Home /News /punjab /

ਐਕਟਿਵਾ ਸਵਾਰ ਮਾਂ-ਧੀ ਨੂੰ ਟਰੱਕ ਨੇ ਦਰੜਿਆ, ਮਾਂ ਦੇ ਮੌਕੇ 'ਤੇ ਮੌਤ, ਬੇਟੀ ਗੰਭੀਰ...

ਐਕਟਿਵਾ ਸਵਾਰ ਮਾਂ-ਧੀ ਨੂੰ ਟਰੱਕ ਨੇ ਦਰੜਿਆ, ਮਾਂ ਦੇ ਮੌਕੇ 'ਤੇ ਮੌਤ, ਬੇਟੀ ਗੰਭੀਰ...

ਐਕਟਿਵਾ ਸਵਾਰ ਮਾਂ-ਧੀ ਨੂੰ ਟਰੱਕ ਨੇ ਦਰੜਿਆ, ਮਾਂ ਦੇ ਮੌਕੇ 'ਤੇ ਮੌਤ, ਬੇਟੀ ਗੰਭੀਰ...

ਐਕਟਿਵਾ ਸਵਾਰ ਮਾਂ-ਧੀ ਨੂੰ ਟਰੱਕ ਨੇ ਦਰੜਿਆ, ਮਾਂ ਦੇ ਮੌਕੇ 'ਤੇ ਮੌਤ, ਬੇਟੀ ਗੰਭੀਰ...

Road Accident in Nabha-ਨਾਭਾ ਦਾ ਫਲਾਈ ਓਵਰ ਜਿਸ ਨੂੰ ਖੂਨੀ ਫਲਾਈ ਓਵਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਆਏ ਦਿਨ ਇਸ ਫਲਾਈਓਵਰ ਤੇ ਸੜਕੀ ਹਾਦਸੇ ਵਾਪਰ ਰਹੇ ਹਨ ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਕਿਉਂਕਿ ਫਲਾਈ ਓਵਰ ਦੇ ਉੱਤੇ ਵੱਡੇ ਵੱਡੇ ਖੱਡੇ ਮੌਤ ਨੂੰ ਸੱਦਾ ਦੇ ਰਹੇ ਹਨ। ਜਿਸ ਦੇ ਤਹਿਤ ਨਾਭਾ ਫਲਾਈ ਓਵਰ ਦੇ ਉੱਪਰ ਵੱਡਾ ਹਾਦਸਾ ਉਦੋਂ ਵਾਪਰ ਗਿਆ ਜਦੋਂ ਮਾਂ- ਧੀ ਰਿਸ਼ਤੇਦਾਰੀ ਵਿੱਚ ਬੀਮਾਰ ਮਾਤਾ ਦਾ ਪਤਾ ਲੈ ਕੇ ਵਾਪਸ ਪਰਤ ਰਹੀਆਂ ਸਨ ਤਾਂ ਤੇਜ਼ ਰਫ਼ਤਾਰ ਟਰੱਕ ਨੇ ਐਕਟਿਵਾ ਸਵਾਰ ਮਾਂ ਧੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮਾਂ ਟਰੱਕ ਦੇ ਟਾਇਰ ਦੇ ਹੇਠ ਆ ਗਈ ਗਈ, ਜਿਸ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਉਸ ਦੀ ਧੀ ਸੋਲ਼ਾਂ ਸਾਲਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ ।

ਹੋਰ ਪੜ੍ਹੋ ...
  • Share this:
    ਭੁਪਿੰਦਰ ਸਿੰਘ

    ਨਾਭਾ : ਪੰਜਾਬ ਵਿੱਚ ਦਿਨੋ ਦਿਨ ਸੜਕੀ ਹਾਦਸਿਆਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਅਤੇ ਆਏ ਦਿਨ ਸੜਕ ਹਾਦਸਿਆਂ ਵਿੱਚ ਕੀਮਤੀ ਜਾਨਾਂ ਜਾ ਰਹੀਆਂ ਹਨ। ਜਿਸ ਦੇ ਤਹਿਤ ਨਾਭਾ ਫਲਾਈਓਵਰ ਤੇ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ, ਜਦੋਂ ਟਰੱਕ ਚਾਲਕ ਨੇ ਐਕਟਿਵਾ ਸਵਾਰ ਮਾਂ ਧੀ ਨੂੰ ਟਰੱਕ ਮਾਰ ਕੇ ਟਾਇਰ ਉੱਪਰ ਚਾੜ੍ਹ ਦਿੱਤਾ ਜਿਸ ਵਿੱਚ ਮਾਂ ਦੀ ਮੌਕੇ ਤੇ ਮੌਤ ਹੋ ਗਈ ਅਤੇ ਧੀ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਮੌਕੇ ਤੇ ਪੁਲਿਸ ਨੇ ਟਰੱਕ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ।

    ਟਰੱਕ ਡਰਾਈਵਰ ਨੇ ਕਿਹਾ ਕਿ 'ਭਾਵੇਂ ਕਿ ਮੈਂ ਟਰੱਕ ਚਲਾਉਂਦਾ ਹਾਂ ਪਰ ਮੇਰੇ ਕੋਲ ਕੋਈ ਵੀ ਲਾਈਸੰਸ ਨਹੀਂ ਹੈ। ਮੈਂ ਪਿਛਲੇ ਸੱਤ ਸਾਲਾਂ ਤੋਂ ਟਰੱਕ ਦਾ ਡਰਾਈਵਰ ਹਾਂ।' ਪੁਲਿਸ ਨੇ ਟਰੱਕ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ।

    ਨਾਭਾ ਦਾ ਫਲਾਈ ਓਵਰ ਜਿਸ ਨੂੰ ਖੂਨੀ ਫਲਾਈ ਓਵਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਆਏ ਦਿਨ ਇਸ ਫਲਾਈਓਵਰ ਤੇ ਸੜਕੀ ਹਾਦਸੇ ਵਾਪਰ ਰਹੇ ਹਨ ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਕਿਉਂਕਿ ਫਲਾਈ ਓਵਰ ਦੇ ਉੱਤੇ ਵੱਡੇ ਵੱਡੇ ਖੱਡੇ ਮੌਤ ਨੂੰ ਸੱਦਾ ਦੇ ਰਹੇ ਹਨ। ਜਿਸ ਦੇ ਤਹਿਤ ਨਾਭਾ ਫਲਾਈ ਓਵਰ ਦੇ ਉੱਪਰ ਵੱਡਾ ਹਾਦਸਾ ਉਦੋਂ ਵਾਪਰ ਗਿਆ ਜਦੋਂ ਮਾਂ- ਧੀ ਰਿਸ਼ਤੇਦਾਰੀ ਵਿੱਚ ਬੀਮਾਰ ਮਾਤਾ ਦਾ ਪਤਾ ਲੈ ਕੇ ਵਾਪਸ ਪਰਤ ਰਹੀਆਂ ਸਨ ਤਾਂ ਤੇਜ਼ ਰਫ਼ਤਾਰ ਟਰੱਕ ਨੇ ਐਕਟਿਵਾ ਸਵਾਰ ਮਾਂ ਧੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮਾਂ ਟਰੱਕ ਦੇ ਟਾਇਰ ਦੇ ਹੇਠ ਆ ਗਈ ਗਈ, ਜਿਸ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਉਸ ਦੀ ਧੀ ਸੋਲ਼ਾਂ ਸਾਲਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ ।

    ਮੌਕੇ 'ਤੇ ਰਾਹਗੀਰਾਂ ਵੱਲੋਂ ਟਰੱਕ ਚਾਲਕ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਰਾਹਗੀਰਾਂ ਨੇ ਕਿਹਾ ਕਿ ਇਸ ਸੜਕ ਦੇ ਉੱਪਰ ਬਹੁਤ ਵੱਡੇ ਵੱਡੇ ਖੱਡੇ ਹਨ ਅਤੇ ਰੋਜ਼ ਹੀ ਮੌਤ ਨੂੰ ਸੱਦਾ ਦੇ ਰਹੇ ਹਨ ਪਰ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ।

    ਆਰੋਪੀ ਟਰੱਕ ਚਾਲਕ ਨੇ ਦੱਸਿਆ ਕਿ ਮੈਂ ਤਾਂ ਆਪਣੀ ਸਾਈਡ ਤੇ ਟਰੱਕ ਚਲਾ ਰਿਹਾ ਸੀ, ਮੈਨੂੰ ਨਹੀਂ ਪਤਾ ਐਕਟਿਵਾ ਚਾਲਕ ਕਿਵੇਂ ਟਰੱਕ ਦੇ ਹੇਠਾਂ ਆ ਗਈ,ਜਦੋਂ ਟਰੱਕ ਚਾਲਕ ਨੂੰ ਪੁੱਛਿਆ ਕਿ ਤੁਹਾਡੇ ਕੁੜੇ ਲਾਈਸੈਂਸ ਹੈ ਉਸਨੇ ਕਿਹਾ ਮੇਰੇ ਕੋਲ ਟਰੱਕ ਚਲਾਉਣ ਸਬੰਧੀ ਕੋਈ ਵੀ ਲਾਇਸੈਂਸ ਨਹੀਂ ਹੈ, ਮੈਂ ਤਾਂ ਪਿਛਲੇ ਸੱਤ ਅੱਠ ਸਾਲਾਂ ਤੋਂ ਇਸੇ ਤਰ੍ਹਾਂ ਟਰੱਕ ਚਲਾ ਰਿਹਾ ਹਾਂ ।

    ਵਿੱਕੀ ਨਾਮ ਦੇ ਪ੍ਰਤੱਖਦਰਸ਼ੀ ਅਤੇ ਰਾਹਗੀਰ ਨੇ ਦੱਸਿਆ ਕਿ ਜਦੋਂ ਸਾਨੂੰ ਐਕਸੀਡੈਂਟ ਤਾਂ ਪਤਾ ਲੱਗਿਆ ਵੇਖਿਆ ਤਾਂ ਲੜਕੀ ਅਤੇ ਉਸਦੀ ਮਾਤਾ ਐਕਟਿਵਾ ਤੇ ਸਵਾਰ ਸਨ ਅਤੇ ਮਾਂ ਦੀ ਮੌਕੇ ਤੇ ਮੌਤ ਹੋ ਗਈ ਅਤੇ ਧੀ ਗੰਭੀਰ ਰੂਪ ਵਿੱਚ ਫੱਟੜ ਹੋ ਗਈ । ਉਨ੍ਹਾਂ ਕਿਹਾ ਕਿ ਸੜਕ ਦਾ ਐਨਾ ਬੁਰਾ ਹਾਲ ਹੈ ਰੋਜ਼ ਹੀ ਐਕਸੀਡੈਂਟ ਹੋ ਰਹੇ ਹਨ ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਉਨ੍ਹਾਂ ਮਾਣਿਕ ਸਰਕਾਰ ਨੂੰ ਗੁਹਾਰ ਲਗਾਈ ਕਿ ਇਸ ਸੜਕ ਦੀ ਮੁਰੰਮਤ ਕਰਵਾਈ ਜਾਵੇ ।

    ਮ੍ਰਿਤਕ ਪਰਮਜੀਤ ਦੀ ਸੱਸ ਨੇ ਦੱਸਿਆ ਕਿ ਟਰੱਕ ਚਾਲਕ ਵੱਲੋਂ ਸਾਡੀ ਨੂੰਹ ਨੂੰ ਮਾਰ ਮੁਕਾਇਆ ਹੈ ਅਤੇ ਬੱਚੇ ਬਿਲਕੁਲ ਰੁਲ ਗਏ ਹਨ ਕਿਉਂਕਿ ਮੇਰੀ ਪਹਿਲੀ ਨੂੰਹ ਦੀ ਮੌਤ ਹੋ ਗਈ ਸੀ ਅਤੇ ਮੇਰੇ ਲੜਕੇ ਦਾ ਇਹ ਦੂਜਾ ਵਿਆਹ ਸੀ ਅਤੇ ਪਹਿਲੀ ਨੂੰਹ ਦੀਆਂ ਦੋ ਲੜਕੀਆਂ ਸਨ ਅਤੇ ਮ੍ਰਿਤਕ ਨੂੰਹ ਦੀ ਇੱਕ ਬੇਟੀ ਸੀ ਅਤੇ ਅਸੀਂ ਹੁਣ ਬਿਲਕੁਲ ਬਰਬਾਦ ਹੀ ਹੋ ਚੁੱਕੇ ਹਾਂ।

    ਸਰਕਾਰੀ ਹਸਪਤਾਲ ਦੀ ਡਾਕਟਰ ਨੇ ਕਿਹਾ ਕਿ ਸਾਡੇ ਕੋਲ ਐਕਸੀਡੈਂਟ ਕੇਸ ਆਇਆ ਸੀ ਜਿਸ ਵਿਚ ਪਰਮਜੀਤ ਨਾਮ ਦੀ ਔਰਤ ਦੀ ਮੌਤ ਹੋ ਗਈ ਜਿਸਦੀ ਉਮਰ ਕਰੀਬ ਚਾਲੀ ਸਾਲ ਹੈ ਅਤੇ ਉਸ ਦੀ ਲੜਕੀ ਦੇ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਹ ਠੀਕ ਹੈ।
    Published by:Sukhwinder Singh
    First published:

    Tags: Nabha, Road accident

    ਅਗਲੀ ਖਬਰ