Home /News /punjab /

ਮੂਸੇਵਾਲਾ ਕਤਲ: ਹਥਿਆਰ ਸਪਲਾਈ ਦੇ ਦੋਸ਼ 'ਚ ਫੜੇ ਜਸਕਰਨ ਦੇ ਮਾਪਿਆਂ ਨੇ ਪੁੱਤ ਨੂੰ ਬੇਕਸੂਰ ਦੱਸਿਆ

ਮੂਸੇਵਾਲਾ ਕਤਲ: ਹਥਿਆਰ ਸਪਲਾਈ ਦੇ ਦੋਸ਼ 'ਚ ਫੜੇ ਜਸਕਰਨ ਦੇ ਮਾਪਿਆਂ ਨੇ ਪੁੱਤ ਨੂੰ ਬੇਕਸੂਰ ਦੱਸਿਆ

ਮੂਸੇਵਾਲਾ ਕਤਲ: ਹਥਿਆਰ ਸਪਲਾਈ ਦੇ ਦੋਸ਼ 'ਚ ਫੜੇ ਜਸਕਰਨ ਦੇ ਮਾਪਿਆਂ ਨੇ ਪੁੱਤ ਨੂੰ ਬੇਕਸੂਰ ਦੱਸਿਆ

ਮੂਸੇਵਾਲਾ ਕਤਲ: ਹਥਿਆਰ ਸਪਲਾਈ ਦੇ ਦੋਸ਼ 'ਚ ਫੜੇ ਜਸਕਰਨ ਦੇ ਮਾਪਿਆਂ ਨੇ ਪੁੱਤ ਨੂੰ ਬੇਕਸੂਰ ਦੱਸਿਆ

 • Share this:

  ਭੁਪਿੰਦਰ ਸਿੰਘ

   ਨਾਭਾ: ਸਿੱਧੂ ਮੂਸੇਵਾਲੇ ਕਤਲ ਕੇਸ ਵਿੱਚ ਇਕ ਤੋਂ ਬਾਅਦ ਇਕ ਗ੍ਰਿਫਤਾਰੀਆਂ ਹੋ ਰਹੀਆਂ ਹਨ ਅਤੇ ਗ੍ਰਿਫ਼ਤਾਰੀਆਂ ਦੇ ਨਾਲ ਵੱਡੇ-ਵੱਡੇ ਖੁਲਾਸੇ ਵੀ ਹੋ ਰਹੇ ਹਨ। ਸਿੱਧੂ ਮੂਸੇਵਾਲੇ ਦੇ ਕਤਲ ਕੇਸ ਦੇ ਤਾਰ ਹੁਣ ਨਾਭਾ ਬਲਾਕ ਦੇ ਪਿੰਡ ਸ਼ਮਸ਼ਪੁਰ ਨਾਲ ਵੀ ਜੁੜਦੇ ਵਿਖਾਈ ਦੇ ਰਹੇ ਹਨ।

  ਬੀਤੇ ਦਿਨ ਸਮਸਪੁਰ ਦੇ ਰਹਿਣ ਵਾਲੇ 21 ਸਾਲਾ ਨੌਜਵਾਨ ਅਤੇ ਕਬੱਡੀ ਖਿਡਾਰੀ ਜਸਕਰਨ ਸਿੰਘ ਉਰਫ ਕਰਨ ਨੂੰ ਲੁਧਿਆਣਾ ਪੁਲਿਸ ਵੱਲੋਂ ਹਥਿਆਰ ਸਪਲਾਈ ਕਰਨ ਦੇ ਦੋਸ਼ਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਜਸਕਰਨ ਸਿੰਘ ਉਰਫ ਕਰਨ ਉਤੇ ਦੋਸ਼ ਹਨ ਕਿ ਇਹ ਹਥਿਆਰ ਗੋਲਡੀ ਬਰਾੜ ਨੇ ਭੇਜੇ ਸੀ ਜੋ ਬਲਦੇਵ ਚੌਧਰੀ ਉਰਫ ਬੱਲੂ ਨੂੰ ਸਪਲਾਈ ਕੀਤੇ ਸਨ।

  ਇਸ ਮੌਕੇ ਜਸਕਰਨ ਸਿੰਘ ਉਰਫ ਕਰਨ ਦੇ ਮਾਤਾ-ਪਿਤਾ ਨੇ ਰੋਂਦੇ ਕਰਲਾਉਂਦੇ ਕਿਹਾ ਕਿ ਸਾਡਾ ਬੱਚਾ ਬੇਕਸੂਰ ਹੈ। ਪੁਲਿਸ ਸਾਡੇ ਬੱਚੇ ਨੂੰ ਝੂਠੇ ਕੇਸ ਵਿੱਚ ਫਸਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਫੜਨਾ ਹੈ ਤਾਂ ਪੁਲਿਸ ਗੋਲਡੀ ਬਰਾੜ ਨੂੰ ਫੜੇ। ਸਾਡੇ ਬੱਚੇ ਨੂੰ ਝੂਠਾ ਫਸਾ ਰਹੀ ਹੈ ਅਤੇ ਪੰਜਾਬ ਦੇ ਗਰੀਬ ਬੱਚਿਆਂ ਨੂੰ ਇਸ ਕਤਲ ਕੇਸ ਵਿੱਚ ਕਿਉਂ ਮਰਵਾਇਆ ਜਾ ਰਿਹੈ ਹੈ।

  ਜਸਕਰਨ ਸਿੰਘ ਉਰਫ ਕਰਨ ਨੂੰ ਲੁਧਿਆਣਾ ਪੁਲਿਸ 23 ਜੂਨ ਨੂੰ ਗ੍ਰਿਫ਼ਤਾਰ ਕਰ ਕੇ ਲੈ ਗਈ ਸੀ। ਜਸਕਰਨ ਸਿੰਘ ਉਰਫ ਕਰਨ ਦੇ ਦੋਸ਼ ਹਨ ਕਿ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਜੋ ਹਥਿਆਰ ਵਰਤੇ ਗਏ ਸਨ, ਉਹ ਹਥਿਆਰ ਗੋਲਡੀ ਬਰਾੜ ਵੱਲੋਂ ਭੇਜੇ ਗਏ ਸਨ ਅਤੇ ਉਸ ਤੋਂ ਬਾਅਦ ਉਹ ਹਥਿਆਰ ਬਲਦੇਵ ਚੌਧਰੀ ਉਰਫ ਬੱਲੂ ਨੂੰ ਸਪਲਾਈ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।

  ਮਾਰਚ ਮਹੀਨੇ ਉਸ ਨੇ ਬੱਲੂ ਨੂੰ ਦੋ ਹਥਿਆਰ ਦਿੱਤੇ। ਕਰਨ 21 ਸਾਲ ਦੀ ਉਮਰ ਦਾ ਕਬੱਡੀ ਖਿਡਾਰੀ ਹੈ ਅਤੇ ਉਸ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਮੁੱਢਲੀ ਜਾਂਚ ਮੁਤਾਬਕ ਕੈਨੇਡਾ ਦੇ ਗੋਲਡੀ ਬਰਾੜ ਨੇ ਇਹ ਹਥਿਆਰ ਉਸ ਨੂੰ ਭੇਜੇ ਹਨ। ਜਸਕਰਨ ਦੇ ਮਾਤਾ-ਪਿਤਾ ਨੇ ਕਿਹਾ ਕਿ ਸਾਡਾ ਬੱਚਾ ਨਿਰਦੋਸ਼ ਹੈ ਕਿਉਂਕਿ ਅੱਜ ਤੱਕ ਉਸ ਦਾ ਕਿਸੇ ਵੀ ਤਰ੍ਹਾਂ ਦਾ ਕ੍ਰਿਮੀਨਲ ਰਿਕਾਰਡ ਨਹੀਂ ਹੈ।

  ਇਸ ਮੌਕੇ ਜਸਕਰਨ ਸਿੰਘ ਉਰਫ ਕਰਨ ਦੇ ਪਿਤਾ ਜਗਤਾਰ ਸਿੰਘ ਅਤੇ ਮਾਤਾ ਰਾਜਵਿੰਦਰ ਕੌਰ ਨੇ ਕਿਹਾ ਕਿ ਸਾਡਾ ਬੱਚਾ ਕਬੱਡੀ ਦਾ ਖਿਡਾਰੀ ਵੀ ਹੈ ਅਤੇ ਉਹ ਅੱਜ ਤਕ ਕਿਸੇ ਵੀ ਲੜਾਈ ਝਗੜੇ ਵਿੱਚ ਇਸੇ ਤਰ੍ਹਾਂ ਦੀ ਸ਼ਮੂਲੀਅਤ ਨਹੀਂ ਹੈ। ਜੋ ਬੀਤੀ ਦਿਨੀਂ ਲੁਧਿਆਣਾ ਪੁਲਿਸ ਵਲੋਂ ਸਿੱਧੂ ਮੂਸੇਵਾਲੇ ਕਤਲ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ, ਇਹ ਇਕ ਸਾਜ਼ਿਸ਼ ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ ਕਿਉਂਕਿ ਸਾਡੇ ਬੱਚੇ ਦਾ ਗੋਲਡੀ ਬਰਾੜ ਨਾਲ ਕਿਸੇ ਵੀ ਤਰ੍ਹਾਂ ਦਾ ਲੈਣਾ ਦੇਣਾ ਨਹੀਂ ਹੈ ਤੇ ਨਾ ਹੀ ਉਸ ਨੇ ਕਦੇ ਫੋਨ ਉਤੇ ਗੱਲ ਨਹੀ ਕੀਤੀ।

  ਸਾਡੇ ਬੱਚਿਆਂ ਨੂੰ ਝੂਠਾ ਫਸਾਇਆ ਜਾ ਰਿਹਾ ਹੈ। ਪੁਲਿਸ ਨੂੰ ਚਾਹੀਦਾ ਹੈ ਕਿ ਜਿਹੜੇ ਅਸਲ ਕਾਤਲ ਹਨ, ਉਨ੍ਹਾਂ ਨੂੰ ਗ੍ਰਿਫ਼ਤਾਰ ਕਰੇ। ਉਨ੍ਹਾਂ ਕਿਹਾ ਕਿ ਜੇਕਰ ਹਥਿਆਰਾਂ ਵਾਲੀ ਕਿਸੇ ਤਰ੍ਹਾਂ ਦੀ ਗੱਲ ਹੁੰਦੀ ਤਾਂ ਸਾਨੂੰ ਪਤਾ ਲੱਗਦਾ। ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਹੈ ਤਾਂ ਸਾਡਾ ਬੱਚਾ ਘਰ ਸੀ। ਜੇਕਰ ਕਿਸੇ ਵੀ ਤਰ੍ਹਾਂ ਦੀ ਇਸ ਕਤਲ ਵਿੱਚ ਸ਼ਮੂਲੀਅਤ ਹੁੰਦੀ ਤਾਂ ਉਹ ਡਰ ਕੇ ਘਰੋਂ ਹੀ ਭੱਜ ਜਾਂਦਾ।

  ਇਸ ਮੌਕੇ ਪਿੰਡ ਵਾਸੀ ਗੁਰਮੀਤ ਸਿੰਘ ਨੇ ਕਿਹਾ ਕਿ ਜਸਕਰਨ ਸਿੰਘ ਉਰਫ ਕਾਰਨ ਬਹੁਤ ਹੀ ਵਧੀਆ ਸੁਭਾਅ ਦਾ ਲੜਕਾ ਹੈ।

  Published by:Gurwinder Singh
  First published:

  Tags: Sidhu Moose Wala, Sidhu Moosewala