ਹਾਰ ਦੇ ਕੰਢੇ 'ਤੇ ਜਾਪਦੇ ਹਨ।"

  ਮੂਸੇਵਾਲਾ ਕਤਲ ਵੱਲ ਇਸ਼ਾਰਾ ਕਰਦੇ ਹੋਏ, ਬਾਜਵਾ ਨੇ ਕਿਹਾ ਕਿ ਸਿਰਫ ਤਿੰਨ ਮਹੀਨਿਆਂ ਵਿੱਚ 'ਆਪ' ਦੇ ਘਟਦੇ ਪ੍ਰਭਾਵ ਦਾ ਇੱਕ ਵੱਡਾ ਕਾਰਨ ਕਾਨੂੰਨ ਅਤੇ ਵਿਵਸਥਾ ਦਾ ਵਿਗੜੇ ਹੋਣਾ ਹੈ। ਕਿਸੇ ਦੀ ਜਾਨ ਅਤੇ ਮਾਲ ਸੁਰੱਖਿਅਤ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ 'ਆਪ' ਦੀ ਸਿਖਰਲੀ ਲੀਡਰਸ਼ਿਪ ਖਾਸ ਕਰਕੇ ਭਗਵੰਤ ਮਾਨ 'ਚ ਕਾਬਲੀਅਤ ਦੀ ਘਾਟ ਹੈ। ਸਰਦਾਰ ਪ੍ਰਤਾਪ ਸਿੰਘ ਕੈਰੋਂ (1956-64 ਤੱਕ ਪੰਜਾਬ ਦੇ ਮੁੱਖ ਮੰਤਰੀ) ਤੋਂ ਲੈ ਕੇ ਭਗਵੰਤ ਮਾਨ ਤੱਕ - ਪੰਜਾਬ ਵਿੱਚ ਮੁੱਖ ਮੰਤਰੀਆਂ ਦੀ ਯੋਗਤਾ ਵਿੱਚ ਲਗਾਤਾਰ ਗਿਰਾਵਟ ਆਈ ਹੈ। ਪੰਜਾਬ ਦੇ ਲੋਕਾਂ ਨੂੰ ਅਹਿਸਾਸ ਹੋ ਗਿਆ ਹੈ ਕਿ ਸਟੇਜੀ ਕਾਮਿਕ ਅਤੇ ਮੁੱਖ ਮੰਤਰੀ ਬਣਨ ਵਿੱਚ ਬਹੁਤ ਫਰਕ ਹੁੰਦਾ ਹੈ।"

  ਉਨ੍ਹਾਂ ਕਿਹਾ ਕਿ ਕੇਜਰੀਵਾਲ ਸਾਧਾਰਨ ਕਾਰ ਰਾਹੀਂ ਸਫ਼ਰ ਕਰਨ 'ਤੇ ਮਾਣ ਮਹਿਸੂਸ ਕਰਦੇ ਸਨ ਅਤੇ 'ਆਪ' ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਲੈਂਡ ਕਰੂਜ਼ਰ 'ਚ ਸਫ਼ਰ ਕਰਨ ਦੀ ਆਲੋਚਨਾ ਕੀਤੀ ਸੀ। ਪਰ ਜਦੋਂ ਤੋਂ ਮਾਨ ਮੁੱਖ ਮੰਤਰੀ ਬਣੇ ਹਨ, ਉਨ੍ਹਾਂ ਨੇ ਲੈਂਡ ਕਰੂਜ਼ਰਾਂ ਨੂੰ ਛੱਡਿਆ ਨਹੀਂ ਹੈ। ਉਸ ਨੇ ਕਈ ਘਰ ਸਾਂਭ ਲਏ ਹਨ।

  ਰਾਜ ਦੇ ਹੈਲੀਕਾਪਟਰ ਨੂੰ ਤਾਂ ਮੁੱਖ ਮੰਤਰੀ ਟਾਂਗੇ ਵਾਂਗ ਵਰਤਦੇ ਹਨ। ਮਾਨ ਨੇ ਕਿਹਾ ਸੀ ਕਿ ਉਹ ਬਿਨਾਂ ਸੁਰੱਖਿਆ ਦੇ ਪਿੰਡਾਂ ਦੀਆਂ ਸਾਂਝੀਆਂ ਥਾਵਾਂ 'ਤੇ ਆਉਣਗੇ। ਪਰ ਉਹ 3000 ਪੁਲਿਸ ਵਾਲਿਆਂ ਨਾਲ ਮੂਸੇਵਾਲਾ ਦੇ ਪਿੰਡ ਗਏ। ਵਿਰੋਧੀ ਧਿਰ ਦੇ ਨੇਤਾ ਨੇ ਨਿਊਜ਼ 18 ਨੂੰ ਦੱਸਿਆ ਕਿ ਪੰਜਾਬ ਦੇ ਲੋਕ 'ਆਪ' ਦੀ ਕਹਿਣੀ ਤੇ ਕਰਨੀ 'ਚ ਬਹੁਤ ਵੱਡਾ ਅੰਤਰ ਮਹਿਸੂਸ ਕਰ ਰਹੇ ਹਨ।
  Published by:Gurwinder Singh
  First published:

  Tags: Partap Singh Bajwa, Sidhu Moose Wala, Sidhu Moosewala

  ਅਗਲੀ ਖਬਰ