Home /News /punjab /

ਪਿੰਡ ਮੋਹਨਪੁਰਾਰ 'ਚ ਘਰ ਦੀ ਛੱਤ ਡਿੱਗਣ ਕਾਰਨ ਮਾਂ-ਪੁੱਤ ਦੀ ਮੌਤ, ਦੇਰ ਰਾਤ ਵਾਪਰਿਆ ਹਾਦਸਾ

ਮ੍ਰਿਤਕਾ ਮਨਜਿੰਦਰ ਕੌਰ ਦੇ ਪਤੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਅਤੇ ਉਸਦਾ ਦੂਜਾ ਪੁੱਤਰ ਬਾਹਰ ਸੁਤੇ ਸਨ। ਕਾਫੀ ਦਿਨਾ ਤੋਂ ਬਾਰਿਸ਼ ਹੋ ਰਹੀ ਸੀ, ਜਿਸ ਕਾਰਨ ਅਚਾਨਕ ਹੀ ਕਮਰੇ ਦੀ ਛੱਤ ਡਿੱਗਣ ਦੀ ਆਵਾਜ਼ ਆਈ ਅਤੇ ਉਸਨੇ ਰੋਲਾ ਪਾ ਦਿੱਤਾ। ਬਾਦ ਵਿੱਚ ਫਿਰ ਪਿੰਡ ਵਾਸੀਆਂ ਨੇ ਬੜੀ ਜੱਦੋ-ਜਹਿਦ ਬਾਅਦ ਉਸ ਦੀ ਪਤਨੀ ਅਤੇ ਉਸ ਦੇ ਬੇਟੇ ਨੂੰ ਬਾਹਰ ਕੱਢਿਆ ਲੇਕਿਨ ਦੋਹਾਂ ਦੀ ਮੌਤ ਹੋ ਚੁੱਕੀ ਸੀ।

ਹੋਰ ਪੜ੍ਹੋ ...
 • Share this:
  ਸਿਧਾਰਥ ਅਰੋੜਾ

  Punjab News: ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਮੋਹਨਪੁਰਾ ਵਿੱਖੇ ਇਕ ਘਰ ਦੀ ਛੱਤ ਡਿੱਗਣ ਕਾਰਨ ਕਮਰੇ ਵਿਚ ਸੁੱਤੇ ਮਾਂ-ਪੁੱਤ ਦੀ ਮੌਤ ਹੋ ਗਈ। ਹਾਦਸਾ ਕਰੀਬ ਰਾਤ 12 ਵਜੇ ਦਾ ਦੱਸਿਆ ਜਾ ਰਿਹਾ ਹੈ। ਰਾਤ ਨੂੰ ਹੀ ਪਿੰਡ ਵਾਲਿਆਂ ਦੀ ਮਦਦ ਨਾਲ ਦੋਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਮਲਬੇ ਹੇਠੋਂ ਬਾਹਰ ਕੱਢਿਆ ਗਿਆ। ਦੋਨੋਂ ਦੀ ਦੀ ਪਛਾਣ ਮਨਜਿੰਦਰ ਕੌਰ ਅਤੇ ਉਸਦੇ ਬੇਟੇ ਏਕਮਜੀਤ ਸਿੰਘ ਵਜੋ ਹੈ । ਏਕਮਜੀਤ ਸਿੰਘ ਉਮਰ ਕਰੀਬ 9 ਸਾਲ ਹੈ ਦੋਨੋਂ ਮਾਂ ਪੁੱਤਰ ਕਮਰੇ ਦੇ ਅੰਦਰ ਸੁੱਤੇ ਸਨ ਤਾਂ ਅਚਾਨਕ ਇਕ ਇਕ ਬਾਲਾ ਟੁੱਟਣ ਕਾਰਨ ਛਤ ਡਿੱਗ ਗਈ ਜਿਸ ਕਾਰਨ ਦੋਨਾ ਦੀ ਮੌਤ ਹੋ ਗਈ । ਪੁਲਿਸ ਮੌਕੇ ਤੇ ਪੁੱਜੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ

  ਮ੍ਰਿਤਕਾ ਮਨਜਿੰਦਰ ਕੌਰ ਦੇ ਪਤੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਅਤੇ ਉਸਦਾ ਦੂਜਾ ਪੁੱਤਰ ਬਾਹਰ ਸੁਤੇ ਸਨ। ਕਾਫੀ ਦਿਨਾ ਤੋਂ ਬਾਰਿਸ਼ ਹੋ ਰਹੀ ਸੀ, ਜਿਸ ਕਾਰਨ ਅਚਾਨਕ ਹੀ ਕਮਰੇ ਦੀ ਛੱਤ ਡਿੱਗਣ ਦੀ ਆਵਾਜ਼ ਆਈ ਅਤੇ ਉਸਨੇ ਰੋਲਾ ਪਾ ਦਿੱਤਾ। ਬਾਦ ਵਿੱਚ ਫਿਰ ਪਿੰਡ ਵਾਸੀਆਂ ਨੇ ਬੜੀ ਜੱਦੋ-ਜਹਿਦ ਬਾਅਦ ਉਸ ਦੀ ਪਤਨੀ ਅਤੇ ਉਸ ਦੇ ਬੇਟੇ ਨੂੰ ਬਾਹਰ ਕੱਢਿਆ ਲੇਕਿਨ ਦੋਹਾਂ ਦੀ ਮੌਤ ਹੋ ਚੁੱਕੀ ਸੀ।

  ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਢਿੱਡ ਭਰਦਾ ਸੀ। ਦੂਜੇ ਪਾਸੇ ਪਿੰਡ ਵਾਸੀਆਂ ਨੇ ਕਿ ਜਸਵਿੰਦਰ ਸਿੰਘ ਅਤੇ ਉਸ ਦੇ ਬਚੇ ਦੂਸਰੇ ਬੇਟੇ ਦੀ ਸਰਕਾਰ ਵੱਲੋਂ ਮਦਦ ਹੋਣੀ ਚਾਹੀਦੀ ਹੈ ਜਸਵਿੰਦਰ ਸਿੰਘ ਆਪਣਾ ਘਰ ਬਹੁਤ ਮੁਸ਼ਕਿਲ ਦੇ ਨਾਲ ਚਲਾ ਰਿਹਾ ਸੀ।

  ਇਸ ਸਬੰਧੀ ਚੋਹਲਾ ਸਹਿਬ ਦੇ ਥਾਣਾ ਮੁਖੀ ਬਲਜੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਇਕ ਘਰ ਦੀ ਛੱਤ ਡਿੱਗੀ ਹੈ ਅਤੇ ਮਾਂ ਅਤੇ ਬੇਟੇ ਦੀ ਮੌਤ ਹੋਈ ਹੈ ਜਿਸ ਤਰੀਕੇ ਨਾਲ ਪਰਿਵਾਰ ਮੈਬਰ ਕਹਿਣਗੇ ਉਸ ਤਰਾ ਹੀ ਕਾਰਵਾਈ ਕਰ ਦਿੱਤੀ ਜਾਵੇਗੀ।
  Published by:Krishan Sharma
  First published:

  Tags: Death, Tarn taran

  ਅਗਲੀ ਖਬਰ