ਸੰਗਰੂਰ ਦੇ ਹਮੀਰਗੜ ਅਤੇ ਮੰਡਵੀ ਪਿੰਡ ਵਿੱਚ ਅੱਗ ਦੇ ਤਾਂਡਵ ਨਾਲ ਕਣਕ ਦੀ ਫਸਲ ਸੜ ਕੇ ਸੁਆਹ ਕਰ ਦਿੱਤੀ ਹੈ। ਤਿੰਨ ਕਿਲੋਮੀਟਰ ਲੰਬੇ ਏਰਿਆ ਵਿੱਚ ਲੱਗੀ ਅੱਗ ਨੂੰ ਬੜੀ ਮੁਸ਼ਕਲ ਦੇ ਨਾਲ ਕਾਬੂ ਕੀਤਾ ਗਿਆ। ਇਸ ਘਟਨਾ ਨਾਲ ਕਿਸਾਨਾਂ ਦੇ ਘਰਾਂ ਵਿੱਚ ਮਾਤਮ ਛਾ ਗਿਆ ਹੈ। ਇੰਨਾਂ ਵਿੱਚੋਂ ਕਈ ਕਿਸਾਨਾਂ ਨੇ ਤਾਂ ਠੇਕੇ ਤੇ ਪੈਲੀ ਲੈ ਕੇ ਖੇਤੀ ਕੀਤੀ ਸੀ ਤੇ ਉਨ੍ਹਾਂ ਦੇ ਤੂੜੀ ਵੀ ਪੱਲੇ ਨਹੀਂ ਪਈ, ਉਲਟਾ ਘਰ ਵਿੱਚ ਖਾਣ ਲਈ ਦਾਣੇ ਵੀ ਨਹੀਂ। ਇਸ ਫਸ਼ਲ ਨੂੰ ਵੇਚ ਕੇ ਕਿਸਾਨ ਨੇ ਕਰਜ਼ੇ ਮੋੜਣੇ, ਘਰ ਦਾ ਖਰਚਾ ਚਲਾਉਣ ਤੇ ਅਗਲੀ ਖੇਤੀਬਾੜੀ ਲਈ ਖਰਚੇ ਜਟਾਉਣੇ ਹੁੰਦੇ ਹਨ ਪਰ ਹੁਣ ਸਾਰੀਆਂ ਉਮੀਦਾਂ ਉੱਤੇ ਪਾਣੀ ਫਿਰ ਗਿਆ ਹੈ।
ਹਮੀਰਗੜ ਤੋਂ ਲੈਕੇ ਮੰਡਵੀ ਰੋੜ ਤੋਂ ਲੈ ਕੇ ਪਾਤੜਾਂ ਜਾਖੜ ਰੋੜ ਤੱਕ ਖੜ੍ਹੀ ਕਣਕ ਦੀ ਫਸਲ ਨੂੰ ਅੱਗ ਲੱਗ ਗਈ। ਇਸਦੀ ਕਰੀਬ ਤਿੰਨ ਕਿੱਲੋਮੀਟਰ ਤੱਕ ਦੀ ਲੰਬਾਈ ਹੋਵੇਗੀ। ਅੱਗ ਕਿਵੇਂ ਲੱਗੀ ਇਸ ਬਾਰੇ ਹਾਲੇ ਪਤਾ ਨਹੀਂ ਲੱਗਾ। ਕਿਸਾਨਾਂ ਮੁਤਾਬਿਕ ਜਿਹੜੇ ਕਿੱਲੇ ਨੂੰ ਅੱਗ ਲੱਗੀ ਹੈ, ਉਸਦਾ ਸੋ ਫੀਸਦੀ ਨੁਕਸਾਨ ਹੋਇਆ ਹੈ। ਪਰੇਸ਼ਾਨ ਕਿਸਾਨਾਂ ਨੇ ਕਿਹਾ ਕਿ ਨਾ ਤਾਂ ਸਰਕਾਰ ਘਰ ਪੂਰਾ ਕਰ ਸਕਦੀ ਹੈ ਇਹ ਤਾਂ ਸ਼ਾਨੂੰ ਪਤਾ ਹੈ ਪਰ ਇੰਨੀ ਜਰੂਰ ਮੰਗ ਕਰਦੇ ਹਾਂ ਕਿ ਘੱਟੋ-ਘੱਟ ਅਗਲੀ ਫਸਲ ਦੀ ਬਿਜਾਈ ਲਈ ਖਰਚਾ ਦੇ ਦੇਵੇ। ਜਿਸ ਨਾਲ ਉਹ ਖੇਤੀ ਕਰਨ ਲਈ ਮੁੜ ਤੋਂ ਪੈਰਾ ਸਿਰ ਖੜ੍ਹਾ ਹੋ ਜਾਣ।
ਇੱਕ ਹੋਰ ਘਟਨਾ ਵਿੱਚ ਜ਼ਿਲ੍ਹੇ ਦੇ ਨੇੜਲੇ ਪਿੰਡ ਸ਼ੇਰਪੁਰ ਸੋਢੀਆਂ ਦੇ ਖੇਤਾਂ ਵਿੱਚ ਖੜ੍ਹੀ ਕਣਕ ਦੀ ਫ਼ਸਲ ਤੇ ਨਾੜ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਜਾਣਕਾਰੀ ਮੁਤਾਬਕ,ਅੱਗ ਬੀਤੇ ਦਿਨ ਸਵੇਰੇ ਲਗਪਗ 10.30 ਵਜੇ ਲੱਗੀ। ਦੱਸਿਆ ਜਾ ਰਿਹਾ ਹੈ ਕਿ ਸ਼ੇਰਪੁਰ ਸੋਢੀਆਂ ਦੇ ਧੰਨਾ ਸਿੰਘ ਦੀ ਛੇ ਏਕੜ, ਪੂਰਨ ਸਿੰਘ ਦੀ ਅੱਠ ਏਕੜ, ਗੁਰਜੰਟ ਸਿੰਘ ਤੇ ਬਲਵਿੰਦਰ ਸਿੰਘ ਦੀ ਡੇਢ-ਡੇਢ ਏਕੜ, ਆਤਮਾ ਸਿੰਘ ਦੀ ਡੇਢ ਵਿੱਘਾ ਅਤੇ ਅਜੈਬ ਸਿੰਘ ਦੀ 42 ਵਿੱਘਾ ਕਣਕ ਅੱਗ ਦੀ ਚਪੇਟ ਵਿੱਚ ਆ ਗਈ।
ਇਸੇ ਤਰ੍ਹਾਂ ਅੱਗ ਕਾਰਨ ਗੁਰਵਿੰਦਰ ਸਿੰਘ ਦਾ ਚਾਰ ਏਕੜ ਅਤੇ ਜੋਗਾ ਸਿੰਘ ਦਾ ਇੱਕ ਏਕੜ ਨਾੜ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦੇ ਕਾਰਨਾ ਦਾ ਪਤਾ ਨਹੀਂ ਚੱਲ ਸਕਿਆ। ਫਾਇਰ ਬਿਗ੍ਰੇਡ ਅਮਲੇ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲਗਪਗ ਦੋ ਘੰਟੇ ਦੀ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ ਜਾ ਸਕਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Agricultural, Crop Damage, Sangrur, Wheat