Home /News /punjab /

ਲੁੱਟਾਂ ਖੋਹਾਂ 'ਚ ਮਾਹਰ ਪ੍ਰੀਤੋ-ਗੁਰਮੀਤੋ ਦੀ ਜੋੜੀ, 65 ਤੋਂ ਵੱਧ ਕੀਤੀਆਂ ਵਾਰਦਾਤਾਂ, ਹੁਣ ਜਾ ਕੇ ਚੜ੍ਹੀਆਂ ਪੁਲਿਸ ਹੱਥੇ

ਲੁੱਟਾਂ ਖੋਹਾਂ 'ਚ ਮਾਹਰ ਪ੍ਰੀਤੋ-ਗੁਰਮੀਤੋ ਦੀ ਜੋੜੀ, 65 ਤੋਂ ਵੱਧ ਕੀਤੀਆਂ ਵਾਰਦਾਤਾਂ, ਹੁਣ ਜਾ ਕੇ ਚੜ੍ਹੀਆਂ ਪੁਲਿਸ ਹੱਥੇ

ਲੁੱਟਾਂ ਖੋਹਾਂ 'ਚ ਮਾਹਰ ਪ੍ਰੀਤੋ-ਗੁਰਮੀਤੋ ਦੀ ਜੋੜੀ, 65 ਤੋਂ ਵੱਧ ਕੀਤੀਆਂ ਵਾਰਦਾਤਾਂ, ਹੁਣ ਜਾ ਕੇ ਚੜ੍ਹੀਆਂ ਪੁਲਿਸ ਹੱਥੇ (ਸੰਕੇਤਕ ਫੋਟੋ)

ਲੁੱਟਾਂ ਖੋਹਾਂ 'ਚ ਮਾਹਰ ਪ੍ਰੀਤੋ-ਗੁਰਮੀਤੋ ਦੀ ਜੋੜੀ, 65 ਤੋਂ ਵੱਧ ਕੀਤੀਆਂ ਵਾਰਦਾਤਾਂ, ਹੁਣ ਜਾ ਕੇ ਚੜ੍ਹੀਆਂ ਪੁਲਿਸ ਹੱਥੇ (ਸੰਕੇਤਕ ਫੋਟੋ)

ਚੰਡੀਗੜ੍ਹ: ਪੰਜਾਬ ਵਿੱਚ ਚੋਰੀ ਤੇ ਲੁੱਟਾਂਖੋਹਾਂ ਦੀਆਂ ਵਾਰਦਾਤਾਂ ਹਮੇਸ਼ਾ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਜਿਸ ਵਿੱਚ ਜ਼ਿਆਦਾਤਰ ਆਦਮੀਆਂ ਦੇ ਨਾਮ ਸਾਹਮਣੇ ਆਉਂਦੇ ਹਨ। ਪਰ ਇਸ ਵਾਰ ਦੋ ਔਰਤਾਂ ਦੇ ਨਾਮ ਸਾਹਮਣੇ ਆ ਰਹੇ ਹਨ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਵਿੱਚ ਇੱਕ ਔਰਤ ਸੱਤਿਆ ਦੇਵੀ ਉਰਫ ਪ੍ਰੀਤੋ ਦੀ ਉਮਰ 65 ਸਾਲ ਅਤੇ ਦੂਜੀ ਔਰਤ ਗੁਰਮੀਤੋ ਉਰਫ ਲਛਮੀ ਦੀ ਉਮਰ 70 ਸਾਲ ਹੈ। ਪ੍ਰੀਤੋ ਅਤੇ ਗੁਰਮੀਤੋ ਦੇ ਖਿਲਾਫ 67 ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ।

ਹੋਰ ਪੜ੍ਹੋ ...
 • Share this:

  ਜੀ ਹਾਂ, ਇਨ੍ਹਾਂ ਬਜ਼ੁਰਗ ਔਰਤਾਂ ਖ਼ਿਲਾਫ਼ ਚੰਡੀਗੜ੍ਹ ਸਮੇਤ ਪੰਜਾਬ ਵਿੱਚ 67 ਅਪਰਾਧਿਕ ਮਾਮਲੇ ਦਰਜ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਨ੍ਹਾਂ ਔਰਤਾਂ ਨੇ ਆਪਣੇ ਬਜ਼ੁਰਗ ਹੋਣ ਦਾ ਫਾਇਦਾ ਚੁੱਕਿਆ। ਉਨ੍ਹਾਂ ਨੂੰ ਇਸ ਗੱਲ ਦਾ ਵੀ ਯਕੀਨ ਸੀ ਕਿਉਹ ਬਜ਼ੁਰਗ ਹਨ ਅਤੇ ਕੋਈ ਉਨ੍ਹਾਂ 'ਤੇ ਸ਼ੱਕ ਨਹੀਂ ਕਰੇਗਾ। ਇਸ ਦੌਰਾਨ ਇਹ ਔਰਤਾਂ ਉਸ ਸਮੇਂ ਚੰਡੀਗੜ੍ਹ ਪੁਲਿਸ ਦੇ ਹੱਥੇ ਚੜਿਆਂ ਜਦੋਂ ਪਿਛਲੇ ਦਿਨੀਂ ਪੀਜੀਆਈ ਵਿੱਚ ਜਾਂਚ ਲਈ ਆਈ ਇੱਕ ਔਰਤ ਤੋਂ ਸੋਨੇ ਦੇ ਕੰਗਣ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ।

  ਜਾਣਕਾਰੀ ਮੁਤਾਬਕ ਇਨ੍ਹਾਂ ਦੋਵਾਂ ਔਰਤਾਂ ਖ਼ਿਲਾਫ਼ ਪਹਿਲਾਂ ਵੀ ਚੋਰੀ, ਖੋਹ ਅਤੇ ਐਨਡੀਪੀਐਸ ਦੇ ਕਈ ਕੇਸ ਦਰਜ ਹਨ। ਪੁਲਿਸ ਨੇ ਇਨ੍ਹਾਂ ਮੁਲਜ਼ਮ ਔਰਤਾਂ ਕੋਲੋਂ 16 ਗ੍ਰਾਮ ਸੋਨੇ ਦੇ ਕੰਗਣ ਅਤੇ ਇੱਕ ਕਟਰ ਬਰਾਮਦ ਕੀਤਾ ਹੈ। ਦੱਸ ਦੇਈਏ ਕਿ ਪੰਜਾਬ ਦੇ ਨਵਾਂਸ਼ਹਿਰ ਦੇ ਸ਼ਿਵਾਲ ਐਨਕਲੇਵ ਦੀ ਰਹਿਣ ਵਾਲੀ 54 ਸਾਲਾ ਸੁਰਜੀਤ ਕੌਰ ਆਪਣੇ ਪਤੀ ਅਮਰਜੀਤ ਸਿੰਘ ਨਾਲ 13 ਅਪ੍ਰੈਲ ਨੂੰ ਪੀਜੀਆਈ ਚੰਡੀਗੜ੍ਹ ਰੂਟੀਨ ਚੈਕਅੱਪ ਲਈ ਆਈ ਸੀ। ਚੈੱਕਅਪ ਕਰਵਾਉਣ ਤੋਂ ਬਾਅਦ ਜਦੋਂ ਸੁਰਜੀਤ ਕੌਰ ਆਪਣੇ ਪਤੀ ਨਾਲ ਪੀਜੀਆਈ ਦੇ ਬੱਸ ਅੱਡੇ ਤੋਂ ਬੱਸ ਵਿੱਚ ਚੜ੍ਹੀ। ਇਸ ਦੌਰਾਨ ਮੁਲਜ਼ਮ ਔਰਤਾਂ ਨੇ ਸੁਰਜੀਤ ਕੌਰ ਦੇ ਹੈਂਡਬੈਗ ਵਿੱਚੋਂ ਸੋਨੇ ਦਾ ਕੰਗਣ ਚੋਰੀ ਕਰ ਲਿਆ। ਦੋਵੇਂ ਮੁਲਜ਼ਮ ਔਰਤਾਂ ਨੂੰ ਸ਼ਨਿਚਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।
  Published by:rupinderkaursab
  First published:

  Tags: Crime, Crime against women, Crime news, Punjab

  ਅਗਲੀ ਖਬਰ